
ਤਲਵੰਡੀ ਸਾਬੋ (ਅੰਮ੍ਰਿਤ ਮਲਕਾਣਾ)
ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਕੌਸ਼ਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਤਲਵੰਡੀ ਸਾਬੋ ਡਾ. ਰਵਿਕਾਂਤ ਗੁਪਤਾ ਦੀ ਰਹਿਨੁਮਾਈ ਹੇਠ ਸਬ ਡਿਵੀਜ਼ਨਲ ਹਸਪਤਾਲ ਤਲਵੰਡੀ ਸਾਬੋ ਵਿਖੇ ਗਲੋਕੋਮਾ ਹਫ਼ਤਾ ਮਨਾਇਆ ਗਿਆ।ਇਸ ਮੌਕੇ ਅੱਖਾਂ ਦੇ ਮਾਹਿਰ ਡਾ. ਹਰਲੀਨ ਕੌਰ ਵੱਲੋਂ ਗਲੋਕੋਮਾ ਬਾਰੇ ਵਿਸਥਾਰ ਨਾਲ ਲੈਕਚਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਗਲੋਕੋਮਾ ਜਿਸ ਨੂੰ ਆਮ ਤੌਰ ‘ਤੇ “ਕਾਲਾ ਮੋਤੀਆ” ਕਿਹਾ ਜਾਂਦਾ ਹੈ ਅੱਖਾਂ ਦੀ ਇੱਕ ਗੰਭੀਰ ਬਿਮਾਰੀ ਹੈ ਜਿਸ ਵਿੱਚ ਅੱਖ ਦੇ ਅੰਦਰ ਦਬਾਅ (Eye Pressure) ਵੱਧ ਜਾਣ ਕਰਕੇ ਅੱਖ ਦੀ ਨਸ (Optic Nerve) ਨੂੰ ਨੁਕਸਾਨ ਪਹੁੰਚਦਾ ਹੈ। ਇਹ ਨਸ ਅੱਖ ਤੋਂ ਦਿਮਾਗ ਤੱਕ ਦੇਖਣ ਵਾਲੇ ਸੰਕੇਤ ਲੈ ਕੇ ਜਾਂਦੀ ਹੈ। ਜੇ ਸਮੇਂ ‘ਤੇ ਇਲਾਜ ਨਾ ਕੀਤਾ ਜਾਵੇ ਤਾਂ ਹੌਲੀ-ਹੌਲੀ ਨਜ਼ਰ ਘਟ ਸਕਦੀ ਹੈ ਅਤੇ ਕਈ ਵਾਰ ਅੰਨ੍ਹਾਪਣ ਵੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਜ਼ਰ ਹੌਲੀ-ਹੌਲੀ ਘਟਣਾ, ਪਾਸੇ ਦੀ ਨਜ਼ਰ (Side vision) ਘਟ ਜਾਣਾ,ਅੱਖਾਂ ਵਿੱਚ ਦਰਦ ਜਾਂ ਭਾਰਾਪਣ ,ਲਾਈਟ ਦੇ ਆਲੇ-ਦੁਆਲੇ ਹਾਲੇ (Halos) ਦਿਖਾਈ ਦੇਣ, ਸਿਰ ਦਰਦ ਜਾਂ ਅੱਖਾਂ ਵਿੱਚ ਜਲਣ ਗਲੋਕੋਮਾ ਦੇ ਆਮ ਲੱਛਣ ਹਨ। ਕਈ ਵਾਰ ਸ਼ੁਰੂਆਤੀ ਦੌਰ ਵਿੱਚ ਕੋਈ ਲੱਛਣ ਨਹੀਂ ਹੁੰਦੇ, ਇਸ ਲਈ ਸਮੇਂ-ਸਮੇਂ ‘ਤੇ ਅੱਖਾਂ ਦੀ ਜਾਂਚ ਬਹੁਤ ਜ਼ਰੂਰੀ ਹੈ। 40 ਸਾਲ ਤੋਂ ਉੱਪਰ ਦੇ ਵਿਅਕਤੀ, ਜਿਨ੍ਹਾਂ ਦੇ ਪਰਿਵਾਰ ਵਿੱਚ ਕਿਸੇ ਨੂੰ ਗਲੋਕੋਮਾ ਹੋਵੇ, ਸ਼ੂਗਰ (Diabetes) ਜਾਂ ਬਲੱਡ ਪ੍ਰੈਸ਼ਰ ਵਾਲੇ ਮਰੀਜ਼, ਲੰਮੇ ਸਮੇਂ ਤੱਕ ਸਟੇਰਾਇਡ ਦਵਾਈਆਂ ਵਰਤਣ ਵਾਲੇ ਲੋਕ, ਅੱਖਾਂ ਦੀ ਚੋਟ ਜਾਂ ਸਰਜਰੀ ਹੋ ਚੁੱਕੀ ਹੋਵੇ, ਜ਼ਿਆਦਾ ਨਜ਼ਦੀਕ ਜਾਂ ਦੂਰ ਦੀ ਨਜ਼ਰ (High power glasses) ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਸਮੇਂ-ਸਮੇਂ ‘ਤੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣ ਤਾਂ ਜੋ ਇਸ ਬਿਮਾਰੀ ਦੀ ਸ਼ੁਰੂਆਤੀ ਪੜਾਅ ਵਿੱਚ ਹੀ ਪਛਾਣ ਹੋ ਸਕੇ।ਬਲਾਕ ਐਜੂਕੇਟਰ ਗੁਰਸਿਮਰਤ ਕੌਰ ਵੱਲੋਂ ਵੀ ਲੋਕਾਂ ਨੂੰ ਅੱਖਾਂ ਦੀ ਸੰਭਾਲ ਅਤੇ ਗਲੋਕੋਮਾ ਬਾਰੇ ਜਾਗਰੂਕ ਕੀਤਾ ਗਿਆ ਅਤੇ ਸਰਕਾਰੀ ਹਸਪਤਾਲਾਂ ਵਿੱਚ ਉਪਲਬਧ ਮੁਫ਼ਤ ਜਾਂਚ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ।ਹਸਪਤਾਲ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਅੱਖਾਂ ਨਾਲ ਸੰਬੰਧਿਤ ਕਿਸੇ ਵੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਜਾ ਕੇ ਮਾਹਿਰ ਡਾਕਟਰ ਤੋਂ ਸਲਾਹ ਲੈਣ।

ਮਹੀਨੇਵਾਰ ਪੰਜਾਬੀ ਅਖ਼ਬਾਰ ‘ਯੰਗ ਪੀਡੀਆ’ ਦੀ ਅਧਿਕਾਰਿਤ ਵੈੱਬਸਾਈਟ ‘ਤੇ ਤੁਹਾਡਾ ਸਵਾਗਤ ਹੈ।ਸਾਡਾ ਮਕਸਦ ਸਕਾਰਾਤਮਕ ਪੱਤਰਕਾਰੀ,ਸਾਹਿਤ,ਸਿੱਖਿਆ ,ਇਤਿਹਾਸ,ਆਦਿ ਨੂੰ ਉਤਸਾਹਿਤ ਕਰਨਾ ਅਤੇ ਤੱਥਾਂ ਅਧਾਰਿਤ ਸਹੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ ।ਤੁਸੀਂ ਆਪਣੀਆਂ ਰਚਨਾਵਾਂ (ਖੋਜ ਭਰਪੂਰ ਲੇਖ, ਕਵਿਤਾ ,ਕਹਾਣੀ ,ਮੁਲਾਕਾਤ,ਆਮ ਜਾਣਕਾਰੀ,ਪੁਸਤਕ ਸਮੀਖਿਆ ਆਦਿ ), ਖ਼ਬਰਾਂ ਸਾਡੀ ਈ-ਮੇਲ youngpedia6@gmail.com ‘ਤੇ ਭੇਜ ਸਕਦੇ ਹੋ।ਇਸ ਦੇ ਨਾਲ਼ ਹੀ ਬਤੌਰ ਪੱਤਰਕਾਰ /ਲੇਖਕ ਸਾਡੇ ਨਾਲ਼ ਜੁੜਨ ਲਈ ਉੱਪਰ ਦਿੱਤੀ ਮੇਲ ਉੱਪਰ ਆਪਣਾ ਡਾਟਾ ਭੇਜ ਸਕਦੇ ਹੋ ਜਾਂ ਵੈੱਬਸਾਈਟ ਉੱਪਰ ਦਿੱਤੇ ਲਿੰਕ ‘ਤੇ ਜਾ ਕੇ ਸਿੱਧਾ ਵੀ ਅਪਲਾਈ ਕਰ ਸਕਦੇ ਹੋ।ਪ੍ਰਾਪਤ ਰਚਨਾਵਾਂ ਵਿੱਚੋਂ ਚੋਣਵੀਆਂ ਰਚਨਾਵਾਂ ਮਹੀਨੇਵਾਰ ਛਪਣ ਵਾਲ਼ੇ ਅੰਕ ਵਿੱਚ ਵੀ ਸ਼ਾਮਿਲ ਕੀਤੀਆਂ ਜਾਣਗੀਆਂ।ਰੋਜ਼ਾਨਾ ਅਪਡੇਟ ਲਈ ਸਾਡੇ ਵਟਸਐਪ ਚੈੱਨਲ https://whatsapp.com/channel/0029Vamm3eC0gcfEVIzBrq1J ਨਾਲ਼ ਇਸ ਲਿੰਕ ਦੇ ਜ਼ਰੀਏ ਜੁੜ ਸਕਦੇ ਹੋ ।
-ਧੰਨਵਾਦ ਸਹਿਤ-
ਸੰਪਾਦਕ








