ਪੁਸਤਕ : ਸਵਰਨਾ (ਟੈਗੋਰ ਦੀ ਅਣਗੌਲੀ ਅਤੇ ਹੋਣਹਾਰ ਭੈਣ ਦੀ ਜੀਵਨ ਕਹਾਣੀ )
ਅਨੁਵਾਦ : ਜਗਦੀਸ਼ ਰਾਏ ਕੁਲਰੀਆਂ
ਪੰਨੇ : 144 ਮੁੱਲ : 235/ ਰੁਪਏ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ,ਭੀਖੀ ਮਾਨਸਾ

‘ਸਵਰਨਾ’ ਜੀਵਨੀ ਪੁਸਤਕ ਹੈ ਜੋ ਬੰਗਲਾ ਅਤੇ ਅੰਗਰੇਜ਼ੀ ਦੀ ਪ੍ਰਸਿੱਧ ਲੇਖਿਕਾ ਸਵਰਨਾ ਕੁਮਾਰੀ ਦੇਵੀ ਦੇ ਜੀਵ
ਨ ਉੱਤੇ ਅਧਾਰਿਤ ਹੈ।ਇਸ ਜੀਵਨੀ ਨੂੰ ਹਿੰਦੀ ਦੇ ਪ੍ਰਸਿੱਧ ਲੇਖਕ ਰਾਜ ਗੋਪਾਲ ਸਿੰਘ ਸ਼ਰਮਾ ਜੋ ਦੇਸ਼ ਦੀਆਂ ਮਸ਼ਹੂਰ ਰਾਜਨੀਤਕ ਅਤੇ ਸਮਾਜਿਕ-ਸਾਹਿਤਕ ਸ਼ਖ਼ਸੀਅਤਾਂ ਦੇ ਜੀਵਨ ਬਾਰੇ ਕਈ ਪੁਸਤਕਾਂ ਲਿਖ ਚੁੱਕੇ ਹਨ। ਇਸ ਪੁਸਤਕ ਦਾ ਅਨੁਸਾਰ ਭਾਰਤੀ ਸਾਹਿਤ ਅਕਾਦਮੀ, ਦਿੱਲੀ ਤੋਂ ਅਨੁਵਾਦ ਪੁਰਸਕਾਰ ਪ੍ਰਾਪਤ ਪੰਜਾਬੀ ਦੇ ਚਰਚਿਤ ਅਨੁਵਾਦਰ ਅਤੇ ਸਿੰਘ ਜਗਦੀਸ਼ ਰਾਏ ਕੁਲਰੀਆ ਨੇ ਕੀਤਾ ਹੈ, ਜਿਸ ਨੇ ਬਹੁਤ ਹੀ ਮਿਹਨਤ ਅਤੇ ਖ ਬਸੂਰਤੀ ਨਾਲ ਇਸ ਜੀਵਨੀ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਹੈ।ਇਸ ਜੀਵਨੀ ਨੂੰ ਇੱਕੀ ਅਧਿਆਇਆਂ ਵਿਚ ਲਿਖਿਆ ਗਿਆ ਹੈ।ਸਵਰਨ ਕੁਮਾਰੀ ਦੇਈ ਬੰਗਲਾ ਭਾਮਾਂ ਦੇ ਵਿਸ਼ਵ ਪ੍ਰਸਿੱਧ ਲੇਖਕ ਰਾਬਿੰਦਰ ਨਾਥ ਟੈਗੋਰ ਦੀ ਵੱਡੀ ਭੈਣ ਸੀ ।ਜਿਸ ਨੇ ਬੰਗਲਾ ਅਤੇ ਅੰਗਰੇਜ਼ੀ ਭਾਸ਼ਾ ਵਿਚ ਸਾਹਿਤ ਦੇ ਰੱਖ ਦੇਖ ਵਿਧਾਵਾਂ ਵਿਚ ਨਾਵਲ ਕਹਾਣੀਆਂ ਨਾਟਕ ਲੇਖ ਵਿਅੰਗ ਅਤੇ ਸਫ ਰਨਾਮੇ ਲਿਖੇ ਅਤੇ ਆਪਣੇ ਸਮੇ ਦ ਮਸ਼ਹੂਰ ਭਾਰਤੀ ਨ ਦੇ ਮੈਗਜ਼ੀਨ ਦੀ ਲੰਮਾ ਸਮਾਂ ਸੰਪਾਦਨਾ ਵੀ ਕੀਤੀ। ਉਸ ਨੂੰ ਬੰਗਾਲ ਦੀ ਪਹਿਲੀ ਔਰਤ ਨਾਵਲਕਾਰ ਹੋਣ ਦਾ ਵੀ ਮਾਣ ਪ੍ਰਾਪet ਜਿਸ ਨੇ ਆਪਣੇ ਨਾਵਲਾਂ ਅਤੇ ਹੋਰ ਸਾਹਿਤਕ ਵਿਧਾਵਾਂ ਰਾਹੀਂ ਬੰਗ ਈ ਸਮਾਜ ਖ਼ਾਸ ਕਰਕੇ ਔਰਤਾਂ ਨੂੰ ਜਾਗਰੂਕ ਕਰਨ ਅਤੇ ਪੈਰਾਂ ਉੱਤੇ ਖੜ੍ਹਨ ਲਈ ਸਮਾਜ ਸੁਧਾਰਕ ਦੀ ਭੂਮਿਕਾ ਨਿਭਾਈ। ਸਾਹਿਤਕ ਲਿਖਤਾਂ ਤੋਂ ਇਲਾਵਾ ਆਪਣੇ ਸਮੇਂ ਵਿਚ ਸਮਾਜ ਸੁਧਾਰ ਸੰਸਥਾਵਾਂ ‘ਬ੍ਰਹਮੋ ਸਮਾਜ’ ਸਖੀ ਸੰਮਤੀ ਅਤੇ ਮਹਿਲਾ ਸਿਲਪ ਕਲਾ ਮੇਲਿਆਂ ਰਾਹੀ ਪ੍ਰੈਕਟੀਕਲ ਤੌਰ ਉੱਤੇ ਸਮਾਜ ਦੇ ਦੱਬੇ ਕੁਚਲ` ਵਰਗਾਂ ਅਤੇ ਵਿਧਵਾਵਾਂ ਦੇ ਪੁਨਰ ਉਥਾਨ ਲਈ ਸਲਾਘਾਯੋਗ ਕਾਰਜ ਕੀਤੇ । ਭਾਰਤੀ ਮੈਗਜ਼ੀਨ ਵਿਚ ਪਦੇ ਉਸਦੇ ਵਿਗਿਆਨਕ ਲੇਖਾ ਨੇ ਬੰਗਾਲ ਤੋਂ ਇਲਾਵਾ ਭਾਰਤੀ ਸਮਾਜ ਵਿਚ ਦਿਲਚਸਪੀ ਰੱਖਣ ਵਾਲੇ ਅੰਗਰੇਰੀ ਦੇ ਗੰਭੀਰ ਪਾਟਆਂ ਨੂੰ ਵੀ ਪ੍ਰਭਾਵਿਤ ਕੀਤਾ। ਸਵਰਨਾ ਕੁਮਾਰੀ ਦੇਵੀ ਦਾ ਜਨਮ 26 ਅਗਸਤ 1856 ਨੂੰ ਕਲਕੱਤਾ ਦੇ ਉਸ ਸਮੇਂ ਦੇ ਪ੍ਰਸਿੱਧ ਪੁਲੀਨ ਪਰਿਵਾਰ ਮਹਾਂਰਿਸ਼ੀ ਦਵਿੰਦਰ ਨਾਥ ਅਤੇ ਸ਼ਾਰਦਾ ਦੇਵੀ ਦੇ ਘਰ ਹੋਇਆ।ਇਸ ਪਰਿਵਾਰ ਨੂੰ ਬੰਗਾਲੀ ਸਮਾਜ ਤੋਂ ਇਲਾਵਾ ਅੰਗਰੇਜ਼ੀ ਹੁਕਮਰਾਨਾਂ ਵਿਚ ਵੀ ਸਤਿਕਾਰ ਦਿੱਤਾ ਜਾਂਦਾ ਸੀ। ਪਰਿਵਾਰ ਵਿਚ ਸਵਰਨਾ ਦੀਆਂ ਭੈਣਾਂ ਸ ਦਾਮਿਨੀਸ ਕੁਮਾਰੀਸ ਕਰ ਕ ਮਾਰੀ ਭਰਾ ਦਵਜਿੰਦਰ ਨਾਥ ਹਮਿੰਦਰ ਨਾਥ, ਸਤਿੰਦਰ ਨਾਥ, ਜਥੇਤਿੰਦਰ, ਰਾਬਿੰਦਰ ਨਾਥ ਟੈਗੋਰ ਸ਼ਾਮਿਲ ਸਨ । ਸਵਰਨਾਂ ਦਾ ਵਿਆਹ ਜਾਨਕੀ ਨਾਥ ਘੋਸ਼ਾਲ ਨਾਲ ਹੋਇਆ ਜੋ ਕਾਂਗਰਸ ਪਾਰਟੀ ਦੀ ਉਤਪਤੀ ਸਮੇਂ ਮੁੱਢਲੇ ਮੰਦਰ ਵੀ ਸਨ। ਸਵਰਨਾ ਦੇ ਘਰ ਤਿੰਨ ਧੀਆ ਹੀਰਨਮਈ ਦੇਵੀ, ਉਰਮਿਲਾ ਸਰਲਾ ਦੇਵੀ ਅਤੇ ਪੁੱਤਰ ਜਯੋਤਸਨਾ ਨਾਥ ਸੀ। ਸਵਰਨ ਕੁਮਾਰੀ ਦੇਵੀ ਨੂੰ ਮੁੰਘਾਈ ਵਿੱਦਿਆ ਅਤੇ ਸਾਹਿਤ ਦੀ ਗੁੜ੍ਹਤੀ ਘਰ ਦੇ ਉਸਾਰੂ ਮਾਹੌਲ ਤੋਂ ਹੀ ਪ੍ਰਾਪਤ ਹੋਈ । ਵਿਆਹ ਤੋਂ ਬਾਅਦ ਪਤੀ ਨੇ ਵੀ ਆਪ ਦੀ ਸਾਹਿਤਕ ਪ੍ਰਤਿਭਾ ਨੂੰ ਰੁਸਨਾਉਣ ਵਿਚ ਨਿਰੰਤਰ ਹੱਲਾ ਸ ਰੀ ਦਿੱਤੀ। ਪੇਕਾ ਅਤੇ ਸਹੁਰਾ ਪਰਿਵਾਰ ਜਿਮੀਂਦਾਰੀ ਤੋਂ ਇਲਾਵਾ ਸਾਹਿਤ, ਰਾਜਨੀਤੀ ਅਤੇ ਸਿਵਲ ਸੇਵਾਵਾਂ ਨਾਲ ਜੁੜਿਆ ਹੋਇਆ ਸੀ । ਭਾਵੇਂ ਸਵਰਨਾ ਆਪਣੇ ਸਮੇਂ ਵਿਚ ਵਿਲੱਖਣ ਸਾਹਿਲ ਪ੍ਰਤਿਭਾ ਦੀ ਮਾਲਕ ਸੀ ਪਰ ਰਾਬਿੰਦਰ ਨਾਥ ਟੈਗੋਰ ਦੀ ਇਹ ਭੈਣ ਆਪਣੇ ਭਰਾ ਵਾਂਗ ਸਾਹਿਤਕ ਉਚਾਈ ਨਾ ਪ੍ਰਾਪਤ ਕਰ ਸਕੀ। ਭਰਾ ਦੇ ਮੁਕਾਬਲੇ ਇਸ ਨੂੰ ਮਰਨ ਉਪਰੰਤ ਬਹੁਤਾ ਗੋਲਿਆ ਨਹੀਂ ਗਿਆ 2 ਜੁਲਾਈ 1932 ਨੂੰ 76 ਸਾਲ ਦੀ ਉਮਰ ਵਿਚ ਇਸ ਦਾ ਦੇਹਾਂਤ ਹੋਇਆ ।ਰਾਜ ਗੋਪਾਲ ਸਿੰਘ ਵਰਮਾ ਨੇ ਸਵਰਨਾ ਦੀ ਜੀਵਨੀ ਵਿਚ ਜਿਥੇ ਉਸਦੇ ਨਿੱਜੀ ਜੀਵਨ ਨੂੰ ਪੇਸ਼ ਕੀਤਾ ਹੈ, ਉਸ ਉਸ ਦੀਆ ਲਿਖਤਾਂ ਦਾ ਵੀ ਭਾਵਪੂਰਤ ਵਿਸ਼ਲੇਸ਼ਣ ਕੀਤਾ ਹੈ। ਪਾਠਕਾਂ ਲਈ ਇਹ ਪੜ੍ਹਨਯੋਗ ਜੀਵਨੀ ਹੈ।
ਰਿਵਿਊਕਾਰ ਡਾ. ਹਰਪ੍ਰੀਤ ਸਿੰਘ ਰਾਣਾ
ਮੋਬਾਇਲ – 9888553162
♦

ਮਹੀਨੇਵਾਰ ਪੰਜਾਬੀ ਅਖ਼ਬਾਰ ‘ਯੰਗ ਪੀਡੀਆ’ ਦੀ ਅਧਿਕਾਰਿਤ ਵੈੱਬਸਾਈਟ ‘ਤੇ ਤੁਹਾਡਾ ਸਵਾਗਤ ਹੈ।ਸਾਡਾ ਮਕਸਦ ਸਕਾਰਾਤਮਕ ਪੱਤਰਕਾਰੀ,ਸਾਹਿਤ,ਸਿੱਖਿਆ ,ਇਤਿਹਾਸ,ਆਦਿ ਨੂੰ ਉਤਸਾਹਿਤ ਕਰਨਾ ਅਤੇ ਤੱਥਾਂ ਅਧਾਰਿਤ ਸਹੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ ।ਤੁਸੀਂ ਆਪਣੀਆਂ ਰਚਨਾਵਾਂ (ਖੋਜ ਭਰਪੂਰ ਲੇਖ, ਕਵਿਤਾ ,ਕਹਾਣੀ ,ਮੁਲਾਕਾਤ,ਆਮ ਜਾਣਕਾਰੀ,ਪੁਸਤਕ ਸਮੀਖਿਆ ਆਦਿ ), ਖ਼ਬਰਾਂ ਸਾਡੀ ਈ-ਮੇਲ youngpedia6@gmail.com ‘ਤੇ ਭੇਜ ਸਕਦੇ ਹੋ।ਇਸ ਦੇ ਨਾਲ਼ ਹੀ ਬਤੌਰ ਪੱਤਰਕਾਰ /ਲੇਖਕ ਸਾਡੇ ਨਾਲ਼ ਜੁੜਨ ਲਈ ਉੱਪਰ ਦਿੱਤੀ ਮੇਲ ਉੱਪਰ ਆਪਣਾ ਡਾਟਾ ਭੇਜ ਸਕਦੇ ਹੋ ਜਾਂ ਵੈੱਬਸਾਈਟ ਉੱਪਰ ਦਿੱਤੇ ਲਿੰਕ ‘ਤੇ ਜਾ ਕੇ ਸਿੱਧਾ ਵੀ ਅਪਲਾਈ ਕਰ ਸਕਦੇ ਹੋ।ਪ੍ਰਾਪਤ ਰਚਨਾਵਾਂ ਵਿੱਚੋਂ ਚੋਣਵੀਆਂ ਰਚਨਾਵਾਂ ਮਹੀਨੇਵਾਰ ਛਪਣ ਵਾਲ਼ੇ ਅੰਕ ਵਿੱਚ ਵੀ ਸ਼ਾਮਿਲ ਕੀਤੀਆਂ ਜਾਣਗੀਆਂ।ਰੋਜ਼ਾਨਾ ਅਪਡੇਟ ਲਈ ਸਾਡੇ ਵਟਸਐਪ ਚੈੱਨਲ https://whatsapp.com/channel/0029Vamm3eC0gcfEVIzBrq1J ਨਾਲ਼ ਇਸ ਲਿੰਕ ਦੇ ਜ਼ਰੀਏ ਜੁੜ ਸਕਦੇ ਹੋ ।
-ਧੰਨਵਾਦ ਸਹਿਤ-
ਸੰਪਾਦਕ
-ਧੰਨਵਾਦ ਸਹਿਤ-
ਸੰਪਾਦਕ








