
ਸੰਗਤ ਮੰਡੀ 5 ਅਪ੍ਰੈਲ(ਯ ਪ )
ਅੱਜ ਸੰਗਤ ਬਲਾਕ ਦੇ ਪਿੰਡ ਦੁੱਨੇਵਾਲਾ ਵਿਖੇ ਇੱਕ ਕਿਸਾਨ ਦੇ ਖੇਤ ਵਿੱਚ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਜਿਸ ਦਾ ਕਾਰਨ ਬਿਜਲੀ ਦਾ ਸਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਿਕ ਕਿਸਾਨਾਂ ਨੇ ਦੱਸਿਆ ਕਿ ਕਿਸਾਨ ਜੋਗਿੰਦਰ ਸਿੰਘ ਦੇ ਖੇਤ ਵਿੱਚ ਬਿਜਲੀ ਦੇ ਖੇਤਾਂ ਨੂੰ ਜਾਣ ਵਾਲੀ ਥਰੀ ਫੇਸ ਸਪਲਾਈ ਦੀ ਸਵਿਚ ਲੱਗੀ ਹੋਈ ਹੈ। ਜਿਸ ਵਿੱਚ ਸਾਰਟ ਸਰਕਟ ਹੋਣ ਕਾਰਨ ਉਥੋਂ ਚੰਗਿਆੜੇ ਨਿਕਲਣ ਕਰਕੇ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਪਰ ਛੇਤੀ ਹੀ ਕਿਸਾਨਾਂ ਨੂੰ ਇਸਦਾ ਪਤਾ ਲੱਗਣ ਤੇ ਬੁਝਾ ਲਿਆ ਗਿਆ। ਕਿਸਾਨ ਕੁਲਦੀਪ ਸਿੰਘ ਦੇ ਦੱਸਣ ਮੁਤਾਬਕ ਲਗਭਗ ਚਾਰ ਕੁ ਕਨਾਲਾਂ ਕਣਕ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਤਾਂ ਮੀਂਹ ਪੈਣ ਕਾਰਨ ਕਣਕ ਸਲਾਬੀ (ਗਿੱਲੀ )ਸੀ ਅਤੇ ਦੂਸਰਾ ਛੇਤੀ ਪਤਾ ਲੱਗਣ ਕਾਰਨ ਛੇਤੀ ਹੀ ਕਾਬੂ ਅੱਗ ਤੇ ਕਾਬੂ ਪਾ ਲਿਆ ਗਿਆ। ਜਿਸ ਕਾਰਨ ਜਿਆਦਾ ਨੁਕਸਾਨ ਹੋਣ ਤੋਂ ਬਚ ਗਿਆ ਹੈ।







