
ਬਠਿੰਡਾ, 2 ਜੁਲਾਈ (ਯ ਪ )
ਜੇਕਰ ਹੜ੍ਹ ਵਰਗੇ ਹਾਲਾਤ ਬਣਦੇ ਹਨ ਤਾਂ ਉਸ ਸਥਿਤੀ ‘ਚ ਜ਼ਿਲ੍ਹਾ ਪ੍ਰਸ਼ਾਸਨ ਨਿਪਟਣ ਲਈ ਤਿਆਰ ਹੈ। ਇਸ ਤਹਿਤ ਜ਼ਿਲ੍ਹਾ ਪੱਧਰ ਤੇ ਸਬ ਡਿਵੀਜ਼ਨ ਪੱਧਰ ‘ਤੇ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜ਼ੇਸ ਧੀਮਾਨ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ‘ਤੇ ਸਥਾਪਿਤ ਕੀਤੇ ਗਏ ਹੜ੍ਹ ਕੰਟਰੋਲ ਦਾ ਨੰਬਰ 0164-2862100 ਅਤੇ 0164-2862101 ਅਤੇ ਈਮੇਲ drat.dc.bti@gmail.com ਹੈ। ਇਸ ਹੜ੍ਹ ਕੰਟਰੋਲ ਰੂਮ ਲਈ ਨੋਡਲ ਅਫ਼ਸਰ ਜ਼ਿਲ੍ਹਾ ਮਾਲ ਅਫ਼ਸਰ ਨੂੰ ਲਗਾਇਆ ਗਿਆ ਹੈ।
ਸਬ ਡਿਵੀਜ਼ਨ ਬਠਿੰਡਾ ਦੇ ਹੜ੍ਹ ਕੰਟਰੋਲ ਰੂਮ ਸਬੰਧੀ ਈਮੇਲ tehsil.bathinda@gmail.com ਹੈ ਅਤੇ ਇਸ ਹੜ੍ਹ ਕੰਟਰੋਲ ਰੂਮ ਦੇ ਨੋਡਲ ਅਫ਼ਸਰ ਤਹਿਸੀਲਦਾਰ ਬਠਿੰਡਾ ਨੂੰ ਲਗਾਇਆ ਗਿਆ ਹੈ।
ਸਬ ਡਿਵੀਜ਼ਨ ਰਾਮਪੁਰਾ ਫੂਲ ਦੇ ਹੜ੍ਹ ਕੰਟਰੋਲ ਰੂਮ ਸਬੰਧੀ ਰਾਬਤਾ ਨੰਬਰ 01651-248231 ‘ਤੇ ਈਮੇਲ tehsilrampura@gmail.com ਹੈ ਅਤੇ ਇਸ ਹੜ੍ਹ ਕੰਟਰੋਲ ਰੂਮ ਦੇ ਨੋਡਲ ਅਫ਼ਸਰ ਨਾਇਬ ਤਹਿਸੀਲਦਾਰ ਰਾਮਪੁਰਾ ਫੂਲ ਹਨ।
ਸਬ ਡਿਵੀਜ਼ਨ ਮੌੜ ਦੇ ਹੜ੍ਹ ਕੰਟਰੋਲ ਰੂਮ ਸਬੰਧੀ ਰਾਬਤਾ ਨੰਬਰ 01655-230193 ‘ਤੇ ਈਮੇਲ tehsilmaur95@gmail.com ਹੈ ਅਤੇ ਇਸ ਹੜ੍ਹ ਕੰਟਰੋਲ ਰੂਮ ਦੇ ਨੋਡਲ ਅਫ਼ਸਰ ਨਾਇਬ ਤਹਿਸੀਲਦਾਰ ਮੌੜ ਹਨ।
ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਹੜ੍ਹ ਕੰਟਰੋਲ ਰੂਮ ਸਬੰਧੀ ਰਾਬਤਾ ਨੰਬਰ 01655-220252 ‘ਤੇ ਈਮੇਲ tehsiltalwandisabo@gmail.com ਹੈ ਅਤੇ ਇਸ ਹੜ੍ਹ ਕੰਟਰੋਲ ਰੂਮ ਦੇ ਨੋਡਲ ਅਫ਼ਸਰ ਨਾਇਬ ਤਹਿਸੀਲਦਾਰ ਤਲਵੰਡੀ ਸਾਬੋ ਹਨ।







