Home » ਦੇਸ਼ » ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕੱਤਰਤਾ ਅਤੇ ਪ੍ਰਦਰਸ਼ਨੀ ਲਗਾਈ

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕੱਤਰਤਾ ਅਤੇ ਪ੍ਰਦਰਸ਼ਨੀ ਲਗਾਈ

News Portal Development Companies In India

ਸੰਗਤ ਮੰਡੀ,23 ਸਤੰਬਰ(ਯੰਗ ਪੀਡੀਆ ਨਿਊਜ਼)ਅੱਜ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕੱਤਰਤਾ ਕੀਤੀ ਅਤੇ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਵੱਲੋਂ ਮੋੜਿਆ ਕਿਤਾਬ ਦਾ ਪੰਨਾ ਮੁੜ ਤੋਂ ਖੋਲ੍ਹਣ ਦੀ ਲੋੜ ਹੈ। ਇਨਕਲਾਬ-ਜ਼ਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ ਦੇ ਨਾਹਰੇ ਨੂੰ ਬੁਲੰਦ ਕਰਨਾ ਸਮੇਂ ਦੀ ਅਣਸਰਦੀ ਲੋੜ ਹੈ। ਸ਼ਹੀਦ ਭਗਤ ਸਿੰਘ ਨੇ ਕਿਹਾ ਹੈ ਕਿ ਸਾਡੀ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਅਤੇ ਕੌਮਾਂ ਹੱਥੋਂ ਕੌਮਾਂ ਦੀ ਲੁੱਟ ਮੁਕੰਮਲ ਤੌਰ ‘ਤੇ ਖ਼ਤਮ ਨਹੀਂ ਹੁੰਦੀ। ਸਾਮਰਾਜਵਾਦ ਅੱਜ ਪੂਰੀ ਦੁਨੀਆਂ ਉਪਰ ਕਿਰਤੀ ਲੋਕਾਂ ਦਾ ਮੁੱਖ ਦੁਸ਼ਮਣ ਹੈ। ਸਾਮਰਾਜ ਆਪਣੀ ਲੁੱਟ ਅਤੇ ਮੁਨਾਫ਼ਿਆਂ ਲਈ ਨਿਹੱਕੀ ਜੰਗਾਂ ਲਾਉਂਦਾ ਹੈ। ਇਸ ਵਿਰੁੱਧ ਨਾਬਰੀ ਦਾ ਪ੍ਰਤੀਕ ਹੈ ਸਾਡਾ ਮਹਿਬੂਬ ਸ਼ਹੀਦ। ਅੱਜ ਭਾਰਤ ਦੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਨਾਂ ਵੱਲੋਂ ਸਾਮਰਾਜੀ ਕੰਪਨੀਆਂ ਨੂੰ ਸੱਦੇ ਦਿੱਤੇ ਜਾ ਰਹੇ ਹਨ ਮੁਲਕ ਦੇ ਕੁਦਰਤੀ ਮਾਲ-ਖ਼ਜ਼ਾਨੇ ਅਤੇ ਕਿਰਤ ਸ਼ਕਤੀ ਨੂੰ ਲੁਕਾਇਆ ਜਾ ਰਿਹਾ ਹੈ। ਸਰਕਾਰੀ ਸੰਸਥਾਵਾਂ ਦਾ ਭੋਗ ਪਾਇਆ ਜਾ ਰਿਹਾ ਹੈ ਅਤੇ ਨਿੱਜੀਕਰਨ ਨੂੰ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਨੌਜਵਾਨ ਵਿਦਿਆਰਥੀ ਬੇਰੁਜ਼ਗਾਰੀ ਦੇ ਵੱਡੇ ਸੰਕਟ ਵਿਚੋਂ ਲੰਘ ਰਹੇ ਹਨ। ਦਿੱਲੀ ਜੰਤਰ ਮੰਤਰ ਤੋਂ ਸ਼ੁਰੂ ਹੋਏ ਵਿਦਿਆਰਥੀ ਸੰਘਰਸ਼ ਨੇ ਨੌਜਵਾਨਾਂ ਵਿੱਚ ਪ੍ਰਬੰਧ ਪ੍ਰਤੀ ਪਲ ਰਹੀ ਬੇਚੈਨੀ ਨੂੰ ਝਲਕਾਇਆ ਹੈ। ਸ਼ਹੀਦ ਭਗਤ ਸਿੰਘ ਦੇ ਰਾਹ ਤੋਂ ਰੌਸ਼ਨੀ ਲੈਂਦਿਆਂ ਸਾਮਰਾਜ ਵਿਰੁੱਧ ਜਥੇਬੰਦ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ। ਇਹਨਾਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਉੱਠ ਰਹੀ ਅਵਾਜ਼ ਨੂੰ ਦੇਸ਼ ਵਿਰੁੱਧੀ ਆਖਦਿਆਂ ਬੰਦ ਕੀਤਾ ਜਾ ਰਿਹਾ ਹੈ। ਜਮਹੂਰੀ ਹੱਕਾਂ ਨੂੰ ਬੁਲੰਦ ਕਰਨ ਲਈ ਸਾਂਝੇ ਸੰਘਰਸ਼ਾ ਦੀ ਲੋੜ ਹੈ।
ਇਸ ਮੌਕੇ ਵਿਦਿਆਰਥੀ ਆਗੂ ਤਾਲੀਕਾ, ਕਰਨ, ਅਕਾਸ਼ ਆਦਿ ਸ਼ਾਮਿਲ ਸਨ।

Leave a Comment

Will the middle class get relief from the first general budget of Modi 3.0?