
ਰਾਮਾ ਮੰਡੀ, 19 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ)ਸ਼ਹਿਰ ਦੇ ਉੱਘੇ ਸਮਾਜ ਸੇਵੀ ਸੌਰਵ ਮਿੱਤਲ ਉਰਫ ਸਨੀ ਦੇ ਪਰਿਵਾਰ ਵੱਲੋਂ ਨਵਰਾਤਿਆਂ ਅਤੇ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮਾਤਾ ਦੀ ਪੂਜਾ ਕਰਨ ਤੋਂ ਉਪਰੰਤ ਕੰਜਕਾਂ ਦਾ ਪੂਜਨ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਸੌਰਵ ਮਿੱਤਲ ਸਨੀ, ਗੌਰਵ ਮਿੱਤਲ, ਨਿਰਮਲ ਮਿੱਤਲ, ਭਾਵਨਾ ਮਿੱਤਲ, ਦੇਵੰਸ਼ ਮਿੱਤਲ ਆਦਿ ਤੋਂ ਇਲਾਵਾ ਬੱਚੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।









