Home » Uncategorized » ਪੰਚਾਇਤ ਦੀ ਸਖ਼ਤੀ ਮਗਰੋਂ ਗੈਸ ਏਜੰਸੀ ਨੇ ਘਰ-ਘਰ ਸਿਲੰਡਰ ਪਹੁੰਚਾਉਣੇ ਕੀਤੇ ਸ਼ੁਰੂ

ਪੰਚਾਇਤ ਦੀ ਸਖ਼ਤੀ ਮਗਰੋਂ ਗੈਸ ਏਜੰਸੀ ਨੇ ਘਰ-ਘਰ ਸਿਲੰਡਰ ਪਹੁੰਚਾਉਣੇ ਕੀਤੇ ਸ਼ੁਰੂ

News Portal Development Companies In India

“ਖਪਤਕਾਰਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਅਪੀਲ” :- ਸਰਪੰਚ ਕਲਵਿੰਦਰ ਕੌਰ

ਸੰਗਤ ਮੰਡੀ, 21 ਅਗਸਤ (ਚਰਨਜੀਤ ਮਛਾਣਾ) ਪਿੰਡ ਮਛਾਣਾ ਵਿਖੇ ਗੈਸ ਸਿਲੰਡਰਾਂ ਦੀ ਸਪਲਾਈ ਸਬੰਧੀ ਖਪਤਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਗੈਸ ਏਜੰਸੀ ਦੀ ਕਥਿਤ ਅਣਗਹਿਲੀ ਦਾ ਗ੍ਰਾਮ ਪੰਚਾਇਤ ਵੱਲੋਂ ਗੰਭੀਰ ਨੋਟਿਸ ਲਿਆ ਗਿਆ। ਇਸ ਸਬੰਧੀ ਪੰਚਾਇਤ ਵੱਲੋਂ ਮੈਸ. ਮਨਰੂਪ ਇੰਡੇਨ ਸਰਵਿਸ, ਤਲਵੰਡੀ ਸਾਬੋ ਨੂੰ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਏਜੰਸੀ ਨੇ ਆਪਣੀ ਕਾਰਜਪ੍ਰਣਾਲੀ ਵਿੱਚ ਸੁਧਾਰ ਕਰਦਿਆਂ ਪਿੰਡ ਵਿੱਚ ਘਰ-ਘਰ ਗੈਸ ਸਿਲੰਡਰਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ।
ਏਜੰਸੀ ਵੱਲੋਂ ਸੇਵਾ ਵਿੱਚ ਸੁਧਾਰ ਕੀਤੇ ਜਾਣ ’ਤੇ ਪਿੰਡ ਵਾਸੀਆਂ ਨੇ ਵੀ ਸੰਤੁਸ਼ਟੀ ਪ੍ਰਗਟ ਕਰਦਿਆਂ ਏਜੰਸੀ ਦੀ ਸ਼ਲਾਘਾ ਕੀਤੀ। ਇਸ ਮੌਕੇ ਪਿੰਡ ਦੀ ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਪਹਿਲਾਂ ਖਪਤਕਾਰਾਂ ਨੂੰ ਸਿਲੰਡਰ ਲੈਣ ਲਈ ਕਾਫੀ ਖੱਜਲ-ਖੁਆਰ ਹੋਣਾ ਪੈਂਦਾ ਸੀ। ਲੋਕਾਂ ਦੀ ਇਸ ਸਮੱਸਿਆ ਨੂੰ ਦੇਖਦਿਆਂ ਗ੍ਰਾਮ ਪੰਚਾਇਤ ਵੱਲੋਂ ਮਾਮਲਾ ਏਜੰਸੀ ਦੇ ਧਿਆਨ ਵਿੱਚ ਲਿਆਉਂਦਿਆਂ ਕਾਰਵਾਈ ਕੀਤੀ ਗਈ।ਸਰਪੰਚ ਕੁਲਵਿੰਦਰ ਕੌਰ ਅਤੇ ਗ੍ਰਾਮ ਪੰਚਾਇਤ ਨੇ ਪਿੰਡ ਵਾਸੀਆਂ ਨੂੰ ਆਪਣੇ ਖਪਤਕਾਰ ਹੱਕਾਂ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਕਿ ਜੇਕਰ ਖਪਤਕਾਰਾਂ ਤੋਂ ਹੋਮ ਡਿਲੀਵਰੀ ਦੇ ਚਾਰਜ ਵਸੂਲੇ ਜਾਂਦੇ ਹਨ ਤਾਂ ਸਿਲੰਡਰ ਖਪਤਕਾਰ ਦੇ ਘਰ ਤੱਕ ਪਹੁੰਚਾਉਣਾ ਸੇਵਾ ਦਾ ਹਿੱਸਾ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਸਾਂਝੀ ਜਗ੍ਹਾ ਤੋਂ ਸਿਲੰਡਰ ਲੈਣ ਦੀ ਬਜਾਏ ਘਰ ਤੱਕ ਡਿਲੀਵਰੀ ਦੀ ਮੰਗ ਕਰਨ।ਪੰਚਾਇਤ ਨੇ ਇਹ ਵੀ ਕਿਹਾ ਕਿ ਸਿਲੰਡਰ ਪ੍ਰਾਪਤ ਕਰਦੇ ਸਮੇਂ ਉਸ ਦੀ ਸੀਲ, ਲੀਕੇਜ ਅਤੇ ਵਜ਼ਨ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਜਿੱਥੇ ਲੋੜ ਹੋਵੇ ਤਸਦੀਕਸ਼ੁਦਾ ਕੰਡੇ ਰਾਹੀਂ ਵਜ਼ਨ ਦੀ ਪੁਸ਼ਟੀ ਕਰਵਾਈ ਜਾਵੇ। ਇਸ ਤੋਂ ਇਲਾਵਾ ਖਪਤਕਾਰਾਂ ਨੂੰ ਸਾਵਧਾਨ ਕਰਦਿਆਂ ਕਿਹਾ ਗਿਆ ਕਿ ਸਿਲੰਡਰ ਘਰ ਤੱਕ ਸਹੀ ਹਾਲਤ ਵਿੱਚ ਪਹੁੰਚਣ ਤੋਂ ਪਹਿਲਾਂ ਕਿਸੇ ਵੀ ਕਰਮਚਾਰੀ ਜਾਂ ਅਣਜਾਣ ਵਿਅਕਤੀ ਨਾਲ ਫੋਨ ’ਤੇ ਓ.ਟੀ.ਪੀ. ਸਾਂਝਾ ਨਾ ਕੀਤਾ ਜਾਵੇ।ਗ੍ਰਾਮ ਪੰਚਾਇਤ ਨੇ ਸਰਕਾਰ ਅਤੇ ਸਬੰਧਤ ਵਿਭਾਗਾਂ ਤੋਂ ਵੀ ਮੰਗ ਕੀਤੀ ਕਿ ਗੈਸ ਖਪਤਕਾਰਾਂ ਦੇ ਹੱਕਾਂ ਦੀ ਰਾਖੀ ਲਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਖਪਤਕਾਰਾਂ ਨਾਲ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਕਥਿਤ ਲੁੱਟ-ਖਸੁੱਟ ਜਾਂ ਗੈਰ-ਵਾਜਬ ਵਸੂਲੀ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ।

Leave a Comment

Will the middle class get relief from the first general budget of Modi 3.0?