Home » ਰਾਜਨੀਤੀ » “ਪੰਜਾਬ ਨੂੰ ਰੰਗਲਾ ਬਣਾਉਣ ਦੀ ਥਾਂ ਜੰਗਲ ਰਾਜ ਵੱਲ ਧੱਕ ਦਿੱਤੈ ‘ਆਪ’ ਸਰਕਾਰ ਨੇ”-ਗੁਰਬਾਜ਼ ਸਿੰਘ ਸਿੱਧੂ

“ਪੰਜਾਬ ਨੂੰ ਰੰਗਲਾ ਬਣਾਉਣ ਦੀ ਥਾਂ ਜੰਗਲ ਰਾਜ ਵੱਲ ਧੱਕ ਦਿੱਤੈ ‘ਆਪ’ ਸਰਕਾਰ ਨੇ”-ਗੁਰਬਾਜ਼ ਸਿੰਘ ਸਿੱਧੂ

News Portal Development Companies In India

ਰਾਮਾ ਮੰਡੀ, 19 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ) ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਨਾਂ ‘ਤੇ ਸੱਤਾ ਤੇ ਕਾਬਿਜ਼ ਹੋਈ ਆਮ ਆਦਮੀ ਪਾਰਟੀ ਸਰਕਾਰ ਦਾ ਕਾਰਜਕਾਲ ਹੁਣ ਜਦੋਂ ਆਪਣੇ ਆਖਰੀ ਪੜਾਅ ਤੇ ਹੈ ਤਾਂ ਸਰਕਾਰ ਦੀ ਪੜਚੋਲ ਉਪਰੰਤ ਨਚੋੜ ਇਹ ਨਿਕਲਦਾ ਹ ੈਕਿ ਇਸ ਸਰਕਾਰ ਨੇ ਪੰਜਾਬ ਨੂੰ ਰੰਗਲਾ ਬਣਾਉਣ ਦੀ ਥਾਂ ਜੰਗਲ ਰਾਜ ਵੱਲ ਧੱਕ ਦਿੱਤਾ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਚ ਕਾਂਗਰਸ ਵੱਲੋਂ ਸਰਗਰਮ ਨੌਜਵਾਨ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਕੀਤਾ।ਸਿੱਧੂ ਜੋ ਕਿ ਸੀਂਗੋ ਇਲਾਕੇ ਦੇ ਪਿੰਡਾਂ ‘ਚ ਕਾਂਗਰਸੀ ਵਰਕਰਾਂ ਤੇ ਆਮ ਲੋਕਾਂ ਦੇ ਨਿੱਜੀ ਪ੍ਰੋਗਰਾਮਾਂ ‘ਚ ਹਾਜ਼ਰੀ ਭਰਨ ਪੁੱਜੇ ਸਨ. ਨੇ ਇਸ ਦੌਰਾਨ ਲੋਕਾਂ ਨਾਲ ਮੁਲਾਕਾਤ ਕਰਦਿਆਂ ਮੁਸ਼ਕਿਲਾਂ ਵੀ ਸੁਣੀਆਂ।ਬਾਅਦ ,ਚ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਜਿੱਥੇ ਨਸ਼ਿਆਂ ਦੇ ਪਾਸਾਰ ਨੇ ਹਰ ਪੰਜਾਬੀ ਦੇ ਮੱਥੇ ਤੇ ਚਿੰਤਾ ਦੀ ਲਕੀਰ ਨੂੰ ਹੋਰ ਡੰੂਘਾ ਕੀਤਾ ਹੈ ਉੱਥੇ ਅਮਨ ਕਾਨੂੰਨ ਦੀ ਹਾਲਤ ਦਾ ਤਾਂ ਪਹਿਲਾ ਹੀ ਪਤਾ ਲੱਗ ਚੁੱਕਾ ਹੈ ਕਿ ਉਹ ਬਦਤਰ ਹਾਲਤ ‘ਚ ਪਹੁੰਚ ਚੁੱਕੀ ਹੈ।ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਨਣ ਤੋਂ ਪਹਿਲਾਂ ਜੋ ਵਾਇਦੇ ਕੀਤੇ ਸਨ ਉਹ ਸਿਰਫ ਕਾਗਜ਼ਾਂ ‘ਚ ਪੂਰੇ ਹੋਏ ਜਦੋਂਕਿ ਪੰਜਾਬ ਦੇ ਮੁੱਖ ਮਸਲਿਆਂ ਦੇ ਹੱਲ ਵੱਲ ਸਰਕਾਰ ਨੇ ਭੋਰਾ ਭਰ ਵੀ ਧਿਆਨ ਨਹੀ ਦਿੱਤਾ।ਉਨਾਂ ਦਾਅਵਾ ਕੀਤਾ ਕਿ 2027 ਵਿਧਾਨ ਸਭਾ ਚੋਣਾਂ ‘ਚ ਲੋਕ ਇਸ ਸਰਕਾਰ ਨੂੰ ਚਲਦਾ ਕਰ ਦੇਣਗੇ।
ਇਸ ਮੌਕੇ ਸਿੱਧੂ ਨਾਲ ਯੂਥ ਕਾਂਗਰਸ ਜਿਲ੍ਹਾ ਮੀਤ ਪ੍ਰਧਾਨ ਹੈਪੀ ਬਹਿਮਣ,ਗੁਰਾਦਿੱਤਾ ਸਿੰਘ ਸੀਂਗੋ,ਡੂੰਗਰ ਸਿੰਘ ਸੀਂਗੋ,ਟਹਿਲ ਸਿੰਘ ਲਹਿਰੀ,ਸੁਰਜੀਤ ਸ਼ਰਮਾਂ ਜਗਾ,ਹਰਪਾਲ ਪੰਚ ਗਾਟਵਾਲੀ ਆਦਿ ਆਗੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Leave a Comment

Will the middle class get relief from the first general budget of Modi 3.0?