

ਬਠਿੰਡਾ 13 ਅਪ੍ਰੈਲ(ਯ ਪ ) ਟੀਚਰਸ ਹੋਮ ਬਠਿੰਡਾ ਵਿਖੇ ਹੋਈ ਚੋਣ ਵਿੱਚ ਸ਼੍ਰੀ ਮਿਥੁਨ ਮੰਡਲ ਨੂੰ ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ (ਰਜ਼ਿ.) ਬਠਿੰਡਾ ਦੇ ਪ੍ਰਧਾਨ ਵਜੋਂ ਚੁਣਿਆ ਗਿਆ। ਇਸ ਤੋਂ ਪਹਿਲਾਂ ਸੁਸਾਇਟੀ ਵੱਲੋਂ ਦੋ ਰੋਜ਼ਾ ਚਿੱਤਰਕਲਾ ਵਰਕਸ਼ਾਪ ਅਤੇ ਜਨਰਲ ਬਾਡੀ ਦੀ ਮੀਟਿੰਗ ਪ੍ਰਧਾਨ ਡਾ. ਅਮਰੀਕ ਸਿੰਘ ਦੀ ਪ੍ਰਧਾਨਗੀ ਹੇਠ ਟੀਚਰ ਹੋਮ ਬਠਿੰਡਾ ਵਿਖੇ 11 ਅਤੇ 12 ਅਪ੍ਰੈਲ ਨੂੰ ਆਯੋਜਿਤ ਕੀਤੀ ਗਈ। ਵਰਕਸ਼ਾਪ ਦੇ ਪਹਿਲੇ ਦਿਨ ਕੈਨਵਸ ਤੇ ਸਟਰੋਕ ਲਗਾ ਕੇ ਅਤੇ ਜੋਤੀ ਜਗਾ ਕੇ ਵਰਕਸ਼ਾਪ ਦਾ ਆਰੰਭ ਸੁਸਾਇਟੀ ਦੇ ਫਾਊਂਡਰ ਮੈਂਬਰਾਂ ਕੇਵਲ ਕ੍ਰਿਸ਼ਨ, ਸੀਨੀਅਰ ਮੈਂਬਰ ਹਰੀ ਚੰਦ ਜੀ, ਸੁਰੇਸ਼ ਮੰਗਲਾ ਜੀ, ਡਾ. ਅਮਰੀਕ ਸਿੰਘ, ਗੁਰਪ੍ਰੀਤ ਆਰਟਿਸਟ, ਯਸ਼ਪਾਲ ਜੈਤੋ, ਵਿਜੇ ਭੂ ਦੇਵ ਅਤੇ ਹੋਰਨਾਂ ਮੈਂਬਰਾਂ ਵੱਲੋਂ ਕੀਤਾ ਗਿਆ ।ਵਰਕਸ਼ਾਪ ਦੇ ਦੌਰਾਨ 50 ਦੇ ਕਰੀਬ ਚਿੱਤਰਕਾਰਾਂ ਨੇ ਹਿੱਸਾ ਲਿਆ ਜਿੰਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ਨਾਲ਼ ਸਬੰਧਿਤ ਚਿੱਤਰ ਬਣਾਏ।
ਵਰਕਸ਼ਾਪ ਦੇ ਦੂਸਰੇ ਦਿਨ ਸੁਸਾਇਟੀ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ ਜਿਸ ਦੌਰਾਨ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨੇ ਬੀਤੇ ਦੋ ਸਾਲਾਂ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੜ੍ਹ ਕੇ ਸਾਰਿਆਂ ਨਾਲ ਸਾਂਝੀ ਕੀਤੀ ਅਤੇ ਪ੍ਰਧਾਨ ਡਾਕਟਰ ਅਮਰੀਕ ਸਿੰਘ ਦੁਆਰਾ ਦੋ ਸਾਲਾਂ ਦੌਰਾਨ ਆਪਣੀ ਪ੍ਰਧਾਨਗੀ ਹੇਠ ਕੀਤੇ ਕਾਰਜਾਂ ਬਾਰੇ ਚਾਨਣਾ ਪਾਇਆ ।ਅਖੀਰ ਵਿੱਚ ਵਿੱਤ ਸਕੱਤਰ ਸੁਰੇਸ਼ ਮੰਗਲਾ ਹੋਰਾਂ ਨੇ ਪਿਛਲੇ ਦੋ ਸਾਲਾਂ ਦੇ ਪ੍ਰਾਪਤ ਫੰਡ ਅਤੇ ਖਰਚਿਆਂ ਦਾ ਬਿਓਰਾ ਸਾਂਝਾ ਕੀਤਾ।
ਨਵੇਂ ਚੁਣੇ ਗਏ ਅਹੁਦੇਦਾਰਾਂ ਅਤੇ ਮੈਂਬਰਾਂ ਵਿੱਚ ਸਰਪ੍ਰਸਤ ਕੇਵਲ ਕ੍ਰਿਸ਼ਨ ਜੀ, ਸੀਨੀਅਰ ਮੀਤ ਪ੍ਰਧਾਨ ਵਿਜੇ ਭੂਦੇਵ ਜੀ, ਮੀਤ ਪ੍ਰਧਾਨ ਗੁਰਜੀਤ ਸਿੰਘ ਪਲਾਹਾ, ਜਨਰਲ ਸਕੱਤਰ ਭਾਵਨਾ ਗਰਗ, ਵਿੱਤ ਸਕੱਤਰ ਸੁਰੇਸ਼ ਮੰਗਲਾ, ਆਦਿ ਨੂੰ ਸ਼ਾਮਿਲ ਕੀਤਾ ਗਿਆ ।
ਜ਼ਿਕਰਯੋਗ ਹੈ ਕਿ ਬਠਿੰਡਾ ਦੇ ਸਾਬਕਾ ਮੇਅਰ ਸ੍ਰੀ ਪਦਮਜੀਤ ਮਹਿਤਾ ਹੋਰਾਂ ਨੇ ਚਿੱਤਰਕਾਰਾਂ ਦੀ ਹੌਸਲਾ ਅਫਜਾਈ ਲਈ ਇਸ ਕਲਾ ਵਰਕਸ਼ਾਪ ਵਿੱਚ ਸ਼ਮੂਲੀਅਤ ਕੀਤੀ ਅਤੇ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਚਿਤਰਕਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਉਹਨਾਂ ਸੁਸਾਇਟੀ ਮੈਂਬਰਾਂ ਨੂੰ ਜਾਣੂ ਕਰਾਇਆ ਕਿ ਉਹਨਾਂ ਨੇ ਆਪਣੀ ਕਾਰਜਕਾਰਨੀ ਦੌਰਾਨ ਬਠਿੰਡਾ ਸ਼ਹਿਰ ਵਿੱਚ ਇੱਕ ਬਹੁਤ ਸ਼ਾਨਦਾਰ ਮਿਊਜ਼ੀਅਮ ਅਤੇ ਆਰਟ ਗੈਲਰੀ ਬਣਾਉਣ ਲਈ ਮਤਾ ਵੀ ਪਾਸ ਕਰ ਦਿੱਤਾ ਅਤੇ ਨਾਲ ਹੀ ਇੱਕ ਬਹੁਤ ਵੱਡੀ ਰਾਸ਼ੀ ਉਸ ਨੂੰ ਬਣਵਾਉਣ ਲਈ ਗਰਾਂਟ ਵੀ ਪਾਸ ਕਰ ਦਿੱਤੀ ਹੈ।




ਇਥੇ ਪਹੁੰਚੇ ਕਲਾਕਾਰਾਂ ਵਿੱਚ ਸ. ਸੋਹਣ ਸਿੰਘ, ਹਰਦਰਸ਼ਨ ਸੋਹਲ, ਮਿਥੁਨ ਮੰਡਲ, ਚਰਨਜੀਤ ਜੈਤੋ, ਕ੍ਰਿਸ਼ਨ ਰਤੀਆ, ਬਸੰਤ ਸਿੰਘ, ਸੰਦੀਪ ਸ਼ੇਰਗਿਲ, ਪਰਮਿੰਦਰ ਪੈਰੀ, ਚਿੰਤਨ ਸ਼ਰਮਾ ਸੁਨਾਮ, ਪਰਸ਼ੋਤਮ ਸੱਚਦੇਵਾ, ਇੰਦਰਜੀਤ ਸਿੰਘ ਨਿੱਕੂ, ਉਦਿਸ਼ ਬੈਂਬੀ ਫਰੀਦਕੋਟ, ਤੇਜਿੰਦਰ ਟੀਨਾ, ਸੰਦੀਪ ਸਿੰਘ,ਅਮਰੀਕ ਮਾਨਸਾ, ਗੁਰਜੀਤ ਪਲਾਹਾ, ਰਿਤੇਸ਼ ਕੁਮਾਰ, ਅਮਿਤ, ਕੁਲਦੀਪ ਤੂਰ, ਸੁਰਜੀਤ ਕੰਬੋਜ ਰਾਮਾਂ, ਅਸ਼ੋਕ ਗੁਪਤਾ ਮਲੇਰਕੋਟਲਾ, ਰਵੀ ਕੁਮਾਰ, ਭਜਨ ਲਾਲ, ਟੇਕ ਚੰਦ, ਪ੍ਰੇਮ ਚੰਦ, ਜਸਪਾਲ ਪਾਲਾ, ਕ੍ਰਿਸ਼ਮੀਤ ਸਿੰਘ, ਅੰਕਿਤ ਬੇਰਵਾਲ, ਦੀਸ਼ੇਨ, ਨਵਦੀਪ ਸਿੰਘ, ਬਿਕਰਮ ਸਿੰਘ, ਰਿੰਕੂ ਸਿੰਘ, ਹਰਪ੍ਰੀਤ ਸਿੰਘ, ਧਰਮਾ ਭਦੌੜ, ਸੁਖਬੀਰ ਸਿੰਘ, ਧਰਮਪ੍ਰੀਤ ਸਿੰਘ, ਨਵਦੀਪ ਸਿੰਘ, ਰਮਨਦੀਪ ਕੌਰ, ਸ਼ੀਤਲ ਨੰਦਨ, ਅੰਮ੍ਰਿਤਾ ਨੰਦਨ, ਮਨਪ੍ਰੀਤ ਕੌਰ, ਗ਼ਜ਼ਲ, ਸਰਗਮ, ਰੂਪਾਂਸ਼ੀ, ਗੁਰਪਿੰਦਰ ਕੌਰ ਸ਼੍ਰੀ ਮੁਕਤਸਰ ਸਾਹਿਬ ਆਦਿ ਹਾਜ਼ਿਰ ਸਨ।








