
ਤਲਵੰਡੀ ਸਾਬੋ ,03 ਨਵੰਬਰ (ਅੰਮ੍ਰਿਤ ਮਲਕਾਣਾ ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੀਵਾਂਦਰ ਦੇ ਮਿਡ ਡੇ ਮੀਲ ਇੰਚਾਰਜ ਤੇ ਖੇਤੀਬਾੜੀ ਅਧਿਆਪਕ ਅੰਮ੍ਰਿਤਪਾਲ ਸਿੰਘ ਬਰਾੜ ਨੇ ਆਪਣੇ ਸਵਰਗਵਾਸੀ ਪਿਤਾ ਮਲਕੀਤ ਸਿੰਘ ਬਰਾੜ ਦੀ ਯਾਦ ‘ਚ ਸਕੂਲੀ ਬੱਚਿਆਂ ਲਈ ਬਣਦੇ ਖਾਣੇ ਵਾਸਤੇ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਆਰ.ਓ ਭੇਟ ਕੀਤਾ।ਮਾ.ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਲੱਗਪੱਗ 200 ਵਿਿਦਆਰਥੀਆਂ ਦਾ ਖਾਣਾ ਬਣਦਾ ਹੈ ਅਤੇ ਇਸ ਸੋਚ ਤਹਿਤ ਕਿ ਖਾਣਾ ਬਣਾਉਣ ਲਈ ਸ਼ੁੱਧ ਪਾਣੀ ਦੀ ਵਰਤੋਂ ਕੀਤੀ ਜਾਵੇ ਇਹ ਆਰ.ਓ ਭੇਟ ਕੀਤਾ ਗਿਆ ਹੈ।ਸਕੂਲ ਇੰਚਾਰਜ ਪ੍ਰਿੰਸੀਪਲ ਸ੍ਰੀਮਤੀ ਸੁਖਦੀਪ ਕੌਰ ਨੇ ਕਿਹਾ ਕਿ ਸਕੂਲ ਵਿੱਚ ਆਪਣੇ ਿਿਵਦਆਰਥੀਆਂ ਦੀ ਭਲਾਈ ਬਾਰੇ ਸੋਚਣਾ ਅੰਮ੍ਰਿਤਪਾਲ ਸਿੰਘ ਦਾ ਇੱਕ ਨੇਕ ਕਾਰਜ ਹੈ।ਉਨਾਂ ਕਿਹਾ ਕਿ ਸਾਨੂੰ ਸਭਨਾਂ ਨੂੰ ਵਿਿਦਆਰਥੀਆਂ ਦੇ ਭਲੇ ਲਈ ਅਜਿਹੇ ਕਾਰਜ ਕਰਦੇ ਰਹਿਣਾ ਚਾਹੀਦਾ ਹੈ।ਇਸ ਮੌਕੇ ਰੋਹੀ ਸਿੰਘ,ਮੈਡਮ ਮਨਦੀਪ ਕੌਰ,ਮੈਡਮ ਗੁਰਵਿੰਦਰ ਕੌਰ,ਸ੍ਰੀਮਤੀ ਲਖਵਿੰਦਰ ਕੌਰ,ਸ੍ਰੀਮਤੀ ਮਨਜਿੰਦਰ ਕੌਰ,ਸ੍ਰੀਮਤੀ ਪਰਮਿੰਦਰ ਕੌਰ,ਸ੍ਰੀਮਤੀ ਕਰਮਜੀਤ ਕੌਰ ਅਤੇ ਹਾਜ਼ਰ ਹੋਰ ਸਟਾਫ ਨੇ ਵੀ ਅੰਮ੍ਰਿਤਪਾਲ ਸਿੰਘ ਬਰਾੜ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ।









