ਰਾਮਾਂ ਮੰਡੀ ਦੇ ਵਾਟਰ ਵਰਕਸ ਦੀ ਡੱਗੀ ਵਿੱਚੋਂ 45 ਸਾਲਾ ਵਿਅਕਤੀ ਦੀ ਲਾਸ਼ ਬਰਾਮਦ-ਇਲਾਕੇ ‘ਚ ਸਨਸਨੀ

  ​ਰਾਮਾਂ ਮੰਡੀ , 15 ਸਤੰਬਰ:(ਯੰਗ ਪੀਡੀਆ ਨਿਊਜ)ਰਾਮਾਂ ਮੰਡੀ ਦੇ ਹਰੀਜਨ ਬਸਤੀ ਦੇ ਰਹਿਣ ਵਾਲੇ ਇੱਕ 45 ਸਾਲਾ ਵਿਅਕਤੀ ਵੱਲੋਂ ਸਥਾਨਕ ਵਾਟਰ ਵਰਕਸ ਦੀ ਡੱਗੀ ਵਿੱਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਬਿੰਦਰ ਸਿੰਘ (45) ਪੁੱਤਰ ਬੂਟਾ ਸਿੰਘ, ਵਾਸੀ ਹਰੀਜਨ ਬਸਤੀ ਰਾਮਾਂ ਮੰਡੀ ਵਜੋਂ … Read more

ਗੁਰਥੜੀ ਤੇ ਪੱਕਾ ਕਲਾਂ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਮੀਟਿੰਗਾਂ

ਦੀਪ ਸਿੱਧੂ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਮਿਸ਼ਨ ਨੂੰ ਲੋਕਾਂ ਤੱਕ ਪਹੁੰਚਾ ਰਹੇ ਮਨਦੀਪ ਸਿੱਧੂ

ਸੰਗਤ ਮੰਡੀ, 15 ਸਤੰਬਰ (ਅਮਨ ਸਰਦਾਰਗੜ੍ਹ)
ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਤਲਵੰਡੀ ਸਾਬੋ ਹਲਕੇ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਦਿਆਂ ਹਲਕਾ ਇੰਚਾਰਜ ਅਤੇ ਪਾਰਟੀ ਦੇ ਸਕੱਤਰ ਜਨਰਲ ਮਨਦੀਪ ਸਿੱਧੂ ਵੱਲੋਂ ਅੱਜ ਪਿੰਡ ਗੁਰਥੜੀ ਅਤੇ ਪੱਕਾ ਕਲਾਂ ਵਿਖੇ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਜ਼ਿਕਰਯੋਗ ਹੈ ਕਿ ਦੀਪ ਸਿੱਧੂ ਦੇ ਭਰਾ ਅਤੇ ਪਾਰਟੀ ਦੇ ਸਕੱਤਰ ਜਨਰਲ ਮਨਦੀਪ ਸਿੱਧੂ ਨੂੰ ਤਲਵੰਡੀ ਸਾਬੋ ਹਲਕੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤਹਿਤ ਉਹ ਲਗਾਤਾਰ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਅਤੇ ਨੌਜਵਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰ ਰਹੇ ਹਨ। ਮਨਦੀਪ ਸਿੱਧੂ ਦੇ ਹਲਕੇ ਵਿੱਚ ਸਰਗਰਮ ਹੋਣ ਨਾਲ ਨੌਜਵਾਨਾਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਮੀਟਿੰਗਾਂ ਦੌਰਾਨ ਮਨਦੀਪ ਸਿੱਧੂ ਨੇ ਦੀਪ ਸਿੱਧੂ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਉਠਾਏ ਗਏ ਮੁੱਦਿਆਂ ਅਤੇ ਮਿਸ਼ਨ ਸਬੰਧੀ ਵਿਚਾਰ ਸਾਂਝੇ ਕਰਦਿਆਂ ਨੌਜਵਾਨਾਂ ਨੂੰ ਇਸ ਬਾਰੇ ਜਾਗਰੂਕ ਕੀਤਾ। ਇਸ ਮੌਕੇ ਨੌਜਵਾਨਾਂ ਵਿੱਚ ਅਨੰਦਪੁਰ ਮਤੇ ਦੀਆਂ ਕਾਪੀਆਂ ਵੀ ਵੰਡੀਆਂ ਗਈਆਂ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਯੂਥ ਬਠਿੰਡਾ ਸਿਮਰਨਜੀਤ ਸਿੰਘ, ਸੁਖਜਿੰਦਰ ਸਿੰਘ ਜੱਸੀ, ਪੰਮੀ ਸਰਪੰਚ, ਬਲਵੰਤ ਸਿੰਘ ਸਿਰਸਾ, ਬਲਾਕ ਸੰਗਤ ਪ੍ਰਧਾਨ ਮੇਜਰ ਸਿੰਘ ਜੱਸੀ ਸਮੇਤ ਪਾਰਟੀ ਆਗੂ ਅਤੇ ਵਰਕਰ ਮੌਜੂਦ ਸਨ।ਗੁਰਥੜੀ ਤੋਂ ਸੰਤੋਖ ਸਿੰਘ, ਹਰਦੀਪ ਸਿੰਘ, ਕਾਲਾ ਸਿੰਘ, ਜਗਰੂਪ ਸਿੰਘ ਖਾਲਸਾ ਅਤੇ ਪੱਕਾ ਕਲਾਂ ਤੋਂ ਜਗਜੀਤ ਸਿੰਘ ਜੱਗੀ, ਗੁਰਵਿੰਦਰ ਸਿੰਘ, ਰਮਨ ਔਲਖ, ਮੇਜਰ ਭਾਊ, ਜੀਵਨ ਸਰਾ , ਬਲਜਿੰਦਰ ਗੋਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਮੀਟਿੰਗਾਂ ਵਿੱਚ ਸ਼ਮੂਲੀਅਤ ਕੀਤੀ।

Read more

‘ਨਸ਼ਾ ਮੁਕਤ ਪੰਜਾਬ’ ਯਾਤਰਾ ਇੱਕ ਲੋਕ ਮੁਹਿੰਮ,ਨਸ਼ਿਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਮਨੋਰਥ-ਕੇਵਲ ਸਿੰਘ ਢਿੱਲੋਂ

ਕਿਹਾ :-ਪੰਜਾਬ ਸਰਕਾਰ ਨਸ਼ਾ ਬੰਦ ਕਰਨ ਦੀ ਬਜਾਏ ਨਸ਼ੇ ਖਿਲਾਫ਼ ਬੋਲਣ ਵਾਲਿਆਂ ਦੀ ਆਵਾਜ਼ ਕਰ ਰਹੀ ਹੈ ਬੰਦ ਫੋਟੋ ਕੈਪਸ਼ਨ:ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਜਪਾ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਤਲਵੰਡੀ ਸਾਬੋ 15 ਸਤੰਬਰ (ਅੰਮ੍ਰਿਤ ਮਲਕਾਣਾ ) “ਭਾਰਤੀ ਜਨਤਾ ਪਾਰਟੀ ਵੱਲੋਂ ਅਗਲੇ ਦਿਨਾਂ ‘ਚ ਪੰਜਾਬ ਦੇ ਚਾਰ ਵੱਖ-ਵੱਖ ਹਿੱਸਿਆਂ ‘ਚੋਂ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ’ … Read more

ਭਾਈ ਮਸਤਾਨ ਸਿੰਘ ਪਬਲਿਕ ਸਕੂਲ, ਸ਼੍ਰੀ ਮੁਕਤਸਰ ਸਾਹਿਬ ਵਿਖੇ ਸੀਬੀਐੱਸਈ ਕੌਸ਼ਲ ਵਿਕਾਸ ਟ੍ਰੇਨਿੰਗ ਦਾ ਆਯੋਜਨ

ਸ਼੍ਰੀ ਮੁਕਤਸਰ ਸਾਹਿਬ, 14 ਸਤੰਬਰ(ਯੰਗ ਪੀਡੀਆ ਨਿਊਜ਼) ਭਾਈ ਮਸਤਾਨ ਸਿੰਘ ਪਬਲਿਕ ਸਕੂਲ, ਸਸ਼੍ਰੀ ਮੁਕਤਸਰ ਸਾਹਿਬ ਵਿਖੇ ਅਧਿਆਪਕਾਂ ਦੇ ਹੁਨਰ ਵਿਕਾਸ, ਅਧਿਆਪਨ ਕੌਸ਼ਲਾਂ ਵਿੱਚ ਨਿਖਾਰ ,ਆਧੁਨਿਕ ਸਿੱਖਿਆਤਮਕ ਤਰੀਕਿਆਂ ਨੂੰ ਉਤਸ਼ਾਹਿਤ ਕਰਨ ਅਤੇ ਬੋਰਡ ਵਲੋਂ ਦਰਜ ਕੀਤੇ ਨਵੇਂ ਵਿਸ਼ੇ ਕੌਸ਼ਲ ਵਿਕਾਸ ਦੀਆਂ ਗਤੀਵਿਧੀਆਂ ਨੂੰ ਸਿਖਾਉਣ ਦੇ ਉਦੇਸ਼ ਨਾਲ ਸੀ.ਬੀ.ਐੱਸ.ਈ ਸਕਿੱਲ ਡਿਵੈਲਪਮੈਂਟ ਵਿਭਾਗ ਵਲੋਂ ਕੌਸ਼ਲ ਵਿਕਾਸ ਟ੍ਰੇਨਿੰਗ ਦਾ … Read more