
ਅੱਜ ਦੇ ਸਮੇਂ ਅਨੁਸਾਰ ਜ਼ਿਆਦਾ ਗਜ਼ਟਿਡ ਛੁੱਟੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਇੱਕ ਵੱਡੀ ਰੁਕਾਵਟ ਬਣਦੀਆਂ ਜਾ ਰਹੀਆਂ ਹਨ।ਕਿਉਂਕਿ ਬੱਚੇ ਜਿਆਦਾਤਰ ਮੋਬਾਈਲ ਫੋਨਾਂ ਰਾਹੀਂ ਆਪਣਾ ਸਮਾਂ, ਸਿਹਤ, ਸਮਾਜਿਕ ਰਿਸਤੇ ਨਾਤੇ ਬਰਬਾਦ ਕਰ ਰਹੇ। ਇਸ ਕਰਕੇ ਸਕੂਲਾਂ ਵਿੱਚ ਛੁੱਟੀਆਂ ਉਹੀ ਹੋਣੀਆਂ ਚਾਹੀਦੀਆਂ ਹਨ ਜਿਹੜੀਆਂ ਅਸਲ ਵਿੱਚ ਮਨਾਏ ਜਾਣ ਵਾਲੇ ਤਿਉਹਾਰ ਹਨ, ਜਿਵੇਂ(ਵੱਖ-ਵੱਖ ਧਰਮਾਂ ਦੇ ਇਕੱਠੇ ਹੋ ਕੇ ਮਨਾਏ ਜਾਣ ਵਾਲੇ ਦਿਹਾੜੇ ਜਾਂ ਤਿਉਹਾਰ ) ਈਦ, ਹੋਲੀ, ਦਿਵਾਲੀ, ਵਿਸਾਖੀ, ਗੁਰਪੁਰਬ ਆਦਿ।
ਬਾਕੀ ਮਹੱਤਵਪੂਰਨ ਦਿਨਾਂ ਦੀ ਛੁੱਟੀ ਕਰਨ ਦੀ ਬਜਾਏ, ਉਨ੍ਹਾਂ ਮਹੱਤਵਪੂਰਨ ਦਿਨਾਂ ਨੂੰ ਸਕੂਲਾਂ ਵਿੱਚ ਹੀ ਮਨਾਇਆ ਜਾਣਾ ਚਾਹੀਦਾ ਹੈ। ਇਨ੍ਹਾਂ ਦਿਨਾਂ ‘ਤੇ ਸੈਮੀਨਾਰ, ਭਾਸ਼ਣ,ਪ੍ਰਸ਼ਨੋਤਰੀ ਮੁਕਾਬਲੇ , ਡਿਬੇਟ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਕਰਵਾ ਕੇ ਵਿਦਿਆਰਥੀਆਂ ਨੂੰ ਜਾਣਕਾਰੀ ਦੇ ਨਾਲ ਨਾਲ ਉਨ੍ਹਾਂ ਦੀ ਸੋਚ ਅਤੇ ਹੁਨਰਾਂ ਦਾ ਵਿਕਾਸ ਕਰਨ ਤੋਂ ਇਲਾਵਾ ਸਚਿਆਰ ਮਨੁੱਖ ਬਣਾਉਣ ਵੱਲ ਕਦਮ ਵਧਾਉਣੇ ਚਾਹੀਦੇ ਹਨ।
ਯੂਨੀਵਰਸਿਟੀਆਂ ਵਿੱਚ ਵੀ ਜ਼ਿਆਦਾ ਛੁੱਟੀਆਂ ਨਹੀਂ ਹੁੰਦੀਆਂ, ਸਗੋਂ ਯੂਨੀਵਰਸਿਟੀ ਲੈਵਲ ਦੇ ਬੱਚੇ ਤਾਂ ਜਾਗਰੂਕ ਹੁੰਦੇ ਹਨ, ਉਹ ਤਾਂ ਘਰ ਵੀ ਪੜ੍ਹ ਸਕਦੇ ਹਨ,ਇਸ ਲਈ ਸਕੂਲ ਪੱਧਰ ‘ਤੇ ਵੀ ਇਸ ਸੋਚ ਨੂੰ ਅਪਣਾਉਣ ਦੀ ਲੋੜ ਹੈ।
ਅੱਜ ਦੇ ਸਮੇਂ ਵਿੱਚ ਵਰਖਾ,ਗਰਮੀ ਅਤੇ ਸਰਦੀ ਦੀਆਂ ਛੁੱਟੀਆਂ ਵਿੱਚ ਹਰ ਸਾਲ ਵਾਧਾ ਹੁੰਦਾ ਹੈ।ਜਿਸ ਕਰਕੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ। ਇਸ ਲਈ ਹੁਣ ਛੁੱਟੀਆਂ ਨੂੰ ਘਟਾਉਣਾ ਸਮੇਂ ਦੀ ਲੋੜ ਬਣ ਗਿਆ ਹੈ।
ਸਮਾਜ ਸੁਧਾਰਕਾਂ ਅਤੇ ਮਾਪਿਆਂ ਨੂੰ ਇਸ ਸੰਬੰਧੀ ਇੱਕਜੁੱਟ ਹੋ ਕੇ ਆਪਣੀ ਗੱਲ ਸੰਬੰਧਿਤ ਵਿਭਾਗਾਂ ਅਤੇ ਸਰਕਾਰ ਤੱਕ ਪਹੁੰਚਾਉਣੀ ਚਾਹੀਦੀ ਹੈ, ਤਾਂ ਜੋ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ।
ਘੱਟ ਛੁੱਟੀਆਂ, ਵੱਧ ਸਿੱਖਿਆ, ਇਹੀ ਸਫਲ ਭਵਿੱਖ ਦੀ ਕੁੰਜੀ ਹੈ।
ਗੁਰਪ੍ਰੀਤ ਸਿੰਘ ਜੋਗੇਵਾਲਾ
ਚੇਅਰਮੈਨ ਕਮ ਪ੍ਰਿੰਸੀਪਲ
ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀ. ਸੈਕੰ. ਸਕੂਲ ਜੋਗੇਵਾਲਾ।








