Home » ਧਰਮ » ਲੱਖ ਦਾਤਾ ਪੀਰ ਜੀ ਪੀਰਖਾਨਾ ਪਿੰਡ ਮਲਕਾਣਾ ਵਿਖੇ 10ਵਾਂ ਸਾਲਾਨਾ ਭੰਡਾਰਾ ਸ਼ਰਧਾ ਭਾਵਨਾ ਨਾਲ ਸੰਪੰਨ

ਲੱਖ ਦਾਤਾ ਪੀਰ ਜੀ ਪੀਰਖਾਨਾ ਪਿੰਡ ਮਲਕਾਣਾ ਵਿਖੇ 10ਵਾਂ ਸਾਲਾਨਾ ਭੰਡਾਰਾ ਸ਼ਰਧਾ ਭਾਵਨਾ ਨਾਲ ਸੰਪੰਨ

News Portal Development Companies In India

ਤਲਵੰਡੀ ਸਾਬੋ ,(ਅੰਮ੍ਰਿਤ ਮਲਕਾਣਾ)18 ਸਤੰਬਰ: ਲੱਖ ਦਾਤਾ ਪੀਰ ਜੀ ਪੀਰਖਾਨਾ, ਪਿੰਡ ਮਲਕਾਣਾ ਵਿਖੇ 10ਵਾਂ ਸਾਲਾਨਾ ਭੰਡਾਰਾ ਬੜੀ ਸ਼ਰਧਾ ਅਤੇ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਪੀਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਭੰਡਾਰੇ ਵਿੱਚ ਸ਼ਰਧਾ ਨਾਲ ਸ਼ਮੂਲੀਅਤ ਕੀਤੀ।


ਇਸ ਮੌਕੇ ਕਮੇਟੀ ਪ੍ਰਧਾਨ ਦੇਵਰਾਜ ਅਰੋੜਾ ਨੇ ਭੰਡਾਰੇ ਵਿੱਚ ਪਹੁੰਚੀਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਮਲਕਾਣਾ ਦੀ ਸੰਗਤ ਅਤੇ ਸਮੂਹ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਹਰ ਸਾਲ ਇਹ ਭੰਡਾਰਾ ਸ਼ਰਧਾ ਭਾਵਨਾ ਨਾਲ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਭੰਡਾਰੇ ਵਿੱਚ ਸਹਿਯੋਗ ਦਿੱਤਾ ਜਾਂਦਾ ਹੈ।ਭੰਡਾਰੇ ਦੌਰਾਨ ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਭੰਡਾਰੇ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਵਾਲੀਆਂ ਸਮੂਹ ਸੰਗਤਾਂ, ਸੇਵਾਦਾਰਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ।

Leave a Comment

Will the middle class get relief from the first general budget of Modi 3.0?