
ਨਾਭਾ ,23 ਸਤੰਬਰ(ਯੰਗ ਪੀਡੀਆ ਨਿਊਜ਼)ਸਰਕਾਰੀ ਰਿਪੁਦਮਨ ਕਾਲਜ, ਨਾਭਾ ਵਿਖੇ ਪ੍ਰਿੰਸੀਪਲ ਸ਼ਾਮ ਸੁੰਦਰ ਜੀ ਦੀ ਯੋਗ ਅਗਵਾਈ ਹੇਠ ਇਨੋਵੇਸ਼ਨ ਸੈੱਲ ਦੇ ਅਧੀਨ “Innovation Through History: From Ancient Ideas to Modern Progress” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਡਾਕਟਰ ਅਮਰਿੰਦਰ ਸਿੰਘ ਜੀ ਨੇ ਵਿਦਿਆਰਥੀਆਂ ਨਾਲ ਇਸ ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਇਤਿਹਾਸ ਵਿੱਚ ਵਿਕਸਿਤ ਹੋਈਆਂ ਨਵੀਨਤਾਵਾਂ ਅਤੇ ਉਨ੍ਹਾਂ ਦੇ ਆਧੁਨਿਕ ਸਮਾਜ ਉੱਤੇ ਪਏ ਪ੍ਰਭਾਵ ਤੋਂ ਜਾਣੂ ਕਰਵਾਉਣਾ ਸੀ।ਸੈਮੀਨਾਰ ਦੌਰਾਨ ਪਹੀਏ ਦੀ ਖੋਜ, ਲਿਖਣ ਦੀ ਕਲਾ, ਖੇਤੀਬਾੜੀ ਦੇ ਸਾਧਨਾਂ, ਧਾਤੂ ਵਿਗਿਆਨ ਅਤੇ ਜਲ ਪ੍ਰਬੰਧਨ ਵਰਗੀਆਂ ਪ੍ਰਾਚੀਨ ਨਵੀਨਤਾਵਾਂ ਤੋਂ ਲੈ ਕੇ ਉਦਯੋਗਿਕ ਕ੍ਰਾਂਤੀ, ਬਿਜਲੀ, ਕੰਪਿਊਟਰ, ਇੰਟਰਨੈੱਟ ਅਤੇ Artificial Intelligence ਤੱਕ ਦੇ ਵਿਕਾਸ ਬਾਰੇ ਚਰਚਾ ਕੀਤੀ ਗਈ। ਵਿਦਿਆਰਥੀਆਂ ਨੂੰ ਸਮਝਾਇਆ ਗਿਆ ਕਿ ਹਰ ਨਵੀਨਤਾ ਕਿਸੇ ਨਾ ਕਿਸੇ ਲੋੜ ਜਾਂ ਸਮੱਸਿਆ ਦੇ ਹੱਲ ਵਿੱਚੋਂ ਪੈਦਾ ਹੋਈ ਹੈ। ਇਹ ਸੈਮੀਨਾਰ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਵਿੱਚ ਨਵੀਨਤਾਕਾਰੀ ਅਤੇ ਰਚਨਾਤਮਕ ਸੋਚ ਵਿਕਸਿਤ ਕਰਨ ਵਿੱਚ ਵੀ ਸਹਾਇਕ ਸਾਬਤ ਹੋਇਆ।ਇਸ ਸੈਮੀਨਾਰ ਦੌਰਾਨ ਪ੍ਰੋਫ਼ੈਸਰ ਸ਼ਿਲਪੀ ਵੀ ਮੌਜੂਦ ਸੀ।








