
ਫੋਟੋ ਕੈਪਸ਼ਨ :-
ਅੱਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਮੂਹ ਬੀ.ਐਲ.ਓਜ਼ ਨੇ ਆਪਣੇ ਆਪਣੇ ਪੋਲਿੰਗ ਸਟੇਸ਼ਨਾਂ ‘ਤੇ ਵਿਸ਼ੇਸ਼ ਕੈਂਪ ਲਗਾਏ
ਬਠਿੰਡਾ 16 ਅਗਸਤ (ਗੁਰਸੇਵਕ ਚੁੱਘੇ ਖੁਰਦ) ਚੋਣ ਕਮਿਸ਼ਨ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੇਂ-ਸਮੇਂ ਸਿਰ ਨਵੀਂ ਵੋਟ ਬਣਾਉਣ, ਵੋਟ ਕਾਰਡ ਵਿੱਚ ਸੁਧਾਈ ਕਰਨ, ਵੋਟਰਾਂ ਦੀਆਂ ਬੇਲੋੜੀਆਂ ਵੋਟਾਂ ਕੱਟਣ ਸਬੰਧੀ ਵਿਸ਼ੇਸ਼ ਕੈਂਪ ਲਗਾ ਕੇ ਵੋਟਰਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ, ਇਸੇ ਹੀ ਲੜੀ ਤਹਿਤ ਅੱਜ ਵੋਟਰ ਸੂਚੀਆਂ 2026 ਦੀ ਅੱਜ 16 ਅਗਸਤ 2026 ਨੂੰ ਵੋਟਰਾਂ ਦੀ ਜ਼ਿਲ੍ਹਾ ਚੋਣ ਕਮਿਸ਼ਨ ਅਫਸਰ ਬਠਿੰਡਾ ਦੀ ਅਗਵਾਈ ਵਿੱਚ ਸੁਧਾਈ ਅਤੇ ਨਵੀਆਂ ਵੋਟਾਂ ਬਣਾਉਣ ਲਈ ਕੈਂਪ ਲਗਾਇਆ ਗਿਆ । ਚੋਣ ਕਮਿਸ਼ਨ ਵੱਲੋਂ ਪਿਛਲੇ ਦਿਨਾਂ ਵਿੱਚ ਐੱਸ. ਆਈ. ਆਰ. ਦੇ ਅਧੀਨ ਵੋਟਰ ਸੂਚੀਆਂ ਦੀ ਪਹਿਲੇ ਫੇਜ਼ ਦਾ ਕੰਮ ਪੂਰਾ ਕੀਤਾ ਗਿਆ ਹੈ। ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਕਰਵਾਈ ਗਈ ਗਈ। 093 ਦਿਹਾਤੀ ਬਠਿੰਡਾ ਦੇ ਏ.ਈ.ਆਰ.ਓ. ਸਾਹਿਬ ਸਰਦਾਰ ਪਰਮਦੀਪ ਸਿੰਘ ਨੇ ਦੱਸਿਆ ਕਿ ਵੋਟਰ ਆਪਣੇ ਇਤਰਾਜ਼ ਅਤੇ ਦਾਅਵੇ 13 ਅਗਸਤ ਤੋਂ ਲੈ ਕੇ 12 ਸਤੰਬਰ 2026 ਤੱਕ ਜਮ੍ਹਾ ਕਰਵਾ ਸਕਦੇ ਹਨ । ਉਹਨਾਂ ਅੱਗੇ ਬੋਲਦੇ ਦੱਸਿਆ ਕਿ ਜ਼ਲਦ ਹੀ ਵੋਟਰਾਂ ਨੂੰ ਨੋਟਿਸ ਭੇਜੇ ਜਾਣਗੇ । ਆਨਮੈਪ, ਅਨੋਮਲੀ ਅਤੇ ਐਲ. ਡੀ ਵੋਟਰ ਆਪਣੇ ਪਰੂਫ ਜਮ੍ਹਾ ਕਰਵਾ ਕੇ ਆਪਣੀ ਵੋਟ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਤਰੁੱਟੀ ਨੂੰ ਦੂਰ ਕਰਵਾ ਸਕਦੇ ਹਨ । ਸ੍ਰ.ਪਰਮਦੀਪ ਸਿੰਘ ਨੇ ਅੱਗੇ ਦੱਸਿਆ ਕਿ ਵੋਟਰਾਂ ਨੂੰ ਇੱਕ ਨਿਸ਼ਚਿਤ ਮਿਤੀ ਤੇ ਉਨਾਂ ਦੀ ਸੁਣਵਾਈ ਕੀਤੀ ਜਾਵੇਗੀ ।
ਇਸ ਸਮੇਂ ਸੈਕਟਰ ਨੰਬਰ 10 ਦੇ ਸੁਪਰਵਾਈਜ਼ਰ ਸ੍ਰੀ ਮੋਤੀ ਰਾਮ ਨੇ ਦੱਸਿਆ ਕਿ ਸਾਰੇ ਵੋਟਰਾਂ ਨੂੰ ਡਰਾਫਟ ਵੋਟਰ ਸੂਚੀ ਵਿੱਚ ਆਪਣਾ ਨਾਂ ਚੈੱਕ ਕਰਨ ਵਾਸਤੇ ਵਿਸ਼ੇਸ਼ ਕੈਂਪ ਲਗਾਇਆ ਗਿਆ । ਆਪੋ ਆਪਣੇ ਬੂਥਾਂ ਉੱਪਰ 093 ਦਿਹਾਤੀ ਬਠਿੰਡਾ ਦੇ ਸਾਰੇ ਹੀ ਬੀ.ਐਲ.ਓ. ਸਾਹਿਬਾਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਤੱਕ ਹਾਜ਼ਰ ਸਨ । ਬੂਥਾਂ ਉੱਪਰ ਸਵੇਰ ਤੋਂ ਹੀ ਵੋਟਰਾਂ ਨੇ ਆਉਣਾ ਸ਼ੁਰੂ ਕੀਤਾ ਤੇ ਡਰਾਫਟ ਵੋਟਰ ਸੂਚੀ ਚੈੱਕ ਕੀਤੀ ਗਈ । ਇਸ ਸਮੇਂ ਹਲਕਾ ਦਿਹਾਤੀ ਬਠਿੰਡਾ ਕੈਂਪ ਦੌਰਾਨ ਸਾਰੇ ਹੀ ਬੀ ਐਲ ਓ ਸਾਹਿਬਾਨ ਨੇ ਭਾਰਤੀ ਚੋਣ ਕਮਿਸ਼ਨ ਦੇ ਟੋਲ ਫਰੀ ਨੰਬਰ 1950 ਸਬੰਧੀ ਵੀ ਵੋਟਰਾਂ ਨੂੰ ਜਾਣਕਾਰੀ ਦਿੱਤੀ ਗਈ। 093 ਦਿਹਾਤੀ ਬਠਿੰਡਾ ਏ.ਈ.ਆਰ.ਓ. ਸਾਹਿਬ ਸਰਦਾਰ ਪਰਮਦੀਪ ਸਿੰਘ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਸਮੇਂ ਸਿਰ ਆਪਣੇ ਦਸਤਾਵੇਜ ਜਮ੍ਹਾ ਕਰਵਾ ਕੇ ਅਕਤੂਬਰ ਵਿੱਚ ਛਪਣ ਵਾਲੀ ਫਾਈਨਲ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਸਕਦੇ ਹਨ।










