ਕਾਲਿਆਂਵਾਲ਼ੀ, 13 ਅਗਸਤ (ਮਹਾਂਵੀਰ ਕਾਲਿਆਂਵਾਲ਼ੀ) ਬੜਾਗੁੜਾ ਪੁਲਿਸ ਨੇ ਪਿੰਡ ਝਿੜੀ ਤੋਂ ਇੱਕ ਵਿਅਕਤੀ ਨੂੰ ਮੈਡੀਕਲ ਨਸ਼ੀਲੀਆਂ ਦਵਾਈਆਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਪੁਲਿਸ ਨੇ ਡਰੱਗ ਅਧਿਕਾਰੀ ਕੇਸ਼ਵ ਵਸ਼ਿਸ਼ਠ ਨੂੰ ਸੂਚਨਾ ਦੇ ਕੇ ਮੌਕੇ ’ਤੇ ਬੁਲਾਇਆ ਅਤੇ ਕਾਰਵਾਈ ਕੀਤੀ।
ਥਾਣਾ ਇੰਚਾਰਜ ਲਾਭ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਗਸ਼ਤ ਦੌਰਾਨ ਪਿੰਡ ਝਿੜੀ ਵਿੱਚ ਪਾਰਕ ਦੇ ਨੇੜੇ ਇੱਕ ਵਿਅਕਤੀ ਨੂੰ ਸ਼ੱਕੀ ਹਾਲਾਤ ਵਿੱਚ ਖੜ੍ਹਾ ਦੇਖਿਆ। ਤਲਾਸ਼ੀ ਲੈਣ ’ਤੇ ਉਸ ਕੋਲੋਂ ਨਸ਼ੇ ਲਈ ਵਰਤੇ ਜਾਣ ਵਾਲੇ 2670 ਕੈਪਸੂਲ ਅਤੇ 1830 ਗੋਲੀਆਂ, ਕੁੱਲ 4500 ਨਸ਼ੀਲੀਆਂ ਦਵਾਈਆਂ ਬਰਾਮਦ ਹੋਈਆਂ।
ਪੁਲਿਸ ਮੁਤਾਬਕ ਮੁਲਜ਼ਮ ਦੀ ਪਛਾਣ ਦਲਬੀਰ ਸਿੰਘ ਵਾਸੀ ਪਿੰਡ ਝਿੜੀ ਵਜੋਂ ਹੋਈ ਹੈ। ਉਹ ਪਿੰਡ ਬੱਪਾਂ ਵਿੱਚ ਇੱਕ ਸ਼ੈਟਰਿੰਗ ਦੀ ਦੁਕਾਨ ’ਤੇ ਕੰਮ ਕਰਦਾ ਹੈ।
ਥਾਣਾ ਇੰਚਾਰਜ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਡਰੱਗ ਅਧਿਕਾਰੀ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।









