Home » ਤਾਜ਼ਾ ਖ਼ਬਰਾਂ » ਵੋਮੈਨ ਸੈੱਲ ਮਾਨਸਾ ਦੀ ਇੰਚਾਰਜ ਬੇਅੰਤ ਕੌਰ ਦੀ ਸੜ੍ਹਕ ਦੁਰਘਟਨਾ ‘ਚ ਮੌਤ;ਅੱਧੀ ਰਾਤ ਵਾਪਰਿਆ ਹਾਦਸਾ

ਵੋਮੈਨ ਸੈੱਲ ਮਾਨਸਾ ਦੀ ਇੰਚਾਰਜ ਬੇਅੰਤ ਕੌਰ ਦੀ ਸੜ੍ਹਕ ਦੁਰਘਟਨਾ ‘ਚ ਮੌਤ;ਅੱਧੀ ਰਾਤ ਵਾਪਰਿਆ ਹਾਦਸਾ

News Portal Development Companies In India

ਮਾਨਸਾ 16 ਜੂਨ(ਅੰਮ੍ਰਿਤ ਮਲਕਾਣਾ )
ਮਾਨਸਾ – ਬਠਿੰਡਾ ਮੁੱਖ ਮਾਰਗ ਉੱਪਰ ਸਥਿਤ ਪਿੰਡ ਮਾਈਸਰਖਾਨਾ ਲਾਗੇ ਰਾਤ ਸਮੇ ਕਾਰ, ਇੱਕ ਭੂੰਗ ਵਾਲੀ ਟਰਾਲੀ ਨਾਲ ਟਕਰਾ ਕੇ ਦਰੱਖ਼ਤ ‘ਚ ਵੱਜਣ ਨਾਲ ਵੋਮੈਨ ਸੈੱਲ ਮਾਨਸਾ ਦੀ ਇੰਚਾਰਜ ਇੰਸਪੈਕਟਰ ਬੇਅੰਤ ਕੌਰ ਦੀ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਉਹ ਰਾਤ ਵੇਲੇ ਮਾਨਸਾ ਡਿਊਟੀ ਕਰਕੇ ਆਪਣੀ ਕਾਰ ‘ਤੇ ਪਿੰਡ ਮਾਈਸਰਖਾਨਾ ਪਰਤ ਰਹੇ ਸਨ। ਬੇਅੰਤ ਕੌਰ ਖੁਦ ਕਾਰ ਚਲਾ ਰਹੇ ਸਨ। ਪਿੰਡ ਮਾਈਸਰਖਾਨਾ ਲਾਗੇ ਉਨ੍ਹਾਂ ਦੀ ਕਾਰ ਪਹਿਲਾਂ ਭੂੰਗ ਵਾਲੀ ਟਰਾਲੀ ‘ਚ ਵੱਜੀ ਤੇ ਫਿਰ ਸੰਤੁਲਤ ਗਵਾ ਕੇ ਦਰੱਖ਼ਤ ਨਾਲ਼ ਜਾ ਟਕਰਾਈ,ਜਿਸ ਵਿਚ ਇੰਸਪੈਕਟਰ ਬੇਅੰਤ ਕੌਰ ਇੰਚਾਰਜ ਵੋਮੈਨ ਸੈਲ ਮਾਨਸਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਹਨਾਂ ਦੇ ਦੋ ਬੱਚੇ ਇਕ ਲੜਕਾ ਤੇ ਇਕ ਧੀ ਹਨ।ਪਤੀ ਖੇਤੀਬਾੜੀ ਕਰਦੇ ਹਨ। ਉਹ ਮਾਈਸਰਖਾਨਾ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।
ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Comment

Will the middle class get relief from the first general budget of Modi 3.0?