Home » ਸਿਹਤ » ਸਾਲੀ ਦੇ ਵਿਆਹ ਦੀ ਖੁਸ਼ੀ ਵਿੱਚ ਜੀਜੇ ‘ਤੇ ਪਰਿਵਾਰ ਵੱਲੋਂ ਖੂਨਦਾਨ

ਸਾਲੀ ਦੇ ਵਿਆਹ ਦੀ ਖੁਸ਼ੀ ਵਿੱਚ ਜੀਜੇ ‘ਤੇ ਪਰਿਵਾਰ ਵੱਲੋਂ ਖੂਨਦਾਨ

News Portal Development Companies In India

ਮਾਨਵਤਾ ਭਲਾਈ ਲਈ ਕੀਤੇ ਇਸ ਉਪਰਾਲੇ ਦੀ ਇਲਾਕੇ ਵਿੱਚ ਹੋ ਰਹੀ ਸ਼ਲਾਘਾ

ਰਾਮਾਂ ਮੰਡੀ, 22 ਸਤੰਬਰ (ਅਮਨ ਸਰਦਾਰਗੜ੍ਹ)
ਆਮ ਤੌਰ ’ਤੇ ਵਿਆਹ ਸਮਾਗਮਾਂ ਦੌਰਾਨ ਰਿਸ਼ਤੇਦਾਰਾਂ ਵਿੱਚ ਛੋਟੇ-ਮੋਟੇ ਮਨਮੁਟਾਅ ਜਾਂ ਵਿਵਾਦ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਪਰ ਰਾਮਾਂ ਪਿੰਡ ਦੇ ਵਸਨੀਕ ਹਰਪ੍ਰੀਤ ਸਿੰਘ ਇੰਸਾਂ ਅਤੇ ਉਨ੍ਹਾਂ ਦੇ ਪਰਿਵਾਰ ਨੇ ਆਪਣੀ ਸਾਲੀ ਦੇ ਵਿਆਹ ਦੀ ਖੁਸ਼ੀ ਨੂੰ ਇੱਕ ਨੇਕ ਅਤੇ ਮਾਨਵਤਾ ਭਲਾਈ ਦੇ ਕਾਰਜ ਨਾਲ ਜੋੜ ਕੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ।ਡੇਰਾ ਸੱਚਾ ਸੌਦਾ ਦੀਆਂ ਮਾਨਵਤਾ ਭਲਾਈ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਬਲਾਕ ਰਾਮਾਂ ਨਸੀਬਪੁਰਾ ਦੇ ਰਾਮਾਂ ਪਿੰਡ ਵਾਸੀ ਹਰਪ੍ਰੀਤ ਸਿੰਘ ਇੰਸਾਂ ਅਤੇ ਜਗਦੀਪ ਸਿੰਘ ਇੰਸਾਂ, ਪੁੱਤਰ ਦਰਬਾਰਾ ਸਿੰਘ ਇੰਸਾਂ ਵੱਲੋਂ ਆਪਣੀ ਸਾਲੀ ਦੇ ਵਿਆਹ ਦੀ ਖੁਸ਼ੀ ਵਿੱਚ ਬਾਪੂ ਮੱਘਰ ਸਿੰਘ ਇੰਟਰਨੈਸ਼ਨਲ ਬਲੱਡ ਬੈਂਕ, ਸਰਸਾ ਵਿਖੇ ਖੂਨਦਾਨ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਵਿਆਹ ਦੀ ਖੁਸ਼ੀ ਨੂੰ ਸਿਰਫ਼ ਆਪਣੇ ਪਰਿਵਾਰ ਤੱਕ ਸੀਮਤ ਰੱਖਣ ਦੀ ਬਜਾਏ ਖੂਨਦਾਨ ਵਰਗੇ ਮਾਨਵਤਾ ਭਲਾਈ ਦੇ ਕਾਰਜ ਨਾਲ ਜੋੜਨਾ ਉਨ੍ਹਾਂ ਲਈ ਖੁਸ਼ੀ ਅਤੇ ਸੰਤੁਸ਼ਟੀ ਦੀ ਗੱਲ ਹੈ। ਖੂਨਦਾਨ ਨਾਲ ਲੋੜਵੰਦ ਮਰੀਜ਼ਾਂ ਦੀ ਮਦਦ ਹੋ ਸਕਦੀ ਹੈ ਅਤੇ ਕਿਸੇ ਦੀ ਜ਼ਿੰਦਗੀ ਬਚਾਉਣ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ।ਹਰਪ੍ਰੀਤ ਸਿੰਘ ਇੰਸਾਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੇ ਇਸ ਉਪਰਾਲੇ ਦੀ ਇਲਾਕੇ ਵਿੱਚ ਚਰਚਾ ਹੋ ਰਹੀ ਹੈ। ਲੋਕਾਂ ਵੱਲੋਂ ਇਸ ਨੇਕ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਜਾ ਰਿਹਾ ਹੈ ਕਿ ਖੁਸ਼ੀ ਦੇ ਮੌਕੇ ’ਤੇ ਮਾਨਵਤਾ ਦੀ ਸੇਵਾ ਕਰਨਾ ਹੋਰਨਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣ ਸਕਦਾ ਹੈ।

Leave a Comment

Will the middle class get relief from the first general budget of Modi 3.0?