
ਬਠਿੰਡਾ,17ਜੂਨ (ਗੁਰਸੇਵਕ ਸਿੰਘ ਚੁੱਘੇ ਖੁਰਦ ) ਮਲਟੀ ਪਰਪਜ ਹੈਲਥ ਵਰਕਰ ਯੂਨੀਅਨ ਫੀਮੇਲ ਬਠਿੰਡਾ ਵਲੋਂ ਯੂਨੀਅਨ ਦੇ ਪੰਜਾਬ ਪ੍ਰਧਾਨ ਦੀ ਦਿਸ਼ਾ ਨਿਰਦੇਸ਼ਾਂ ਦੀ ਸਾਰੇ ਜਿਲਿਆਂ ਵਿੱਚ ਕੀਤੀਆਂ ਜਾ ਰਹੀਆਂ ਮੀਟਿੰਗ ਤਹਿਤ ਬਠਿੰਡਾ ਵਿੱਚ ਮੀਟਿੰਗ ਕੀਤੀ ਜਿਸ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਨੂੰ ਡਿਊਟੀ ਦੌਰਾਨ ਆਉਣ ਵਾਲੀ ਮੁਸ਼ਕਿਲਾਂ ਬਾਰੇ ਵਿਚਾਰ ਕੀਤਾ ਗਿਆ।ਮੀਟਿੰਗ ਵਿੱਚ ਖਾਸ ਤੌਰ ਤੇ ਮਤਾ ਪਾਇਆ ਗਿਆ ਕਿ ,ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਤੋਂ ਸਿਹਤ ਵਿਭਾਗ ਵਿੱਚ ਸਿਰਫ ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਵਾਲਾ ਬਣਦਾ ਕੰਮ ਹੀ ਲਿਆ ਜਾਵੇ। ਮਹਿਕਮੇ ਵੱਲੋ ਸਮੇਂ ਸਮੇਂ ਤੇ ਆਨਲਾਈਨ ਕੰਮ ਕਰਵਾਉਣ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ,,ਫਿਰ ਏਸੇ ਕੰਮ ਨੂੰ ਬਿਨਾਂ ਮਿਹਨਤਾਂ ਨਾ ਦਿੱਤੇ ਬੁਹਤ ਹੀ ਨਿਗੂਣੀਆਂ ਤਨਖਾਹਾਂ ਤੇ ਇਹ ਹੈਲਥ ਵਰਕਰਾਂ ਤੋਂ ਕੰਮ ਲਿਆ ਜਾਂਦਾ ਰਿਹਾ ਹੈ।ਸਮੇਂ ਸਮੇਂ 986 ਯੂਨੀਅਨ ਵਲੋਂ ਸਿਹਤ ਵਿਭਾਗ ਵਿੱਚ ਆਨਲਾਈਨ ਕੰਮ ਲਈ ਜਿਵੇਂ ਕੇ ਯੂ ਵਿਨ ਐਪ , ਜਨਮ ਮੌਤ ਆਦਿ ਦਾ ਕੰਮ ,ਵਾਧੂ ਸੈਂਟਰ ਤੇ ਸੀ. ਐਚ. ਉ ਵਾਲੇ ਭੱਤਾ ਦੇਣ ਲਈ, ਸਫ਼ਰੀ ਭੱਤਾ ,ਵਰਦੀ ਭੱਤਾ ਦੇਣ ਲਈ ਮੰਗ ਪੱਤਰ ਦਿੱਤੇ ਜਾ ਰਹੇ ਹਨ। ਹਰ ਮੀਟਿੰਗ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੰਗਾਂ ਨੂੰ ਮੀਟਿੰਗਾਂ ਵਿੱਚ ਜਾਇਜ਼ ਮੰਨ ਤਾਂ ਲਿਆ ਜਾਂਦਾ , ਪ੍ਰੰਤੂ ਅਜੇ ਤਕ ਕੋਈ ਵੀ ਮੰਗ ਪੂਰੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਸਾਹਿਬ ਨੂੰ ਵੀ ਅਸੀਂ ਕਿੰਨੀਆਂ ਮੀਟਿੰਗਾਂ ਵਿੱਚ ਆਪਣੀ ਸਮੱਸਿਆਵਾਂ ਦੱਸ ਚੁੱੱਕੇ ਹਾਂ, ਪਰ ਸਰਕਾਰ ਵੱਲੋਂ ਕੋਈ ਵੀ ਫੈਸਲਾ ਨਹੀਂ ਲਿਆ ਗਿਆ l ਸਟੇਟ ਪੱਧਰੀ ਮੀਟਿੰਗ ਦੇ ਫੈਸਲੇ ਅਨੁਸਾਰ ਸਾਰੇ ਪੰਜਾਬ ਦੀਆਂ ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਰੈਗੂਲਰ ਵੱਲੋ ਇਹਨਾਂ ਮੰਗਾਂ ਨੂੰ ਪੂਰੀ ਕਰਵਾਉਣ ਸਬੰਧੀ ਸਾਰੇ ਜਿਲ੍ਹਿਆਂ ਤੇ ਮੀਟਿੰਗਾਂ ਕੀਤੀਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਅਲਾਟ ਕੀਤੇ ਸਬ ਸੈਂਟਰ ਤੋਂ ਇਲਾਵਾ ਹੋਰ ਕੰਮ ਨਹੀਂ ਕਰਨਗੇ । ਕਿਸੇ ਹੋਰ ਕੇਡਰ ਦਾ ਚਾਰਜ ਨਹੀਂ ਲੈਣਗੇ । ਇਸ ਮੌਕੇ ਯੂਨੀਅਨ ਦੇ ਨੁਮਾਇੰਦਿਆਂ ਨੇ ਮੰਗ ਕੀਤੀ ਕਿ ਉਹਨਾਂ ਦਾ ਪਰਖ ਕਾਲ ਖਤਮ ਕੀਤਾ ਜਾਵੇ ਉਹਨਾਂ 15 ਸਾਲ ਤੋਂ ਵੱਧ ਦਾ ਸਮਾਂ ਇਸੇ ਮਹਿਕ ਵਿੱਚ ਨੌਕਰੀ ਕੀਤੀ ਹੈ। ਯੂਨੀਅਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਪੰਜਾਬ ਪੱਧਰ ਦੀ ਯੂਨੀਅਨ ਨਾਲ ਮਿਲ ਕੇ ਇੱਕ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਤੇ ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਜਿਲ੍ਹਾ ਪ੍ਰਧਾਨ ਸੰਦੀਪ ਕੌਰ, ਇਨਰੀਤ ਰਾਣੀ, ਰਾਣੀ ਕੌਰ, ਰੁਪਿੰਦਰ ਰਾਣੀ,ਜਸਪ੍ਰੀਤ ਕੌਰ,ਰਾਜਦੀਪ ਕੌਰ,ਸੁਧਾ, ਰਘਵਿੰਦਰ ਕੌਰ ਆਦਿ ਮੈਂਬਰ ਸ਼ਾਮਿਲ ਹੋਏ l








