Home » Uncategorized » ਬਠਿੰਡਾ ਪੁਲਿਸ ਵੱਲੋਂ 335 ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 384 ਵਹੀਕਲ ਖੁੱਲ੍ਹੀ ਬੋਲੀ ਲਗਾ ਕੇ ਨਿਲਾਮ ਕੀਤੇ

ਬਠਿੰਡਾ ਪੁਲਿਸ ਵੱਲੋਂ 335 ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 384 ਵਹੀਕਲ ਖੁੱਲ੍ਹੀ ਬੋਲੀ ਲਗਾ ਕੇ ਨਿਲਾਮ ਕੀਤੇ

News Portal Development Companies In India

ਬਠਿੰਡਾ,14 ਅਕਤੂਬਰ(ਗੁਰਸੇਵਕ ਚੁੱਘੇ ਖੁਰਦ)ਸੁਹੇਲ ਕਾਸਿਮ ਮੀਰ, ਆਈ.ਪੀ.ਐੱਸ, ਐੱਸ.ਐੱਸ.ਪੀ. ਬਠਿੰਡਾ ਵੱਲੋਂ ਜਿੱਥੇ ਨਸ਼ਿਆਂ ਦੇ ਖਾਤਮੇ, ਜ਼ੇਰੇ ਤਫਤੀਸ਼ ਮੁਕੱਦਮਿਆਂ ਦੇ ਨਿਪਟਾਰੇ, ਦਰਖਾਸਤਾਂ ਦੇ ਨਿਪਟਾਰੇ, ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਦਿਨ-ਪ੍ਰਤੀ ਦਿਨ ਨਵੇਂ ਕਦਮ ਚੁੱਕੇ ਜਾ ਰਹੇ ਹਨ, ਉਥੇ ਪੁਲਿਸ ਵਿਭਾਗ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿੱਚ ਥਾਣਿਆਂ ਵਿੱਚ ਖੜ੍ਹੇ ਵਹੀਕਲਾਂ ਦੀ ਪੁਲਿਸ ਲਾਈਨ ਬਠਿੰਡਾ ਵਿਖੇ ਖੁੱਲ੍ਹੀ ਬੋਲੀ ਕਰਵਾ ਕੇ 384 ਵਹੀਕਲ ਨਿਲਾਮ ਕੀਤੇ ਜਾ ਚੁੱਕੇ ਹਨ।ਬਠਿੰਡਾ ਪੁਲਿਸ ਵੱਲੋਂ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਥਾਣਿਆਂ ਵਿੱਚ ਵੱਖ-ਵੱਖ ਮੁਕੱਦਮਿਆਂ ਵਿੱਚ ਕਾਫੀ ਗਿਣਤੀ ਵਿੱਚ ਵਹੀਕਲ ਖੜ੍ਹੇ ਹਨ। ਇਹਨਾਂ ਵਹੀਕਲਾਂ ਨਾਲ ਸਬੰਧਿਤ ਮੁੱਕਦਮਿਆਂ ਦਾ ਫੈਸਲਾ ਹੋ ਚੁੱਕਾ ਹੈ, ਪਰ ਕਿਸੇ ਵਿਅਕਤੀ ਵੱਲੋਂ ਇਹ ਵਹੀਕਲ ਕਲੇਮ ਨਹੀ ਕੀਤੇ ਗਏ। ਇਹਨਾਂ ਵਹੀਕਲਾਂ ਕਰਕੇ ਥਾਣਿਆਂ ਵਿੱਚ ਕਾਫੀ ਜਗ੍ਹਾ ਘੇਰੀ ਹੋਈ ਹੈ, ਜਿਲ੍ਹਾ ਪੁਲਿਸ ਮੁਖੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਹੀਕਲ ਡਿਸਪੋਜਲ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਕਾਨੂੰਨੀ ਪ੍ਰਕਿਰਿਆ ਅਪਣਾਉਂਦੇ ਹੋਏ ਜਿਲ੍ਹਾ ਬਠਿੰਡਾ ਦੇ ਪੁਲਿਸ ਥਾਣਾ ਕੋਤਵਾਲੀ, ਕੈਨਾਲ ਕਲੋਨੀ, ਸਿਵਲ ਲਾਈਨ, ਕੈਂਟ, ਥਰਮਲ, ਸਦਰ ਬਠਿੰਡਾ, ਨੇਹੀਆਂਵਾਲਾ, ਨਥਾਣਾ, ਭਗਤਾ ਭਾਈਕਾ, ਫੂਲ, ਸਿਟੀ ਰਾਮਪੁਰਾ, ਸਦਰ ਰਾਮਪੁਰਾ, ਬਾਲਿਆਂਵਾਲੀ, ਕੋਟਫੱਤਾ, ਮੌੜ, ਤਲੰਵਡੀ ਸਾਬੋ, ਰਾਮਾਂ, ਸੰਗਤ, ਨੰਦਗੜ੍ਹ ਅਤੇ ਮਹਿਲਾ ਥਾਣਾ ਵਿੱਚ ਖੜ੍ਹੇ ਕੁੱਲ 335 ਫੈਸਲਾਸ਼ੁਦਾ ਮੁੱਕਦਮੇ ਐੱਨ.ਡੀ.ਪੀ.ਐੱਸ ਐਕਟ, ਆਈ.ਪੀ.ਸੀ ਅਤੇ ਹੋਰ ਮੁਕੱਦਮਿਆਂ ਵਿੱਚ ਬਰਾਮਦਸ਼ੁਦਾ 384 ਵਹੀਕਲ (ਬਿਨਾਂ ਕਾਗਜਾਤ ਅਤੇ ਦੁਬਾਰਾ ਨਾ ਵਰਤੋਂਯੋਗ/ਸਕਰੈਪ ਦੀ ਨਿਲਾਮੀ (ਖੁੱਲੀ ਬੋਲੀ) ਕਰਵਾਈ ਗਈ। ਇਹਨਾਂ ਵਿੱਚ 288 ਦੋ-ਪਹੀਆ ਵਾਹਨ ਅਤੇ 96 ਚਾਰ-ਪਹੀਆ ਵਾਹਨਾਂ ਜਿਹਨਾਂ ਦੀ ਕਮੇਟੀ ਵੱਲੋਂ ਰਿਜਰਵ ਕੀਮਤ 54,23,600/- ਰੁਪਏ ਨਿਰਧਾਰਿਤ ਰੱਖੀ ਗਈ ਸੀ। ਇਹਨਾਂ ਵਹੀਕਲਾਂ ਦੀ ਬੋਲੀ 55,61,000/- ਰੁਪਏ (ਘਸ਼ਠ ਵੱਖਰਾ ਭਰਾਇਆ ਜਾਵੇਗਾ) ਵਿੱਚ ਨਿਲਾਮ ਕੀਤੇ ਗਏ ਹਨ।ਇਸ ਬੋਲੀ ਵਿੱਚ 384 ਵਾਹਨਾਂ ਦੀ ਨਿਲਾਮੀ ਕੀਤੀ ਗਈ। ਨਿਲਾਮੀ ਦੀ ਕੁੱਲ ਰਕਮ 55,61,000/- ਰੁਪਏ ਅਤੇ ਇਸ ਦਾ ਬਣਦਾ (ਜੀਐੱਸਟੀ) ਸਰਕਾਰੀ ਖਜ਼ਾਨੇ ਵਿੱਚ ਜਮਾਂ ਕਰਵਾਇਆ ਜਾ ਰਿਹਾ ਹੈ। ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਬਾਕੀ ਰਹਿੰਦੇ ਵਹੀਕਲਾਂ ਸੰਬੰਧੀ ਵੀ ਰਿਕਾਰਡ ਤਿਆਰ ਕਰਵਾਇਆ ਜਾ ਰਿਹਾ ਹੈ ਅਤੇ ਇਹ ਵਹੀਕਲ ਵੀ ਜ਼ਲਦੀ ਨਿਲਾਮ ਕੀਤੇ ਜਾਣਗੇ।

Leave a Comment

Will the middle class get relief from the first general budget of Modi 3.0?