-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਅਤੇ ਨਗਰ ਕੌਂਸਲ ਪ੍ਰਧਾਨ ਰਾਹੁਲ ਗੋਇਲ ਨੇ ਕੀਤਾ ਉਦਘਾਟਨ-

ਸੰਗਤ ਮੰਡੀ, 18 ਸਤੰਬਰ (ਅਮਨ ਸਰਦਾਰਗੜ੍ਹ )ਸੰਗਤ ਮੰਡੀ ਦੇ ਮੇਨ ਬਾਜ਼ਾਰ ਦੀ ਲੰਮੇ ਸਮੇਂ ਤੋਂ ਚੱਲ ਰਹੀ ਸੜ੍ਹਕ ਦੀ ਸਮੱਸਿਆ ਦੇ ਹੱਲ ਵੱਲ ਕਦਮ ਚੁੱਕਦਿਆਂ ਅੱਜ ਆਰਸੀਸੀ ਸੜ੍ਹਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਗਈ। ਸੜ੍ਹਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਅਤੇ ਨਗਰ ਕੌਂਸਲ ਸੰਗਤ ਦੇ ਪ੍ਰਧਾਨ ਰਾਹੁਲ ਗੋਇਲ ਵੱਲੋਂ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਹਾਜ਼ਰ ਆਗੂਆਂ ਨੇ ਕਿਹਾ ਕਿ ਮੇਨ ਬਾਜ਼ਾਰ ਦੀ ਸੜ੍ਹਕ ਮੰਡੀ ਦੇ ਵਸਨੀਕਾਂ, ਦੁਕਾਨਦਾਰਾਂ ਅਤੇ ਰਾਹਗੀਰਾਂ ਲਈ ਬਹੁਤ ਮਹੱਤਵਪੂਰਨ ਹੈ। ਸੜ੍ਹਕ ਦੇ ਨਿਰਮਾਣ ਨਾਲ ਜਿੱਥੇ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਮਿਲੇਗੀ, ਉੱਥੇ ਹੀ ਬਾਜ਼ਾਰ ਵਿੱਚ ਆਉਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਵੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਸੜ੍ਹਕ ਦਾ ਨਿਰਮਾਣ ਮਿਆਰੀ ਢੰਗ ਨਾਲ ਕਰਵਾਉਣ ਅਤੇ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸੜ੍ਹਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਮੌਕੇ ਮੰਡੀ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਵਿੱਚ ਵੀ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਲੋਕਾਂ ਨੇ ਸੜ੍ਹਕ ਦੇ ਨਿਰਮਾਣ ਕਾਰਜ ਨੂੰ ਲੈ ਕੇ ਆਪਣੀ ਤਸੱਲੀ ਪ੍ਰਗਟ ਕਰਦਿਆਂ ਉਮੀਦ ਜਤਾਈ ਕਿ ਇਸ ਨਾਲ ਬਾਜ਼ਾਰ ਦੀ ਆਵਾਜਾਈ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਕਾਫ਼ੀ ਹੱਦ ਤੱਕ ਕਮੀ ਆਵੇਗੀ। ਇਸ ਮੌਕੇ ਮੈਡਮ ਜਸਪ੍ਰੀਤ ਕੌਰ ਜੇ.ਈ., ਚਿਮਨ ਲਾਲ ਐੱਮ.ਸੀ., ਰਣਜੀਤ ਸਿੰਘ ਐੱਮ.ਸੀ., ਰਾਕੇਸ਼ ਕੇਸ਼ੀ ਐੱਮ.ਸੀ., ਮਨਜਗਮੀਤ ਸਿੰਘ ਐੱਮ.ਸੀ., ਸੁਰਿੰਦਰ ਕੁਮਾਰ ਸਿੰਡੀ, ਸੁਰਿੰਦਰ ਨੀਟੂ, ਮਨੋਜ ਕੁਮਾਰ ਗੁੱਡੂ ਭਾਈ, ਪ੍ਰੇਮ ਕੁਮਾਰ ਗਾਂਧੀ, ਵਿਜੈ ਕੁਮਾਰ ਕਾਲਾ, ਸੰਦੀਪ ਸੋਨੀ, ਜੀਵਨ ਕੁਮਾਰ ਸ਼ਰਮਾ, ਅਮੀਤ ਸ਼ਰਮਾ, ਗੁਰਲਾਲ ਗੋਰਾ, ਰਾਜੇਸ਼ ਕੁਮਾਰ ਕਾਕਾ, ਰਾਜਕੁਮਾਰ ਰਾਜੂ, ਰੋਸ਼ਨ ਗੋਲਾ, ਅਸ਼ੋਕ ਕੁਮਾਰ ਗੱਗੂ, ਲੱਕੀ ਚੌਧਰੀ, ਅਸ਼ੋਕ ਕੁਮਾਰ ਛੋਟਾ, ਦੀਪਕ ਗੋਇਲ, ਕਾਜੂ ਪੂਜਾਪਤ ਸਮੇਤ ਵੱਡੀ ਗਿਣਤੀ ਵਿੱਚ ਮੰਡੀ ਵਾਸੀ ਹਾਜ਼ਰ ਸਨ।









