Home » ਖੇਡ » ਸਰਕਾਰੀ ਸਪੋਰਟਸ ਸਕੂਲ ਘੁੱਦਾ ਲਈ ਦਾਖ਼ਲਾ ਟਰਾਇਲ 15 ਤੋਂ 17 ਜੂਨ ਤੱਕ

ਸਰਕਾਰੀ ਸਪੋਰਟਸ ਸਕੂਲ ਘੁੱਦਾ ਲਈ ਦਾਖ਼ਲਾ ਟਰਾਇਲ 15 ਤੋਂ 17 ਜੂਨ ਤੱਕ

News Portal Development Companies In India

ਬਠਿੰਡਾ,9ਜੂਨ (ਯ ਪ )

ਸਰਕਾਰੀ ਸਪੋਰਟਸ ਸਕੂਲ ਘੁੱਦਾ ਦੇ ਪ੍ਰਿੰਸੀਪਲ ਸ੍ਰ. ਕਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਸ਼ਨ 2026-27 ਲਈ ਵੱਖ-ਵੱਖ ਖੇਡਾਂ ਦੇ ਦਾਖਲੇ ਲਈ ਟਰਾਇਲ 15 ਜੂਨ ਤੋਂ 17 ਜੂਨ 2026 ਤੱਕ ਵੱਖ ਵੱਖ ਸਥਾਨਾ ਤੇ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਵਾਲੀਬਾਲ ਖੇਡ ਲਈ ਅੰਡਰ-14, ਅੰਡਰ-17 ਅਤੇ ਅੰਡਰ-19 ਕੁੜੀਆਂ ਅਤੇ ਅੰਡਰ-17 ਮੁੰਡਿਆਂ ਦੇ ਟਰਾਇਲ 15 ਜੂਨ 2026 ਨੂੰ ਬਾਬਾ ਕਾਲਾ ਮਹਿਰ ਸਟੇਡੀਅਮ, ਬਰਨਾਲਾ ਵਿਖੇ ਕਰਵਾਏ ਜਾਣਗੇ।
ਅਥਲੈਟਿਕਸ ਖੇਡ ਲਈ ਅੰਡਰ-14, ਅੰਡਰ-17 ਅਤੇ ਅੰਡਰ-19 ਉਮਰ ਵਰਗ ਦੇ ਮੁੰਡਿਆਂ ਅਤੇ ਕੁੜੀਆਂ ਦੇ ਟਰਾਇਲ 15 ਜੂਨ 2026 ਨੂੰ ਗੁਰੂ ਨਾਨਕ ਦੇਵ ਸਟੇਡੀਅਮ, ਲੁਧਿਆਣਾ ਵਿਖੇ ਲਏ ਜਾਣਗੇ।
ਹਾਕੀ ਖੇਡ ਲਈ ਅੰਡਰ-14, ਅੰਡਰ-17 ਅਤੇ ਅੰਡਰ-19 ਕੁੜੀਆਂ ਅਤੇ ਅੰਡਰ-14 ਅਤੇ ਅੰਡਰ-17 ਮੁੰਡਿਆਂ ਦੇ ਟਰਾਇਲ 17 ਜੂਨ 2026 ਨੂੰ ਪੀ.ਏ.ਯੂ. ਗਰਾਊਂਡ, ਲੁਧਿਆਣਾ ਵਿਖੇ ਹੋਣਗੇ।
ਫੁੱਟਬਾਲ ਖੇਡ ਲਈ ਅੰਡਰ-14 ਅਤੇ ਅੰਡਰ-17 ਕੁੜੀਆਂ ਅਤੇ ਅੰਡਰ-19 ਮੁੰਡਿਆਂ ਦੇ ਟਰਾਇਲ 17 ਜੂਨ 2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦਾਖਾ (ਲੁਧਿਆਣਾ) ਵਿਖੇ ਕਰਵਾਏ ਜਾਣਗੇ।
ਸ਼ੂਟਿੰਗ ਖੇਡ ਲਈ ਅੰਡਰ-14 ਅਤੇ ਅੰਡਰ-17 ਮੁੰਡਿਆਂ ਅਤੇ ਕੁੜੀਆਂ ਦੇ ਟਰਾਇਲ 15 ਜੂਨ 2026 ਨੂੰ ਮੋਹਾਲੀ ਵਿਖੇ ਹੋਣਗੇ।
ਸਕੂਲ ਇੰਚਾਰਜ ਸ ਨਰਿੰਦਰ ਸਿੰਘ ਨੇ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਟਰਾਇਲਾਂ ਵਿੱਚ ਭਾਗ ਲੈ ਕੇ ਸਰਕਾਰੀ ਸਪੋਰਟਸ ਸਕੂਲ ਘੁੱਦਾ ਵਿੱਚ ਦਾਖਲਾ ਪ੍ਰਾਪਤ ਕਰ ਸਕਦੇ ਹਨ
ਉਨ੍ਹਾਂ ਦੱਸਿਆ ਕਿ ਟਰਾਇਲਾਂ ਵਿੱਚ ਪਾਸ ਹੋ ਕੇ ਦਾਖਲ ਹੋਣ ਵਾਲੇ ਹਰੇਕ ਵਿਦਿਆਰਥੀ ਨੂੰ ਪੰਜਾਬ ਸਰਕਾਰ ਵੱਲੋਂ 200 ਰੁਪਏ ਡਾਈਟ ਮਨੀ ਪ੍ਰਦਾਨ ਕੀਤੀ ਜਾਵੇਗੀ।

ਟਰਾਇਲ ਦੇਣ ਵਾਲੇ ਵਿਦਿਆਰਥੀ ਆਪਣੇ ਨਾਲ ਚਾਰ ਪਾਸਪੋਰਟ ਸਾਈਜ਼ ਫੋਟੋਆਂ, ਪਿਛਲੀ ਕਲਾਸ ਦੇ ਜਾਂ ਮੌਜੂਦਾ ਕਲਾਸ ਦਾ ਸਕੂਲ ਸਰਟੀਫਿਕੇਟ, ਪੰਜਾਬ ਰਿਹਾਇਸ਼ ਦਾ ਅਧਾਰ ਕਾਰਡ ਅਤੇ ਜਨਮ ਸਰਟੀਫਿਕੇਟ ਅਤੇ ਖੇਡ ਪ੍ਰਾਪਤੀਆਂ ਦੇ ਸਰਟੀਫਿਕੇਟ ਲਾਜ਼ਮੀ ਤੌਰ ‘ਤੇ ਲੈ ਕੇ ਜਾਣ।
ਉਨ੍ਹਾਂ ਕਿਹਾ ਕਿ ਸਾਰੇ ਖਿਡਾਰੀ ਨਿਰਧਾਰਿਤ ਟਰਾਇਲ ਸਥਾਨ ‘ਤੇ ਸਵੇਰੇ 8:00 ਵਜੇ ਤੱਕ ਪਹੁੰਚਣਾ ਯਕੀਨੀ ਬਣਾਉਣ, ਤਾ ਜੋ ਟਰਾਇਲਾਂਵਿਚ ਸਹੀ ਸਮੇਂ ਸਿਰ ਭਾਗ ਲੈਣ।
ਅੰਤ ਵਿੱਚ ਉਨ੍ਹਾਂ ਨੇ ਸਰਕਾਰੀ ਸਪੋਰਟਸ ਸਕੂਲ ਘੁੱਦਾ ਵਿੱਚ ਦਾਖਲਾ ਲੈਣ ਦੇ ਇੱਛੁਕ ਸਾਰੇ ਖਿਡਾਰੀਆਂ ਨੂੰ ਨਿਰਧਾਰਿਤ ਮਿਤੀ ਅਤੇ ਸਥਾਨ ਅਨੁਸਾਰ ਟਰਾਇਲਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ।

Leave a Comment

Will the middle class get relief from the first general budget of Modi 3.0?