ਮਿਤੀ 08 ਜੂਨ ਤੱਕ ਜਥੇਬੰਦੀ ਦੀਆਂ ਮੰਗਾਂ ਦਾ ਹੱਲ ਨਾ ਹੋਣ ਤੇ ਮਿਤੀ 09 ਜੂਨ ਨੂੰ ਐੱਮ.ਐੱਲ.ਏ ਤਲਵੰਡੀ ਸਾਬੋ ਏਰੀਏ ਵਿੱਚ ਜਥੇਬੰਦੀਆਂ ਵੱਲੋਂ ਕੀਤਾ ਜਾਵੇਗਾ ਰੋਸ ਮਾਰਚ

ਬਠਿੰਡਾ, 05 ਜੂਨ ( ਗੁਰਸੇਵਕ ਸਿੰਘ ਚੁੱਘੇ ਖੁਰਦ )
ਪਿਛਲੇ ਲੰਮੇ ਸਮੇਂ ਤੋਂ ਐੱਸ.ਐੱਮ.ਓ ਦੀਆਂ ਆਪ ਹੁਦਰੀਆਂ ਵਿਰੁੱਧ ਚੱਲ ਰਿਹਾ ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਜਿਲ੍ਹਾ ਬਠਿੰਡਾ ਅਤੇ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਜਿਲ੍ਹਾ ਬਠਿੰਡਾ ਵੱਲੋੰ ਚੱਲ ਰਿਹਾ ਧਰਨਾ ਮਾਣਯੋਗ ਡੀ.ਸੀ.ਸਾਬ ਬਠਿੰਡਾ ਨਾਲ ਹੋਈ ਮੀਟਿੰਗ ਤੋਂ ਬਾਅਦ ਡੀ.ਸੀ.ਸਾਬ ਵੱਲੋਂ ਮੁਲਾਜ਼ਮਾਂ ਦੀਆਂ ਬਦਲੀਆਂ ਅਤੇ ਨੌਕਰੀ ਤੋਂ ਫ਼ਾਰਗ ਕੀਤੇ ਮੁਲਾਜ਼ਮ ਨੂੰ ਬਹਾਲ ਕਰਵਾਉਣ ਦੇ ਵਿਸ਼ਵਾਸ ਦਿਵਾਉਣ ਤੇ ਕੀਤਾ ਗਿਆ ਮੁਲਤਵੀ। ਦੱਸਣਯੋਗ ਹੈ ਕਿ ਐੱਸ.ਐੱਮ.ਓ ਤਲਵੰਡੀ ਸਾਬੋ ਵੱਲੋਂ ਪ੍ਰਸ਼ਾਸਨਿਕ ਪੱਧਰ ਤੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ, ਗਲ਼ਤ ਸ਼ਬਦਾਵਲੀ ਅਤੇ ਉੱਥੋਂ ਦੇ ਮੁਲਾਜ਼ਮਾਂ ਨਾਲ ਖਹਿਬਾਜ਼ੀ ਵਿੱਚ ਤਲਵੰਡੀ ਸਾਬੋ ਦੇ ਤਿੰਨ ਰੈਗੂਲਰ ਮੁਲਾਜ਼ਮਾਂ ਦੀਆਂ ਬਦਲੀਆਂ, ਦੋ ਆਊਟਸੋਰਸ ਮੁਲਾਜ਼ਮਾਂ ਦੀਆਂ ਬਦਲੀਆਂ ਅਤੇ ਇੱਕ ਆਊਟਸੋਰਸ ਮੁਲਾਜ਼ਮ ਨੂੰ ਨੌਕਰੀ ਤੋਂ ਫ਼ਾਰਗ ਕਰ ਦਿੱਤਾ ਗਿਆ ਸੀ। ਜਿਸਦਾ ਵਿਰੋਧ ਜਥੇਬੰਦੀ ਦੇ ਆਗੂਆਂ ਵੱਲੋਂ ਕੀਤਾ ਗਿਆ ਅਤੇ ਜਿਲ੍ਹਾ ਪੱਧਰੀ ਧਰਨਾ ਸਿਵਲ ਸਰਜਨ ਦਫ਼ਤਰ ਅੱਗੇ ਦਿੱਤਾ ਗਿਆ। ਇਸ ਧਰਨੇ ਉਪਰੰਤ ਡੀ.ਸੀ.ਸਾਬ ਵੱਲੋਂ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰਕੇ ਇਸ ਮਸਲੇ ਦਾ ਹੱਲ ਕਰਨ ਲਈ ਕਿਹਾ ਅਤੇ ਵਿਸ਼ਵਾਸ ਦਵਾਇਆਂ ਕਿ ਧਰਨਾਕਾਰੀ ਜਥੇਬੰਦੀ ਦੀਆਂ ਮੰਗਾਂ ਜਲਦੀ ਤੋਂ ਜਲਦੀ ਹੱਲ ਕਰਕੇ ਮੁਲਾਜ਼ਮਾਂ ਦੀਆਂ ਹੋਈਆਂ ਬਦਲੀਆਂ ਰੱਦ ਕੀਤੀਆਂ ਜਾਣਗੀਆਂ ਅਤੇ ਨੌਕਰੀ ਤੋਂ ਫ਼ਾਰਗ ਮੁਲਾਜ਼ਮ ਨੂੰ ਬਿਨਾਂ ਕਿਸੇ ਬਰੇਕ ਬਹਾਲ ਕੀਤਾ ਜਾਵੇਗਾ। ਇਸਤੋਂ ਤੁਰੰਤ ਬਾਅਦ ਭਰਾਤਰੀ ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਨਾਲ ਕੀਤੀ ਮੀਟਿੰਗ ਉਪਰੰਤ ਇਹ ਫ਼ੈਸਲਾ ਕੀਤਾ ਗਿਆ ਕਿ ਅਗਰ ਸਾਡੇ ਸਾਥੀਆਂ ਦੀਆਂ ਮੰਗਾਂ ਦਾ ਹੱਲ ਅਤੇ ਬਦਲੀਆਂ ਮਿਤੀ 08 ਜੂਨ ਤੱਕ ਰੱਦ ਨਹੀਂ ਕੀਤੀਆਂ ਜਾਂਦੀਆ ਅਤੇ ਨੌਕਰੀ ਤੋਂ ਫ਼ਾਰਗ ਮੁਲਾਜ਼ਮ ਬਹਾਲ ਨਹੀਂ ਕੀਤਾ ਜਾਂਦਾ ਤਾਂ ਸਮੂਹ ਜਥੇਬੰਦੀਆਂ ਵੱਲੋਂ ਮਿਤੀ 09 ਜੂਨ 2026 ਨੂੰ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਵਿੱਚ ਐੱਸ.ਐੱਮ.ਓ ਤਲਵੰਡੀ ਵੱਲੋਂ ਕੀਤੀ ਜਾਂਦੀ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਅਤੇ ਹਲਕਾ ਤਲਵੰਡੀ ਸਾਬੋ ਦੀ ਐੱਮ.ਐੱਲ.ਏ ਵੱਲੋੰ ਦਿੱਤੀ ਐੱਸ.ਐੱਮ.ਓ ਤਲਵੰਡੀ ਸਾਬੋ ਨੂੰ ਸਹਿ ਦੇ ਚਿੱਠੇ ਅਤੇ ਵਿਰੋਧ ਵਿੱਚ ਭਾਰੀ ਗਿਣਤੀ ਨਾਲ ਰੋਸ ਮਾਰਚ ਕੱਢਿਆਂ ਜਾਵੇਗਾ ਅਤੇ ਇਸ ਘਟਨਾਕ੍ਰਮ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਕਿਉਂਕਿ ਐੱਸ.ਐੱਮ.ਓ ਤਲਵੰਡੀ ਸਾਬੋ ਦੇ ਮਾਮਲੇ ਵਿੱਚ ਉਥੋਂ ਦੀਆਂ ਰਾਜਨੀਤਿਕ ਧਿਰਾਂ ਵੀ ਉਸਨੂੰ ਬਚਾਉਣ ਦੀ ਕੋਸ਼ਿਸ ਕਰ ਰਹੀਆਂ ਹਨ। ਇਸ ਮੀਟਿੰਗ ਵਿੱਚ ਭਰਾਤਰੀ ਜਥੇਬੰਦੀਆਂ ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਸ਼ਾਮਿਲ ਸਨ।








