Home » ਸਿੱਖਿਆ » ਬਰਨਾਲਾ-ਮਲੇਰਕੋਟਲਾ ਯੁਵਕ ਮੇਲੇ ਦੌਰਾਨ ਜੱਜ ਸਾਹਿਬਾਨਾਂ ਦੀ ਥੁੜ ਕਾਰਨ ਟੀਮਾਂ ਹੋਈਆਂ ਖੱਜਲ

ਬਰਨਾਲਾ-ਮਲੇਰਕੋਟਲਾ ਯੁਵਕ ਮੇਲੇ ਦੌਰਾਨ ਜੱਜ ਸਾਹਿਬਾਨਾਂ ਦੀ ਥੁੜ ਕਾਰਨ ਟੀਮਾਂ ਹੋਈਆਂ ਖੱਜਲ

News Portal Development Companies In India

 

ਧੂਰੀ,24 ਅਕਤੂਬਰ(ਯੰਗ ਪੀਡੀਆ)ਪੰਜਾਬੀ ਯੂਨੀਵਰਸਿਟੀ,ਪਟਿਆਲ਼ਾ ਦੇ ਯੁਵਕ ਭਲਾਈ ਕਲੱਬ ਕੋਲ਼ ਦੇਸ਼ ਭਗਤ ਕਾਲਜ,ਬਰੜਵਾਲ-ਧੂਰੀ ਵਿਖੇ ਚੱਲ ਰਹੇ ਬਰਨਾਲਾ-ਮਲੇਰਕੋਟਲਾ ਜ਼ੋਨ ਦੇ ਯੁਵਕ ਮੇਲੇ ਦੌਰਾਨ ਰੰਗਮੰਚ ਦੀਆਂ ਗਤੀਵਿਧੀਆਂ ਦੀ ਜੱਜਮੈਂਟ ਲਈ ਸ਼ਾਇਦ ਜੱਜਾਂ ਦੀ ਥੁੜ ਪੈ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਰੋਜ਼ ਰੰਗਮੰਚ ਦੀਆਂ ਲਘੂ ਫ਼ਿਲਮ,ਮੁਹਾਵਰੇਦਾਰ ਵਾਰਤਾਲਾਪ, ਭੰਡ,ਨੁਕੜਨਾਟਕ ਆਦਿ ਵੱਖ-ਵੱਖ ਆਈਟਮਾਂ ਦੀਆਂ ਪੇਸ਼ਕਾਰੀਆਂ ਹੋਣੀਆਂ ਸਨ ਜਿਨ੍ਹਾਂ ਲਈ ਸਬੰਧਿਤ ਕਲੱਬ ਵੱਲੋਂ ਜੱਜਾਂ ਦਾ ਇੱਕੋ ਹੀ ਪੈਨਲ ਭੇਜਿਆ ਗਿਆ ਜਿਸ ਕਾਰਨ ਭੰਡ ਅਤੇ ਨੁੱਕੜ ਨਾਟਕ ਦੀਆਂ ਪੇਸ਼ਕਾਰੀਆਂ ਬਾਅਦ ਦੁਪਹਿਰ ਤੱਕ ਲਮਕਦੀਆਂ ਰਹੀਆਂ ਅਤੇ ਟੀਮਾਂ ਖੱਜਲ ਖੁਆਰ ਹੁੰਦੀਆਂ ਰਹੀਆਂ।ਇਸ ਦੇ ਨਤੀਜੇ ਵਜੋਂ ਟੀਮਾਂ ਦੀ ਊਰਜਾ ਦੀ ਕਮੀ ਅਤੇ ਡਿੱਗੇ ਮਨੋਬਲ ਦੀ ਝਲਕ ਪੇਸ਼ਕਾਰੀਆਂ ‘ਚੋਂ ਸਾਫ਼ ਨਜ਼ਰ ਆਈ।ਯੁਵਕ ਕਲੱਬ ਦੀ ਇੱਕ ਤਰ੍ਹਾਂ ਨਾਲ਼ ਵਰਤੀ ਗਈ ਇਸ ਲਾਪਰਵਾਹੀ ‘ਤੇ ਵੱਖ-ਵੱਖ ਟੀਮਾਂ ਦੇ ਕੋਚ ਅਤੇ ਕਾਲਜ ਇੰਚਾਰਜ ਸਹਿਬਾਨਾਂ ਨੇ ਸਿੱਧੇ-ਅਸਿੱਧੇ ਰੂਪ ਵਿੱਚ ਇਤਰਾਜ਼ ਜਤਾਉਂਦਿਆਂ ਕਿਹਾ ਕਿ ਪੇਸ਼ਕਾਰੀਆਂ ਦੇਰੀ ਨਾਲ਼ ਹੋਣ ਕਾਰਨ ਵਿਦਿਆਰਥੀਆਂ ਖ਼ਾਸ ਕਰ ਲੜਕੀਆਂ ਨੂੰ ਕਾਲਜਾਂ ਤੋਂ ਅੱਗੇ ਆਪਣੇ ਘਰਾਂ ਨੂੰ ਜਾਣ ਲਈ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ’ਤੇ ਮਾਪੇ ਵੀ ਇਤਰਾਜ਼ ਕਰਦੇ ਹਨ।ਇਸ ਤਰ੍ਹਾਂ ਦੇ ਗ਼ੈਰ-ਜ਼ਿੰਮੇਦਾਰਾਨਾ ਪ੍ਰਬੰਧ ਵਿਦਿਆਰਥੀਆਂ,ਅਧਿਆਪਕਾਂ,ਕੋਚ ਸਹਿਬਾਨਾਂ ਅਤੇ ਮਾਪਿਆਂ ਦੇ ਮਨਾ ਵਿੱਚ ਇਹਨਾਂ ਯੁਵਕ ਮੇਲਿਆਂ ਪ੍ਰਤੀ ਨਕਾਰਾਤਮਕ ਪ੍ਰਭਾਵ ਛੱਡਦੇ ਹਨ।ਇਸ ਦਾ ਕਾਰਨ ਜਾਨਣ ਲਈ ਜਦ ਸਬੰਧਿਤ ਕਲੱਬ ਅਧਿਕਾਰੀਆਂ ਨਾਲ਼ ਗਲ਼ ਕਰਨੀ ਚਾਹੀ ਪਰ ਉਹਨਾਂ ਨਾਲ਼ ਰਾਬਤਾ ਨਹੀ ਹੋ ਸਕਿਆ।

Leave a Comment

Will the middle class get relief from the first general budget of Modi 3.0?