Home » ਤਾਜ਼ਾ ਖ਼ਬਰਾਂ » ਸਿਹਤ ਵਿਭਾਗ ਦੇ ਡਾਇਰੈਕਟਰ ਵੱਲੋਂ ਵਧੀਆ ਕਾਰਗੁਜਾਰੀ ਵਾਲੇ ਕਰਮਚਾਰੀ ਸਨਮਾਨਿਤ

ਸਿਹਤ ਵਿਭਾਗ ਦੇ ਡਾਇਰੈਕਟਰ ਵੱਲੋਂ ਵਧੀਆ ਕਾਰਗੁਜਾਰੀ ਵਾਲੇ ਕਰਮਚਾਰੀ ਸਨਮਾਨਿਤ

News Portal Development Companies In India

ਤਲਵੰਡੀ ਸਾਬੋ 13 ਅਪ੍ਰੈਲ(ਅੰਮ੍ਰਿਤ ਮਲਕਾਣਾ )ਡਾਇਰੈਕਟਰ ਸਿਹਤ ਵਿਭਾਗ ਡਾ.ਅਨਿਲ ਗੋਇਲ ਵੱਲੋਂ ਸਿਹਤ ਵਿਭਾਗ ਬਠਿੰਡਾ ਦੇ ਉਹਨਾਂ ਅਧਿਕਾਰੀਆਂ /ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਆਪਣੀਆਂ ਡਿਊਟੀਆਂ ਨੂੰ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਨਿਭਾਉਂਦਿਆਂ ਵਿਭਾਗ ਦੇ ਕੰਮਕਾਜ਼ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।ਇਸ ਮੌਕੇ ਡਾਇਰੈਕਟਰ ਸਿਹਤ ਵਿਭਾਗ ਨੇ ਕਿਹਾ ਕਿ ਸਿਹਤ ਵਿਭਾਗ ਦੇ ਕਰਮਚਾਰੀ ਲੋਕ ਸੇਵਾ ਦਾ ਇੱਕ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਦੀ ਲਗਨ ਅਤੇ ਨਿਭਾਵ ਨਾਲ ਹੀ ਆਮ ਜਨਤਾ ਤੱਕ ਬਿਹਤਰ ਸਿਹਤ ਸਹੂਲਤਾਂ ਪਹੁੰਚਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਵਧੀਆ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨਾ ਵਿਭਾਗ ਦੀ ਜ਼ਿੰਮੇਵਾਰੀ ਹੈ ਤਾਂ ਜੋ ਹੋਰ ਕਰਮਚਾਰੀ ਵੀ ਪ੍ਰੇਰਿਤ ਹੋਣ।ਉਨ੍ਹਾਂ ਨੇ ਹੋਰ ਕਿਹਾ ਕਿ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਟੀਮ ਵਰਕ ਬਹੁਤ ਜ਼ਰੂਰੀ ਹੈ ਅਤੇ ਬਠਿੰਡਾ ਦੇ ਕਰਮਚਾਰੀਆਂ ਨੇ ਇਸ ਗੱਲ ਨੂੰ ਸਾਬਤ ਕੀਤਾ ਹੈ।

ਇਸ ਮੌਕੇ ਸਿਵਲ ਸਰਜਨ ਬਠਿੰਡਾ ਡਾ.ਤਪਿੰਦਰਜੋਤ ਨੇ ਵੀ ਸਨਮਾਨਿਤ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਦੀ ਲਗਨ ਅਤੇ ਮਿਹਨਤ ਦੀ ਕਦਰ ਹੈ ਅਤੇ ਉਹ ਅੱਗੇ ਵੀ ਇਸੇ ਤਰ੍ਹਾਂ ਜਨਤਾ ਦੀ ਸੇਵਾ ਕਰਦੇ ਰਹਿਣਗੇ। ਇਸ ਮੌਕੇ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਅਤੇ ਸੀਨੀਅਰ ਮੈਡੀਕਲ ਅਫ਼ਸਰ ਤਲਵੰਡੀ ਸਾਬੋ ਡਾ ਰਵੀ ਕਾਂਤ ਗੁਪਤਾ ਹਾਜ਼ਰ ਸਨ।ਇਸ ਮੌਕੇ ਡਾ ਜਗਰੂਪ ਸਿੰਘ ਐਮ ਡੀ ਮੈਡਿਸਿਨ, ਡਾ ਅੰਕੁਰ ਸਿੰਗਲਾ ਮਨੋਗੋਗ ਮਾਹਿਰ, ਡਾ ਲਵਕੇਸ਼ ਗੁਪਤਾ, ਡਾ ਅਮਨਪ੍ਰੀਤ ਸਿੰਘ ਸੇਠੀ, ਡਾ ਦਿਲਸ਼ੇਰ ਸਿੰਘ ਐਮ ਓ ਆਮ ਆਦਮੀ ਕਲਿਨਿਕ, ਸ੍ਰੀਮਤੀ ਗੁਰਸਿਮਰਤ ਕੌਰਬਲਾਕ ੲੈਜੂਕੇਟਰ, ਸ੍ਰੀ ਹਰਪ੍ਰੀਤ ਸ਼ਰਮਾ ਫਾਰਮੇਸੀ ਅਫ਼ਸਰ, ਸ੍ਰੀਮਤੀ ਰਮਨਦੀਪ ਕੌਰ ਸਟਾਫ ਨਰਸ, ਸ੍ਰੀਮਤੀ ਸ਼ਰਨਜੀਤ ਕੌਰ ਸਟਾਫ ਨਰਸ, ਸ੍ਰੀਮਤੀ ਅਮਨਦੀਪ ਕੌਰ ਜੂਨਿਅਰ ਸਹਾਇਕ, ਸ੍ਰੀ ਰਣਜੀਤ ਸ਼ਰਮਾ ਆਈ ਏ, ਸ੍ਰੀਮਤੀ ਭੁਪਿੰਦਰਪਾਲ ਕੌਰ ਮ ਪ ਹ ਸ, ਸ੍ਰੀਮਤੀ ਰਮਨਦੀਪ ਕੌ੍ਰ ਸੀ ਐਚ ਓ, ਸ੍ਰੀ ਗੁਰਪ੍ਰੀਤ ਸਿੰਘ ਮ ਪ ਹ ਵ, ਸ੍ਰੀ ਅਮਨਦੀਪ ਸਿੰਘ ਮ ਪ ਹ ਵ, ਸ੍ਰੀ ਇਕਬਾਲ ਸਿੰਘ ਕੰਪਿਊਟਰ ਅਪਰੇਟਰ, ਸ੍ਰੀ ਤਰਸੇਮ ਸਿੰਘ ਅਰੋਗਿਆ ਮਿਤੱਰ, ਸ੍ਰੀ ਜਗਜੀਤ ਸਿੰਘ ਵਾਰਡ ਅਟੈਂਡੈਂਟ, ਸ੍ਰੀਮਤੀ ਸਰਬਜੀਤ ਕੌਰ ਸਫਾਈ ਸੇਵਕ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਨਮਾਨਿਤ ਕਰਮਚਾਰੀਆਂ ਨੇ ਵਿਭਾਗ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਆਪਣੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਪੂਰੀ ਤਰ੍ਹਾਂ ਸਮਰਪਿਤ ਰਹਿਣਗੇ।

Leave a Comment

Will the middle class get relief from the first general budget of Modi 3.0?