Home » Lok Masle » 65 ਲਾਭਪਾਤਰੀਆਂ ਨੂੰ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਦੀ ਰਕਮ ਜਾਰੀ ਕਰਵਾਉਣ ਦੀ ਮੰਗ

65 ਲਾਭਪਾਤਰੀਆਂ ਨੂੰ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਦੀ ਰਕਮ ਜਾਰੀ ਕਰਵਾਉਣ ਦੀ ਮੰਗ

News Portal Development Companies In India

ਪਿੰਡ ਘੁੱਦਾ ਦੇ ਲਾਭਪਾਤਰੀਆਂ ਨੂੰ ਰਕਮ ਨਾ ਮਿਲਣ ਕਾਰਨ ਘਰਾਂ ਦੀ ਉਸਾਰੀ ਲਟਕੀ


ਸੰਗਤ ਮੰਡੀ, 23 ਸਤੰਬਰ (ਅਮਨ ਸਰਦਾਰਗੜ੍ਹ) ਪਿੰਡ ਘੁੱਦਾ ਦੇ ਲਾਭਪਾਤਰੀ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਨਜ਼ੂਰ ਹੋਈ ਰਕਮ ਜਾਰੀ ਨਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪਿੰਡ ਵਾਸੀ ਹਰਭਗਵਾਨ ਸਿੰਘ ਪੁੱਤਰ ਜੱਜ ਸਿੰਘ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨਾਲ ਸਬੰਧਤ ਹੋ ਕੇ 65 ਲਾਭਪਾਤਰੀ ਪਰਿਵਾਰਾਂ ਦੀ ਰੁਕੀ ਹੋਈ ਰਕਮ ਜਾਰੀ ਕਰਵਾਉਣ ਦੀ ਮੰਗ ਕੀਤੀ ਗਈ ਹੈ।ਮੰਤਰੀ ਨੂੰ ਭੇਜੇ ਪੱਤਰ ਵਿੱਚ ਉਨ੍ਹਾਂ ਨੇ ਦੱਸਿਆ ਕਿ ਪਿੰਡ ਘੁੱਦਾ ਦੇ ਲੋੜਵੰਦ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਿੰਡ ਦੇ 65 ਘਰਾਂ ਦੀ ਉਸਾਰੀ ਲਈ ਰਕਮ ਜਾਰੀ ਹੋਣ ਸਬੰਧੀ ਕਾਰਵਾਈ ਕੀਤੀ ਗਈ ਸੀ ਅਤੇ ਬੀ.ਡੀ.ਪੀ.ਓ. ਦਫ਼ਤਰ ਵੱਲੋਂ ਲਾਭਪਾਤਰੀਆਂ ਦੀ ਸੂਚੀ ਵੀ ਜਾਰੀ ਕੀਤੀ ਗਈ ਸੀ। ਪਰੰਤੂ ਉਨ੍ਹਾਂ ਅਨੁਸਾਰ ਇਸ ਤੋਂ ਬਾਅਦ ਅਜੇ ਤੱਕ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਬਣਦੀ ਰਕਮ ਜਾਰੀ ਨਹੀਂ ਕੀਤੀ ਗਈ।ਪੱਤਰ ਵਿੱਚ ਕਿਹਾ ਗਿਆ ਹੈ ਕਿ ਰਕਮ ਨਾ ਮਿਲਣ ਕਾਰਨ ਬਹੁਤ ਸਾਰੇ ਲਾਭਪਾਤਰੀ ਆਪਣੇ ਘਰਾਂ ਦੀ ਉਸਾਰੀ ਸ਼ੁਰੂ ਨਹੀਂ ਕਰ ਸਕੇ। ਹੋਰਨਾਂ ਪਿੰਡ ਵਾਸੀਆਂ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾ ਰਹੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ 65 ਲਾਭਪਾਤਰੀਆਂ ਦੀ ਸੂਚੀ, ਮਨਜ਼ੂਰੀ ਅਤੇ ਫੰਡ ਜਾਰੀ ਹੋਣ ਦੀ ਸਥਿਤੀ ਦੀ ਜਾਂਚ ਕਰਵਾ ਕੇ ਰੁਕੀ ਹੋਈ ਰਕਮ ਤੁਰੰਤ ਜਾਰੀ ਕਰਵਾਈ ਜਾਵੇ।ਉਨ੍ਹਾਂ ਕਿਹਾ ਕਿ ਜੇਕਰ ਲਾਭਪਾਤਰੀਆਂ ਦੇ ਨਾਮ ਯੋਜਨਾ ਅਨੁਸਾਰ ਮਨਜ਼ੂਰ ਹਨ ਤਾਂ ਉਨ੍ਹਾਂ ਦੀ ਬਣਦੀ ਰਕਮ ਬਿਨਾਂ ਹੋਰ ਦੇਰੀ ਦੇ ਜਾਰੀ ਕਰਵਾਉਣ ਲਈ ਸਬੰਧਤ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਲੋੜਵੰਦ ਪਰਿਵਾਰ ਆਪਣੇ ਮਕਾਨ ਬਣਾ ਸਕਣ।

Leave a Comment

Will the middle class get relief from the first general budget of Modi 3.0?