Home » ਤਾਜ਼ਾ ਖ਼ਬਰਾਂ » ਬਚਨ ਕਲੋਨੀ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਲਏ ਗਏ ਅਹਿਮ ਫੈਸਲੇ

ਬਚਨ ਕਲੋਨੀ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਲਏ ਗਏ ਅਹਿਮ ਫੈਸਲੇ

News Portal Development Companies In India

ਬਠਿੰਡਾ,6 ਜੁਲਾਈ ( ਗੁਰਸੇਵਕ ਸਿੰਘ ‘ਚੁੱਘੇ ਖੁਰਦ )ਬਚਨ ਕਲੋਨੀ ਵੈਲਫੇਅਰ ਸੋਸਾਇਟੀ ਬਠਿੰਡਾ  ਦੀ ਇੱਕ ਹੰਗਾਮੀ ਮੀਟਿੰਗ ਬਚਨ ਕਲੋਨੀ ਮੁਲਤਾਨੀਆਂ ਰੋਡ ਬਠਿੰਡਾ ਵਿਖੇ ਸੋਸਾਇਟੀ ਦੇ ਪ੍ਰਧਾਨ ਚਰਨਜੀਤ ਸ਼ਰਮਾ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਵਿੱਚ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭਾਗ ਲਿਆਲਈ  ਇਸ ਮੀਟਿੰਗ ਵਿੱਚ ਆਪਸੀ ਵਿਚਾਰ ਵਟਾਦਰੇ  ਤੋਂ ਬਾਅਦ ਫ਼ੈਸਲਾ ਕੀਤਾ ਗਿਆ ਕਿ ਕਲੋਨੀ ਨੂੰ ਸਾਫ ਸੁਥਰਾ ਅਤੇ ਹਰਿਆ ਭਰਿਆ ਬਣਾਉਣ ਦੇ ਲਈ ਉਪਰਾਲੇ ਕੀਤੇ ਜਾਣਗੇ, ਇਸੇ ਤਹਿਤ ਮੈਂਬਰਾਂ ਦੀ ਆਪਸੀ ਸਹਿਮਤੀ ਦੇ ਨਾਲ ਕਲੋਨੀ ਵਿੱਚ ਪੱਕਾ ਸਫਾਈ ਕਰਮਚਾਰੀ ਲਗਾਉਣ, ਸਟਰੀਟ ਲਾਈਟਾਂ ਦਾ ਦਰੁਸਤ ਪ੍ਰਬੰਧ ਕਰਨ ਅਤੇ ਨਵੀਆਂ ਲਾਉਣ, ਰਹਿੰਦੀਆਂ ਗਲੀਆਂ ਪੱਕੀਆਂ ਕਰਵਾਉਣ, ਮੀਹਾਂ ਦੇ ਪਾਣੀ ਦੇ ਸਹੀ ਨਿਕਾਸੀ ਪ੍ਰਬੰਧ ਅਤੇ ਮੀਹ ਵਾਲੀਆਂ ਜਾਲੀਆਂ ਨੂੰ ਸਾਫ ਕਰਵਾਉਣ ਦੇ ਲਈ ਇੱਕ ਮਤਾ ਪਾਇਆ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਇਹ ਮਤਾ ਮੰਗ ਪੱਤਰ ਦੇ ਰੂਪ ਵਿਚ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਸੋਸਾਇਟੀ ਦੇ ਮੈਂਬਰਾਂ ਦੁਆਰਾ ਸੌਂਪਿਆ ਜਾਵੇਗਾ ਅਤੇ ਆਪਣੀਆਂ ਮੰਗਾਂ ਦੇ ਹੱਲ ਲਈ ਉਹਨਾਂ ਨੂੰ ਬੇਨਤੀ ਕੀਤੀ ਜਾਵੇਗੀ l ਇਸ ਦੇ ਨਾਲ ਹੀ ਸੋਸਾਇਟੀ ਵੱਲੋਂ ਆਪਣੇ ਵਾਰਡ ਦੇ ਐਮਸੀ ਸਾਹਿਬ ਨੂੰ ਮਿਲ ਕੇ ਵੀ ਇਹਨਾਂ ਮੰਗਾਂ ਪ੍ਰਤੀ ਜਾਣੂ ਕਰਵਾਇਆ ਜਾਵੇਗਾ l ਇਕੱਤਰਿਤ ਮੈਂਬਰਾਂ ਨੇ ਇਹ ਵੀ ਅਹਿਦ ਲਿਆ ਕਿ ਉਹ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣਗੇ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਦੇ ਲਈ ਉਪਰਾਲੇ ਕਰਨਗੇ ਲਈ ਅੱਜ ਦੀ ਇਸ ਮੀਟਿੰਗ ਵਿੱਚ ਕੁਲਵੰਤ ਸਿੰਘ, ਦਵਿੰਦਰ ਸਿੰਘ,ਮਦਨ ਗੋਇਲ, ਕੁਲਦੀਪ ਸਿੰਘ, ਜਗਸੀਰ ਸਿੰਘ, ਹਰਦੀਪ ਸਿੰਘ,ਦਲਵੀਰ ਸਿੰਘ,ਗੁਰਸੇਵਕ ਸਿੰਘ,ਕੌਰ ਸਿੰਘ,ਬਲਵੀਰ ਸਿੰਘ,ਬਲਵੰਤ ਸਿੰਘ, ਮੇਜਰ ਸਿੰਘ ਜਸਵੀਰ ਸਿੰਘ,ਗੁਰਚਰਨ ਸਿੰਘ,ਜਗਮੇਲ ਸਿੰਘ ਆਦਿ ਮੈਂਬਰ ਸ਼ਾਮਿਲ ਹੋਏ l

Leave a Comment

Will the middle class get relief from the first general budget of Modi 3.0?