Home » ਤਾਜ਼ਾ ਖ਼ਬਰਾਂ » ਪ੍ਰੈੱਸ ਕਲੱਬ ਬਠਿੰਡਾ ਦਿਹਾਤੀ (ਰਜਿ) ਦੀ ਹੋਈ ਮਹੀਨਾਵਾਰ ਮੀਟਿੰਗ

ਪ੍ਰੈੱਸ ਕਲੱਬ ਬਠਿੰਡਾ ਦਿਹਾਤੀ (ਰਜਿ) ਦੀ ਹੋਈ ਮਹੀਨਾਵਾਰ ਮੀਟਿੰਗ

News Portal Development Companies In India

-ਅੱਖਾਂ ਦੇ ਮੁਫਤ ਜਾਂਚ ਕੈਂਪ ਲਗਾਉਣ ਦੇ ਮਤੇ ਦੇ ਨਾਲ ਨਾਲ ਵਿਚਾਰੇ ਗਏ ਕਈ ਅਹਿਮ ਸਮਜਿਕ ਮੁੱਦੇ-


ਬਠਿੰਡਾ 18 ਅਪ੍ਰੈਲ (ਗੁਰਸੇਵਕ ਸਿੰਘ ਚੁੱਘੇ ਖੁਰਦ )

ਪ੍ਰੈੱਸ ਕਲੱਬ ਬਠਿੰਡਾ ਦਿਹਾਤੀ (ਰਜਿ) ਦੀ ਮਹੀਨਾਵਾਰ ਮੀਟਿੰਗ ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਕਲੱਬ ਪ੍ਰਧਾਨ ਗੁਰਜੀਤ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਈ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਦੱਸਣਾ ਬਣਦਾ ਹੈ ਕਿ ਲੋਕਤੰਤਰ ਦਾ ਚੌਥਾ ਸਤੰਭ ਹੋਣ ਦੀ ਆਪਣੀ ਨੈਤਿਕ ਜ਼ਿੰਮੇਵਾਰੀ ਦੇ ਨਾਲ ਨਾਲ ਸਮਾਜ ਭਲਾਈ ਕਾਰਜਾਂ ਨੂੰ ਆਪਣਾ ਫ਼ਰਜ਼ ਸਮਝਣ ਵਾਲ਼ਾ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਅੱਜ ਕਿਸੇ ਜਾਣ ਪਛਾਣ ਦਾ ਮੌਹਤਾਜ਼ ਨਹੀਂ । ਦਿਨੋਂ ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਦੇ ਮੰਤਵ ਨਾਲ ਇਸ ਕਲੱਬ ਦੇ ਮੈਂਬਰਾਂ ਵੱਲੋਂ ਹੁਣ ਤੱਕ ਸੈਂਕੜ੍ਹੇ ਛਾਂਦਾਰ ਬੂਟੇ ਨਾ ਸਿਰਫ ਲਗਾਏ ਹੀ ਗਏ ਹਨ ਬਲਕਿ ਉਹਨਾਂ ਨੂੰ ਲਗਾਤਰ ਪਾਲਿਆ ਵੀ ਜਾ ਰਿਹਾ ਹੈ। ਇਸਤੋਂ ਇਲਾਵਾ ਇਸ ਕਲੱਬ ਵੱਲੋਂ ਆਸ ਪਾਸ ਦੇ ਪਿੰਡਾਂ ਵਿੱਚ ਕਈ ਵਾਰ ਖ਼ੂਨਦਾਨ ਅਤੇ ਅੱਖਾਂ ਦੇ ਜਾਂਚ ਕੈਂਪ ਵੀ ਲਗਾਏ ਜਾ ਚੁੱਕੇ ਹਨ।
ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੰਜ ਦੀ ਇਸ ਮੀਟਿੰਗ ਦੌਰਾਨ ਆਉਂਦੀ 28 ਅਪ੍ਰੈਲ ਨੂੰ ਸੇਂਟ ਜੇਵੀਅਰ ਸਕੂਲ਼ ਗੁਰਥੜੀ ਵਿਖੇ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਲਗਾਉਣ ਸਬੰਧੀ ਮਤਾ ਪਾਇਆ ਗਿਆ ਜਿਸਨੂੰ ਸਮੂੰਹ ਮੈਂਬਰਾਂ ਵੱਲੋਂ ਪ੍ਰਵਾਨਗੀ ਦਿੱਤੀ ਗਈ। ਪ੍ਰੈੱਸ ਕਲੱਬ ਬਠਿੰਡਾ ਦਿਹਾਤੀ (ਰਜਿ) ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੁੰਦਿਆਂ ਅੱਜ ਟਾਪ ਨਿਊਜ਼ ਚੈਨਲ ਦੇ ਐਂਕਰ ਮੈਡਮ ਮਨਰਾਜ ਕੌਰ ਨੇ ਕਲੱਬ ਚ ਸ਼ਾਮਿਲ ਹੋਣ ਦੀ ਇੱਛਾ ਜ਼ਾਹਰ ਕੀਤੀ ਜਿਸਨੂੰ ਸਮੂਹ ਮੈਂਬਰ ਸਹਿਬਾਨਾਂ ਨੇ ਪ੍ਰਵਾਨ ਕਰਦਿਆਂ ਮੈਡਮ ਨੂੰ ਕਲੱਬ ਚ ਜੀ ਆਇਆਂ ਆਖਿਆ।
ਅੱਜ ਦੀ ਇਸ ਮੀਟਿੰਗ ਵਿੱਚ ਪ੍ਰਧਾਨ ਸ੍ਰੀ ਗੁਰਜੀਤ ਚੌਹਾਨ ਤੋਂ ਇਲਾਵਾ ਕਲੱਬ ਦੇ ਸਰਪ੍ਰਸਤ ਸ੍ਰ ਜਸਕਰਨ ਸਿੰਘ ਸਿਵੀਆਂ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਚਹਿਲ,ਜਨਰਲ ਸਕੱਤਰ ਸ੍ਰ ਸੁਰਿੰਦਰਪਾਲ ਸਿੰਘ ਖਾਲਸਾ ਬੱਲੂਆਂਣਾ , ਖ਼ਜਾਨਚੀ ਸ੍ਰੀ ਨਸੀਬ ਚੰਦ ਸ਼ਰਮਾ, ਕਲੱਬ ਦੇ ਸਲਾਹਕਾਰ ਸੀਨੀਅਰ ਪੱਤਰਕਾਰ ਸੱਤਪਾਲ ਮਾਨ ਸੁਖਵਿੰਦਰ ਸਿੰਘ ਸਰਾਂ,ਸ੍ਰ ਜਸਵੀਰ ਸਿੰਘ ਆਦਿ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ।

Leave a Comment

Will the middle class get relief from the first general budget of Modi 3.0?