Home » ਇਤਿਹਾਸ » “ ਮੁਕਤੀ ਦੀ ਧਰਤੀ” ਦਾ ਵਰ ਪ੍ਰਾਪਤ ਚਾਰ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ -ਲੱਖੀ ਜੰਗਲ

“ ਮੁਕਤੀ ਦੀ ਧਰਤੀ” ਦਾ ਵਰ ਪ੍ਰਾਪਤ ਚਾਰ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ -ਲੱਖੀ ਜੰਗਲ

News Portal Development Companies In India

http://ਚਾਰ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ -ਲੱਖੀ ਜੰਗਲ https://youtu.be/367t2ਰੀਕਯੋਵ

https://whatsapp.com/channel/0029Vamm3eC0gcfEVIzBrq1J

ਕਿਸੇ ਸਮੇਂ ਮਾਲਵੇ ਵਿੱਚ ਦਰਿਆ ਸਤਲੁਜ ਤੇ ਘੱਗਰ ਦੇ ਦਰਮਿਆਨ ਫ਼ਿਰੋਜ਼ਪੁਰ ਵਿਖੇ ਸਤਲੁਜ ਦੇ ਕਿਨਾਰੇ ਤੋਂ ਲੈ ਕੇ ਬਠਿੰਡੇ ਦੇ ਟਿੱਬਿਆਂ ਵਾਲ਼ੇ ਇਲਾਕੇ ਤੱਕ ਫੈਲੇ ਲੰਬੇ-ਚੌੜੇ ਜੰਗਲੀ ਖੇਤਰ (ਬੇਸ਼ੱਕ ਅੱਜ ਇਹ ਰੋਹੀ-ਬੀਆਬਾਨ ਵਾਲ਼ਾ ਇਲਾਕਾ ਆਬਾਦ ਹੋ ਚੁਕਿਆ ਹੈ ਅਤੇ ਇਸ ‘ਚੋਂ ਜੰਗਲ ਕੱਟੇ ਜਾ ਚੁੱਕੇ ਹਨ ) ਨੂੰ ਲੱਖੀ ਜੰਗਲ ਕਿਹਾ ਜਾਂਦਾ ਹੈ ।ਉਸ ਵਕਤ ਇਸ ਜੰਗਲ ਵਿੱਚ ਇੱਕ ਲੱਖ ਦੇ ਕਰੀਬ ਦਰਖ਼ਤ ਸਨ।ਇਸ ਦਾਇਰੇ ਵਿੱਚ ਮੁੱਖ ਰੂਪ ਵਿੱਚ ਇਸ ਵਿੱਚ ਬਠਿੰਡਾ, ਮੋਗਾ, ਫ਼ਰੀਦਕੋਟ ਅਤੇ ਸ਼੍ਰੀ ਮੁਕਤਸਰ ਸਾਹਿਬ ਆਦਿ ਜ਼ਿਲ੍ਹੇ ਸ਼ਾਮਲ ਸਨ।

ਅਸਲ ਵਿੱਚ ਲੱਖੀ ਜੰਗਲ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੀ ਗੋਨਿਆਣਾ ਮੰਡੀ ਨੇੜੇ ਮੁਕਤਸਰ ਦੇ ਰਸਤੇ ‘ਤੇ 15 ਕਿ.ਮੀ. ਦੂਰੀ ‘ਤੇ ਲਖੀਸਰ ਬਸਤੀ ਵਿਖੇ ਸਥਿਤ ਇੱਕ ਇਤਿਹਾਸਕ ਗੁਰੂਦੁਆਰਾ ਹੈ ਜਿੱਥੇ ਚਾਰ ਗੁਰੂ ਸਾਹਿਬਾਨਾਂ ਨੇ ਆਪਣੇ ਚਰਨ ਪਾ ਕੇ ਇਸ ਥਾਂ ਨੂੰ ਪਵਿੱਤਰ ਕੀਤਾ।

 

ਕਿਹੜੇ-ਕਿਹੜੇ ਗੁਰੂ ਸਾਹਿਬਾਨ ਆਏ?

ਲੱਖੀ ਜੰਗਲ ਨਾਮਕ ਸਥਾਨ ਨੂੰ ਭਾਗ ਲਾਉਣ ਪਹਿਲੇ ਪਾਤਸ਼ਾਹੀ, ਛੇਵੀਂ ਪਾਤਸ਼ਾਹੀ ,ਸੱਤਵੀਂ ਪਾਤਸ਼ਾਹੀ ਅਤੇ ਦਸਵੀਂ ਪਾਤਸ਼ਾਹੀ ਨੇ ਆਪਣੇ ਪਵਿੱਤਰ ਚਰਨ ਪਾਏ।ਮੰਨਿਆ ਜਾਂਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਦੌਰਾਨ ਇਸ ਸਥਾਨ ‘ਤੇ ਆਏ।ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਤੋਂ ਲਹੌਰ ਜਾਂਦੇ ਸਮੇਂ ਇਥੇ ਰੁਕੇ।ਸੱਤਵੇਂ ਪਾਤਸ਼ਾਹ ਹਰ ਰਾਏ ਜੀ ਨੇ ਵੀ ਇਸ ਸਥਾਨ ਦੌਰਾ ਕੀਤਾ।ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਛੱਡਣ ਤੋਂ ਬਾਅਦ ਇਥੇ ਆ ਕੇ ਰੁਕੇ ਸਨ।

 

ਲੱਖੀ ਜੰਗਲ ਨਾਮ ਕਿਵੇਂ ਪਿਆ ?

ਇਸ ਸੰਬੰਧੀ ਕਈ ਧਰਨਾਵਾਂ ਪ੍ਰਚਲਿਤ ਹਨ।ਪਹਿਲੀ ਇਹ ਕਿ ਮਾਲਵੇ ਦੇ ਇਸ ਜੰਗਲੀ ਇਲਾਕੇ ਵਿੱਚ ਇੱਕ ਲੱਖੀ ਨਾਂ ਦਾ ਫਕੀਰ ਇਸ ਥਾਂ ਵਿੱਚ ਰਹਿੰਦਾ ਸੀ। ਜਿਸ ਦੀ ਇੱਛਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲ਼ੇ ਅਤੇ ਆਪਣੀ ਇੱਛਾ ਪੂਰਤੀ ਲਈ ਉਸ ਨੇ ਇੱਕ ਲੱਖ ਜਪੁਜੀ ਸਾਹਿਬ ਦਾ ਪਾਠ ਕੀਤਾ ਜਿਸ ਤੋਂ ਬਾਅਦ ਇਸ ਸਥਾਨ ਦਾ ਨਾਮ ਲੱਖੀ ਜੰਗਲ ਪੈ ਗਿਆ।ਦੂਜੀ ਧਾਰਨਾ ਅਨੁਸਾਰ ਇਥੇ ਇੱਕ ਲੱਖ ਦੇ ਕਰੀਬ ਦਰਖ਼ਤ ਸਨ ਜਿਸ ਕਰਕੇ ਇਸ ਖੇਤਰ ਨੂੰ ਲੱਖੀ ਜੰਗਲ ਕਿਹਾ ਜਾਣ ਲੱਗਾ।ਇੱਕ ਹੋਰ ਧਰਨਾ ਅਨੁਸਾਰ ਜਿਸ ਨੂੰ ਪ੍ਰਮਾਣਿਕਤਾ ਵੀ ਦਿੱਤੀ ਜਾਂਦੀ ਹੈ ਉਹ ਇਹ ਹੈ ਕਿ ਇਹ ਨਾਮ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ।ਇਸ ਤੋਂ ਪਹਿਲਾਂ ਇਹ ਨਾਮ ਪ੍ਰਚਲਿਤ ਨਹੀਂ ਸੀ।

 

ਕੀ ਹੈ ਲੱਖੀ ਜੰਗਲ ਦੀ ਇਤਿਹਾਸਕ ਵਿਸ਼ੇਸ਼ਤਾ?

ਗੁਰੂ ਨਾਨਕ ਦੇਵ ਜੀ ਦਾ ਵਰ :- ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਇਥੇ ਆਏ ਤਾਂ ਉਹਨਾਂ ਇੱਕ ਲੱਖ ਜਪੁਜੀ ਸਾਹਿਬ ਦਾ ਪਾਠ ਕੀਤਾ ਅਤੇ ਵਰ ਦਿੱਤਾ ਕਿ ਜੋ ਵੀ ਪ੍ਰਾਣੀ ਪੂਨਮਾਸ਼ੀ ਵਾਲ਼ੇ ਦਿਨ ਇਥੇ ਜਪੁਜੀ ਸਾਹਿਬ ਦਾ ਪਾਠ ਕਰੇਗਾ ਜਾਂ ਸੁਣੇਗਾ ਉਸ ਦੇ ਮਨ ਦੀਆਂ ਇੱਛਾਵਾਂ ਪੂਰੀਆਂ ਹੋਣਗੀਆਂ ।(ਪ੍ਰੰਤੂ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜਪੁਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਕਰਤਾਰਪੁਰ ਵਿਖੇ ਆਖ਼ਰੀ ਸਮੇਂ ਦੌਰਾਨ ਰਚੀ ਗਈ ਰਚਨਾ ਹੈ ਜਦ ਕਿ ਲੱਖੀ ਜੰਗਲ ਵਿਖੇ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੌਰਾਨ ਆਏ ਸਨ )

ਚੰਦੂ ਸ਼ਾਹ ਨੂੰ ਸਜ਼ਾ ਅਤੇ ਕਰੀਰ :- ਇਸ ਸਥਾਨ ‘ਤੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਲਈ ਮੁੱਖ ਜ਼ਿੰਮੇਵਾਰ ਲਹੌਰ ਦੇ ਦੀਵਾਨ ਰਹੇ ਚੰਦੂ ਸ਼ਾਹ ਨੂੰ ਗੁਰੂ ਹਰਗੋਬਿੰਦ ਜੀ ਨੇ ਇਥੇ ਹੀ ਕਿੱਲੇ ਨਾਲ਼ ਬੰਨ੍ਹ ਕੇ ਸਜ਼ਾ ਦਿੱਤੀ ਸੀ ਅਤੇ ਜਿਸ ਕਰੀਰ ਨਾਲ਼ ਉਹਨਾਂ ਨੇ ਆਪਣਾ ਘੋੜਾ ਬੰਨ੍ਹਿਆਂ ਸੀ ਉਹ ਕਰੀਰ ਅੱਜ ਵੀ ਮੌਜੂਦ ਹੈ ।

 

ਦਸਵੇਂ ਗੁਰੂ ਨਾਲ਼ ਸਬੰਧਿਤ ਸਥਾਨ ਅਤੇ ਘਟਨਾਵਾਂ :-

ਗੁਰੂਦੁਆਰਾ ਫਲਾਈ ਸਾਹਿਬ:- ਇਸ ਥਾਂ ’ਤੇ ਬਿਤਏ ਸਮੇਂ ਦੌਰਾਨ ਗੁਰੂ ਗੋਬਿੰਦ ਜੀ ਨੇ ਫਲਾਈ ਦੀ ਦਾਤਣ ਕਰਨ ਉਪਰੰਤ ਉਸ ਨੂੰ ਚਾਰ ਹਿਸਿਆਂ ਵਿੱਚ ਪਾੜ ਕੇ ਲਗਾਇਆ ਸੀ ਜਿਸ ਤੋਂ ਪੈਦਾ ਹੋਇਆ ਫਲਾਈ ਦਾ ਰੁੱਖ ਅੱਜ ਵੀ ਉਥੇ ਮੌਜੂਦ ਹੈ ਅਤੇ ਇਸ ਸਥਾਨ ‘ਤੇ ਗੁਰੂਦੁਆਰਾ ਫਲਾਈ ਸਾਹਿਬ ਸੁਸ਼ੋਬਿਤ ਹੈ।ਇਸ ਤੋਂ ਇਲਾਵਾ ਇਥੇ ਗੁਰੂ ਗੋਬਿੰਦ ਸਿੰਘ ਮਾਰਗ ਵੀ ਸਮਾਰਕ ਦੇ ਰੂਪ ਵਿੱਚ ਮੌਜੂਦ ਹੈ ।

ਇਸ ਸਥਾਨ ‘ਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦਾਨ ਸਿੰਘ ਅਤੇ ਭਾਈ ਡੱਲਾ ਜੀ ਦੀ ਸੁਲਾਹ ਕਰਵਾਈ ਸੀ ।

17ਵੀਂ ਸਦੀ ਵਿੱਚ ਸਿੱਖਾਂ ਨੇ ਆਲੇ-ਦੁਆਲੇ ਦੇ ਜੰਗਲ ਨੂੰ ਮੁਗਲ ਸਾਮਰਾਜ ਅਤੇ ਦੁਰਾਨੀ ਸਾਮਰਾਜ ਦੇ ਅਤਿਆਚਾਰਾਂ ਤੋਂ ਛੁਪਣ ਲਈ ਕਿਲ੍ਹੇ ਦੇ ਰੂਪ ਵਿੱਚ ਵਰਤਿਆ।

ਅਨੰਦਪੁਰ ਛੱਡਣ ਤੋਂ ਬਾਅਦ ਜੇਕਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਤੇ ਕੀਰਤਨ, ਢਾਡੀ ਵਾਰਾਂ ਅਤੇ ਕਵੀ ਦਰਬਾਰ ਲਵਾਇਆ ਤਾਂ ਉਹ ਲੱਖੀ ਜੰਗਲ ਦੀ ਧਰਤੀ ਸੀ ਜਿਸ ਨੂੰ ਉਹਨਾਂ ਨੇ “ਮੁਕਤੀ ਦੀ ਧਰਤੀ ” ਦਾ ਵਰ ਦੇ ਕੇ ਨਿਵਾਜਿਆ ।

ਕਿਹਾ ਜਾਂਦਾ ਹੈ ਕਿ ਜਦੋਂ 1740 ਵਿੱਚ ਮੱਸਾ ਰੰਗੜ ਦਾ ਸਰ ਵੱਢਣ ਦੀ ਵੰਗਾਰ ਪੂਰੀ ਕਰਨ ਲਈ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਇਥੋਂ ਹੀ ਗਏ ਸਨ ।

1757 ਵਿੱਚ ਬਾਬਾ ਦੀਪ ਸਿੰਘ ਅਫ਼ਗਾਨਾ ਵਿਰੁੱਧ ਲੜਨ ਲਈ ਤਲਵੰਡੀ ਸਾਬੋ ਤੋਂ ਚੱਲ ਕੇ ਇਸ ਸਥਾਨ ‘ਤੇ ਰੁਕੇ ਸਨ ਜਿੱਥੋਂ 5000 ਸਿੱਖਾਂ ਦਾ ਜੱਥਾ ਉਹਨਾਂ ਨਾਲ਼ ਰਵਾਨਾ ਹੋਇਆ। ਭਾਈ ਜੀਤਾ ਜੀ ਨੇ ਇਥੇ ਤਪੱਸਿਆ ਕੀਤੀ । ਅਹਿਮਦ ਸ਼ਾਹ ਅਬਦਾਲੀ ਨਾਲ਼ ਸਿੱਖਾਂ ਦੀ 9ਵੀਂ ਜੰਗ ਵੀ ਇਸ ਸਥਾਨ ‘ਤੇ ਹੋਈ ।

ਮਹੀਨੇਵਾਰ ਪੰਜਾਬੀ ਅਖ਼ਬਾਰ ‘ਯੰਗ ਪੀਡੀਆ’ ਦੀ ਅਧਿਕਾਰਿਤ ਵੈੱਬਸਾਈਟ ‘ਤੇ ਤੁਹਾਡਾ ਸਵਾਗਤ ਹੈ।ਸਾਡਾ ਮਕਸਦ ਸਕਾਰਾਤਮਕ ਪੱਤਰਕਾਰੀ,ਸਾਹਿਤ,ਸਿੱਖਿਆ ,ਇਤਿਹਾਸ,ਆਦਿ ਨੂੰ ਉਤਸਾਹਿਤ ਕਰਨਾ ਅਤੇ ਤੱਥਾਂ ਅਧਾਰਿਤ ਸਹੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ ।ਤੁਸੀਂ ਆਪਣੀਆਂ ਰਚਨਾਵਾਂ (ਖੋਜ ਭਰਪੂਰ ਲੇਖ, ਕਵਿਤਾ ,ਕਹਾਣੀ ,ਮੁਲਾਕਾਤ,ਆਮ ਜਾਣਕਾਰੀ,ਪੁਸਤਕ ਸਮੀਖਿਆ ਆਦਿ ), ਖ਼ਬਰਾਂ ਸਾਡੀ ਈ-ਮੇਲ youngpedia6@gmail.com ‘ਤੇ ਭੇਜ ਸਕਦੇ ਹੋ।ਇਸ ਦੇ ਨਾਲ਼ ਹੀ ਬਤੌਰ ਪੱਤਰਕਾਰ /ਲੇਖਕ ਸਾਡੇ ਨਾਲ਼ ਜੁੜਨ ਲਈ ਉੱਪਰ ਦਿੱਤੀ ਮੇਲ ਉੱਪਰ ਆਪਣਾ ਡਾਟਾ ਭੇਜ ਸਕਦੇ ਹੋ ਜਾਂ ਵੈੱਬਸਾਈਟ ਉੱਪਰ ਦਿੱਤੇ ਲਿੰਕ ‘ਤੇ ਜਾ ਕੇ ਸਿੱਧਾ ਵੀ ਅਪਲਾਈ ਕਰ ਸਕਦੇ ਹੋ।ਪ੍ਰਾਪਤ ਰਚਨਾਵਾਂ ਵਿੱਚੋਂ ਚੋਣਵੀਆਂ ਰਚਨਾਵਾਂ ਮਹੀਨੇਵਾਰ ਛਪਣ ਵਾਲ਼ੇ ਅੰਕ ਵਿੱਚ ਵੀ ਸ਼ਾਮਿਲ ਕੀਤੀਆਂ ਜਾਣਗੀਆਂ।ਰੋਜ਼ਾਨਾ ਅਪਡੇਟ ਲਈ ਸਾਡੇ ਵਟਸਐਪ ਚੈੱਨਲ https://whatsapp.com/channel/0029Vamm3eC0gcfEVIzBrq1J ਨਾਲ਼ ਇਸ ਲਿੰਕ ਦੇ ਜ਼ਰੀਏ ਜੁੜ ਸਕਦੇ ਹੋ ।
                                                       -ਧੰਨਵਾਦ ਸਹਿਤ-
                                                                 ਸੰਪਾਦਕ

Leave a Comment

Will the middle class get relief from the first general budget of Modi 3.0?