ਮਸ਼ਹੂਰ ਗਾਇਕ ਜਸਪੂਰਨ ਢਿੱਲੋਂ ਦਾ ਨਵਾਂ ਗੀਤ ‘ਪਾਣੀ’ 2 ਦਿਨਾਂ ਬਾਅਦ ਹੋਵੇਗਾ ਰਿਲੀਜ਼

ਬਠਿੰਡਾ, 24 ਸਤੰਬਰ ( ਸੰਦੀਪ ਸ਼ੇਰਗਿੱਲ) ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉੱਭਰਦੇ ਹੋਏ ਸਿਤਾਰੇ ਅਤੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਜਸਪੂਰਨ ਢਿੱਲੋਂ ਆਪਣੇ ਨਵੇਂ ਗੀਤ ‘ਪਾਣੀ’ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਹਨ।ਇਸ ਗੀਤ ਦਾ ਪੋਸਟਰ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। … Read more

ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਇੱਕ ਨਵੇਂ ਸਾਹਿਤਕ ਵੈੱਬ ਪਲੇਟਫਾਰਮ “ਅਲਫ਼ਾਜ਼-ਏ-ਕਲਮ” ਦੀ ਸ਼ੁਰੂਆਤ

  ਰਾਮਪੁਰਾ ਫੂਲ, 24 ਸਤੰਬਰ ( ਸੰਦੀਪ ਸ਼ੇਰਗਿੱਲ) ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕਰਨ ਅਤੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਇੱਕ ਨਵੇਂ ਸਾਹਿਤਕ ਵੈੱਬ ਪਲੇਟਫਾਰਮ “ਅਲਫ਼ਾਜ਼-ਏ-ਕਲਮ” ਦੀ ਸ਼ੁਰੂਆਤ ਕੀਤੀ ਗਈ ਹੈ।ਗੁਰਵਿੰਦਰ ਸਿੰਘ ਸਿੱਧੂ ਅਤੇ ਹਰਪ੍ਰੀਤ ਸਿੰਘ ਜਟਾਣਾ ਨੇ ਦੱਸਿਆ ਕਿ ਇਹ ਪਲੇਟਫਾਰਮ ਪੰਜਾਬੀ ਸਾਹਿਤ ਨਾਲ ਜੁੜੇ ਸਮਰੱਥਕ ਅਤੇ ਉੱਭਰਦੇ ਲੇਖਕਾਂ ਲਈ ਇੱਕ … Read more

ਰੋਜ਼ਾਨਾ ਜੀਵਨ ਵਿੱਚ ਖੇਡਾਂ ਦਾ ਘਟਦਾ ਰੁਝਾਨ: ਬੱਚਿਆਂ ਦੀ ਸਿਹਤ ਲਈ ਵਧਦਾ ਖ਼ਤਰਾ;ਖੇਡਾਂ ਤੋਂ ਦੂਰ ਹੋ ਰਹੀ ਨੌਜਵਾਨ ਪੀੜ੍ਹੀ, ਮੋਬਾਇਲ ਅਤੇ ਸਕ੍ਰੀਨ ਟਾਈਮ ਬਣ ਰਹੀ ਵੱਡੀ ਚੁਣੌਤੀ

ਅੱਜ ਦੇ ਆਧੁਨਿਕ ਅਤੇ ਤਕਨਾਲੋਜੀ-ਕੇਂਦਰਿਤ ਦੌਰ ਵਿੱਚ ਬੱਚਿਆਂ ਦੀ ਜੀਵਨ-ਸ਼ੈਲੀ ਵਿੱਚ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ। ਕੁਝ ਦਹਾਕੇ ਪਹਿਲਾਂ ਬੱਚਿਆਂ ਦਾ ਵੱਡਾ ਹਿੱਸਾ ਆਪਣਾ ਖਾਲੀ ਸਮਾਂ ਮੈਦਾਨਾਂ, ਪਾਰਕਾਂ ਅਤੇ ਗਲੀਆਂ ਵਿੱਚ ਖੇਡਦਿਆਂ ਬਿਤਾਉਂਦਾ ਸੀ। ਅੱਜ ਮੋਬਾਈਲ ਫੋਨ, ਟੈਲੀਵਿਜ਼ਨ, ਵੀਡੀਓ ਗੇਮਾਂ, ਸੋਸ਼ਲ ਮੀਡੀਆ ਅਤੇ ਹੋਰ ਡਿਜ਼ੀਟਲ ਮਨੋਰੰਜਨ ਨੇ ਬੱਚਿਆਂ ਦੇ ਰੋਜ਼ਾਨਾ ਜੀਵਨ ਵਿੱਚ ਵੱਡੀ ਥਾਂ … Read more

ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਦੇ ਚੇਅਰਮੈਨ ਨੂੰ ਸਦਮਾ; ਮਾਤਾ ਦਾ ਦਿਹਾਂਤ

ਤਲਵੰਡੀ ਸਾਬੋ, 23 ਸਤੰਬਰ (ਅੰਮ੍ਰਿਤ ਮਲਕਾਣਾ )ਇਲਾਕੇ ਦੀ ਨਾਮਵਰ ਵਿਿਦਅਕ ਸੰਸਥਾ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਬਰਾੜ ਤੇ ਹਰਪ੍ਰੀਤ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਪਿਛਲੇ ਦਿਨੀਂ ਉਨ੍ਹਾਂ ਦੇ ਮਾਤਾ ਜੀ ਸ਼ਿੰਦਰਪਾਲ ਕੌਰ ਅਕਾਲ ਚਲਾਣਾ ਕਰ ਗਏ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਲਕਾ ਵਿਧਾਇਕ ਪ੍ਰੋ. … Read more

ਨਸ਼ੇ ਦੇ ਮੁੱਦੇ ਤੇ ਗੋਂਗਲੂਆਂ ਤੋਂ ਮਿੱਟੀ ਝਾੜ ਰਹੀਆਂ ਨੇ ਦੋਵੇਂ ਸਰਕਾਰਾਂ, ਜਦਕਿ ਹੋਵੇ ਠੋਸ ਕਾਰਵਾਈ-ਗੁਰਬਾਜ਼ ਸਿੰਘ ਸਿੱਧੂ

ਤਲਵੰਡੀ ਸਾਬੋ 24 ਸਤੰਬਰ (ਅੰਮ੍ਰਿਤ ਮਲਕਾਣਾ ) ਨਸ਼ਾ ਅੱਜ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਬਣ ਗਿਆ ਹੈ ਪਰ ਨਸ਼ੇ ਨੂੰ ਠੱਲ੍ਹ ਪਾਉਣ ਦੇ ਮਾਮਲੇ ‘ਤੇ ਜਿੱਥੇ ਪਿਛਲੇ ਸਾਢੇ ਚਾਰ ਸਾਲ ਪੰਜਾਬ ਦੀ ‘ਆਪ’ ਸਰਕਾਰ ਨੇ ਅੱਖਾਂ ਮੀਟੀ ਰੱਖੀਆਂ ਉੱਥੇ ਕੇਂਦਰ ਦੀ ਭਾਜਪਾ ਸਰਕਾਰ ਨੇ ਵੀ ਬਿਆਨਬਾਜ਼ੀ ਤੋਂ ਵੱਧ ਕੁਝ ਨਹੀ ਕੀਤਾ ਤੇ ਹੁਣ ਦੋਵੇਂ … Read more

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੀ.ਐੱਸ.ਯੂ. ਵੱਲੋਂ ਪੁਸਤਕ ਪ੍ਰਦਰਸ਼ਨੀ

ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਸੇਧ ਲੈਣ ਦਾ ਸੱਦਾ ‌ ਸੰਗਤ ਮੰਡੀ, 24 ਸਤੰਬਰ (ਅਮਨ ਸਰਦਾਰਗੜ)੍ਹ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਵਿਿਦਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਅਤੇ ਇਨਕਲਾਬੀ ਜੀਵਨ ਤੋਂ ਜਾਣੂ … Read more

ਸਾਹਿਤ ਸਿਰਜਣਾ ਮੰਚ ,ਬਠਿੰਡਾ ਵੱਲੋਂ ਗੋਸ਼ਟੀ ਅਤੇ ਕਵੀ ਦਰਬਾਰ 27 ਸਤੰਬਰ ਨੂੰ

ਬਠਿੰਡਾ (ਗੁਰਸੇਵਕ ਚੁੱਘੇ ਖੁਰਦ) ਸਾਹਿਤ ਸਿਰਜਣਾ ਮੰਚ (ਰਜਿ.) ਬਠਿੰਡਾ ਵੱਲੋਂ ਇੱਕ ਵਿਸ਼ੇਸ਼ ਇਕੱਤਰਤਾ ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਦੀ ਪ੍ਰਧਾਨਗੀ ਤਹਿਤ ਇਥੋਂ ਦੇ ਟੀਚਰਜ਼ ਹੋਮ ਵਿਖੇ ਹੋਈ। ਇਸ ਮੀਟਿੰਗ ਵਿੱਚ ਮੰਚ ਵੱਲੋਂ 27 ਸਤੰਬਰ, 2026 ਦਿਨ ਐਤਵਾਰ, ਸਵੇਰੇ 10 ਵਜੇ ਪ੍ਰਸਿੱਧ ਰੁਬਾਈਕਾਰ ਸੁਖਦਰਸ਼ਨ ਗਰਗ ਦੀ ਪੁਸਤਕ ‘ਧਰਤ ਪਿਆਸੀ’ ਉਪਰ ਟੀਚਰਜ਼ ਹੋਮ ਵਿਖੇ ਕਰਵਾਈ ਜਾਣ ਵਾਲੀ … Read more

28 ਸਿਤੰਬਰ 2026 ਨੂੰ ਜੀ.ਐਨ.ਡੀ.ਯੂ, ਅਮ੍ਰਿਤਸਰ ਦੇ ਹਿੰਦੀ ਵਿਭਾਗ ਵੱਲੋਂ ਪੰਜਾਬ ਦੇ ਉੱਘੇ ਹਿੰਦੀ ਲੇਖਕਾਂ ਨੂੰ ਦਿੱਤਾ ਜਾਏਗਾ ‘ਹਿੰਦੀ ਸਾਹਿਤ ਰਤਨ ‘ ਪੁਰਸਕਾਰ – ਪ੍ਰੋ. ਸੁਨੀਲ ਕੁਮਾਰ

ਅੰਮ੍ਰਿਤਸਰ,24 ਸਤੰਬਰ(ਯੰਗ ਪੀਡੀਆ ਨਿਊਜ਼) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਹਿੰਦੀ ਵਿਭਾਗ ਵੱਲੋਂ ‘ਹਿੰਦੀ ਪਖਵਾੜਾ-2026’ ਦੇ ਤਹਿਤ ਪੰਜਾਬ ਦੇ 25 ਪ੍ਰਤਿਸ਼ਠਿਤ ਸਾਹਿਤਕਾਰਾਂ ਨੂੰ ‘ਪੰਜਾਬ ਹਿੰਦੀ ਸਾਹਿਤ ਰਤਨ’ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਸਨਮਾਨ ਸਮਾਰੋਹ 28 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਜੀਐੱਨਡੀਯੂ, ਅੰਮ੍ਰਿਤਸਰ ਦੇ ਹਿੰਦੀ ਵਿਭਾਗ … Read more