Home » ਰਾਜਨੀਤੀ » ਗੁਰਥੜੀ ਤੇ ਪੱਕਾ ਕਲਾਂ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਮੀਟਿੰਗਾਂ

ਗੁਰਥੜੀ ਤੇ ਪੱਕਾ ਕਲਾਂ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਮੀਟਿੰਗਾਂ

News Portal Development Companies In India

ਦੀਪ ਸਿੱਧੂ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਮਿਸ਼ਨ ਨੂੰ ਲੋਕਾਂ ਤੱਕ ਪਹੁੰਚਾ ਰਹੇ ਮਨਦੀਪ ਸਿੱਧੂ

ਸੰਗਤ ਮੰਡੀ, 15 ਸਤੰਬਰ (ਅਮਨ ਸਰਦਾਰਗੜ੍ਹ)
ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਤਲਵੰਡੀ ਸਾਬੋ ਹਲਕੇ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਦਿਆਂ ਹਲਕਾ ਇੰਚਾਰਜ ਅਤੇ ਪਾਰਟੀ ਦੇ ਸਕੱਤਰ ਜਨਰਲ ਮਨਦੀਪ ਸਿੱਧੂ ਵੱਲੋਂ ਅੱਜ ਪਿੰਡ ਗੁਰਥੜੀ ਅਤੇ ਪੱਕਾ ਕਲਾਂ ਵਿਖੇ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਜ਼ਿਕਰਯੋਗ ਹੈ ਕਿ ਦੀਪ ਸਿੱਧੂ ਦੇ ਭਰਾ ਅਤੇ ਪਾਰਟੀ ਦੇ ਸਕੱਤਰ ਜਨਰਲ ਮਨਦੀਪ ਸਿੱਧੂ ਨੂੰ ਤਲਵੰਡੀ ਸਾਬੋ ਹਲਕੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤਹਿਤ ਉਹ ਲਗਾਤਾਰ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਅਤੇ ਨੌਜਵਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰ ਰਹੇ ਹਨ। ਮਨਦੀਪ ਸਿੱਧੂ ਦੇ ਹਲਕੇ ਵਿੱਚ ਸਰਗਰਮ ਹੋਣ ਨਾਲ ਨੌਜਵਾਨਾਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਮੀਟਿੰਗਾਂ ਦੌਰਾਨ ਮਨਦੀਪ ਸਿੱਧੂ ਨੇ ਦੀਪ ਸਿੱਧੂ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਉਠਾਏ ਗਏ ਮੁੱਦਿਆਂ ਅਤੇ ਮਿਸ਼ਨ ਸਬੰਧੀ ਵਿਚਾਰ ਸਾਂਝੇ ਕਰਦਿਆਂ ਨੌਜਵਾਨਾਂ ਨੂੰ ਇਸ ਬਾਰੇ ਜਾਗਰੂਕ ਕੀਤਾ। ਇਸ ਮੌਕੇ ਨੌਜਵਾਨਾਂ ਵਿੱਚ ਅਨੰਦਪੁਰ ਮਤੇ ਦੀਆਂ ਕਾਪੀਆਂ ਵੀ ਵੰਡੀਆਂ ਗਈਆਂ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਯੂਥ ਬਠਿੰਡਾ ਸਿਮਰਨਜੀਤ ਸਿੰਘ, ਸੁਖਜਿੰਦਰ ਸਿੰਘ ਜੱਸੀ, ਪੰਮੀ ਸਰਪੰਚ, ਬਲਵੰਤ ਸਿੰਘ ਸਿਰਸਾ, ਬਲਾਕ ਸੰਗਤ ਪ੍ਰਧਾਨ ਮੇਜਰ ਸਿੰਘ ਜੱਸੀ ਸਮੇਤ ਪਾਰਟੀ ਆਗੂ ਅਤੇ ਵਰਕਰ ਮੌਜੂਦ ਸਨ।ਗੁਰਥੜੀ ਤੋਂ ਸੰਤੋਖ ਸਿੰਘ, ਹਰਦੀਪ ਸਿੰਘ, ਕਾਲਾ ਸਿੰਘ, ਜਗਰੂਪ ਸਿੰਘ ਖਾਲਸਾ ਅਤੇ ਪੱਕਾ ਕਲਾਂ ਤੋਂ ਜਗਜੀਤ ਸਿੰਘ ਜੱਗੀ, ਗੁਰਵਿੰਦਰ ਸਿੰਘ, ਰਮਨ ਔਲਖ, ਮੇਜਰ ਭਾਊ, ਜੀਵਨ ਸਰਾ , ਬਲਜਿੰਦਰ ਗੋਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਮੀਟਿੰਗਾਂ ਵਿੱਚ ਸ਼ਮੂਲੀਅਤ ਕੀਤੀ।

Leave a Comment

Will the middle class get relief from the first general budget of Modi 3.0?