Home » ਸਾਹਿਤ » ਰਿਸ਼ਤਾ : ਮਿੰਨੀ ਕਹਾਣੀ

ਰਿਸ਼ਤਾ : ਮਿੰਨੀ ਕਹਾਣੀ

News Portal Development Companies In India

     ਸੇਠ ਦੇ ਘਰ ਆਏ ਮਹਿਮਾਨ ਸੇਠ ਦੇ ਨੌਕਰ ਨੂੰ ਕੁਝ ਅਜਨਬੀ ਜਿਹੇ ਲੱਗੇ ।ਪਰ ਉਹ ਬਰਤਨ ਸਾਫ ਕਰਨ ਵਿੱਚ ਮਸਤ ਸੀ। ਉਸ ਨੂੰ ਅੰਦਰੋਂ ਆਉਦੀ ਆਵਾਜ਼ ਸੁਣੀ, ” ਮੁੰਡੇ ਨੂੰ ਪੜ੍ਹਾਉਣ ‘ਤੇ ਬਹੁਤ ਪੈਸਾ ਖਰਚ ਕੀਤਾ ਹੈ ।”
“ਮੁੰਡਾ ਠੀਕ ਏ, ਤੁਸੀਂ ਆਪਣੀ ਮੰਗ ਦੱਸੋ ਭਾਜੀ ।”
“ਮੰਗ ਕੀ ਬਸ ਆ ..ਹੀ ..ਵੀਹ ਲੱਖ ।”
” ਵੀਹ ਲੱਖ, ਨਹੀਂ ਭਾਜੀ ਵੀਹ ਲੱਖ ਤਾਂ ਜ਼ਿਆਦਾ ਨੇ, ਕੁਝ ਤਾਂ ਘੱਟ ਕਰੋ ।ਮੈ ਤਾਂ ਸਿਰਫ ਦੱਸ ਲੱਖ ਹੀ ਦੇ ਸਕਦੈਂ ।”
“ਨਹੀਂ ਜੀ, ਦੱਸ ਲੱਖ ਤਾਂ ਬਹੁਤ ਥੋੜ੍ਹੇ ਨੇ । ਚਲੋ ਅਠਾਰ੍ਹਾਂ ਲੱਖ ਦੇ ਦਿਓ ।”
“ਨਾ ਭਾਜੀ! ਦੱਸ ਲੱਖ, ਮੇਰੇ ਵੱਲ ਵੀ ਤਾਂ ਵੇਖੋ ਮੇਰੇ ਵੀ ਪੰਜ ਲੜਕੀਆਂ ਨੇ । ਮੈਂ ਤਾਂ ਦੱਸ ਲੱਖ ਹੀ ਦੇ ਸਕਦੈਂ ।”
“ਹਾਂ ਵੀਰ ਜੀ, ਆਪਣੀ ਚਰਚਾ ਛੱਡੋ, ਚਲੋ ਪੰਦਰਾਂ ਲੱਖ ਰੁਪਏ ਦੇ ਦੇਉ ।”
“ਹਾਂ ਇਹ ਠੀਕ ਐ, ਕਿਉਂ ਸੇਠ ਜੀ ਮਨਜ਼ੂਰ ਹਨ ।”
“ਹਾਂ ਭਾਈ ਜੇ ਲੜਕੇ ਦੀ ਮੰਮੀ ਕਹਿੰਦੀ ਹੈ ਤਾਂ ਮਨਜ਼ੂਰ ਹੈ । ”
“ਤਾਂ ਫਿਰ ਮੈਂ ਗੱਲ ਪੱਕੀ ਸਮਝਾਂ?  ”
ਨੌਕਰ ਨੂੰ ਅਜੇ ਤੱਕ ਸਮਝ ਨਹੀਂ ਆ ਰਹੀ ਸੀ ਕਿ ਅੰਦਰ ਸੌਦਾ ਹੋ ਰਿਹਾ ਹੈ ਜਾਂ ਰਿਸ਼ਤਾ ।
ਗੁਰਸੇਵਕ ਸਿੰਘ “ਚੁੱਘੇ ਖੁਰਦ”
       94632 59716

Leave a Comment

Will the middle class get relief from the first general budget of Modi 3.0?