
ਜੈਤੋ, 15 ਅਪ੍ਰੈਲ (ਯ ਪ )
ਇਲਾਕੇ ਦੀ ਸਰਗਰਮ ਸਾਹਿਤਕ ਸੰਸਥਾ ਦੀਪਕ ਜੈਤੋਈ ਮੰਚ ਵੱਲੋਂ ਉਸਤਾਦ ਸ਼ਾਇਰ ਜਨਾਬ ਦੀਪਕ ਜੈਤੋ ਦੇ ਜਨਮ ਦਿਹਾੜੇ ਮੌਕੇ 18 ਅਪਰੈਲ ਨੂੰ ਵਿਸ਼ੇਸ਼ ਸਾਹਿਤਕ ਸਮਾਗਮ ਦੀਪਕ ਦੀ ਲੋਅ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਮੰਚ ਦੇ ਕਾਰਜਕਾਰੀ ਪ੍ਰਧਾਨ ਸੁਰਿੰਦਰਪਾਲ ਝੱਖੜਵਾਲਾ ਤੇ ਸਕੱਤਰ ਹਰਮੇਲ ਪਰੀਤ ਨੇ ਦੱਸਿਆ ਇਹ ਸਮਾਗਮ ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਦੁਪਹਿਰ 1 ਵਜੇ ਹੈਵੇਗਾ। ਇਸ ਮੌਕੇ ਮੰਚ ਵੱਲੋਂ ਦੀਪਕ ਜੈਤੋਈ ਪੁਰਸਕਾਰ 2026 ਉੱਘੇ ਸ਼ਾਇਰ ਰਣਬੀਰ ਰਾਣਾ ਨੂੰ ਦਿੱਤਾ ਜਾਵੇਗਾ। ਦੀਪਕ ਜੈਤੋਈ ਦੀ ਸਾਹਿਤਕ ਦੇਣ ਬਾਰੇ ਚਰਚਾ, ਉਨ੍ਹਾਂ ਦੇ ਕਲਾਮ ਦਾ ਗਾਇਣ ਅਤੇ ਹਾਜਰ ਕਵੀ ਆਪਣਾ ਕਲਾਮ ਪੇਸ਼ ਕਰਨਗੇ। ਉਨ੍ਹਾਂ ਨੇ ਇਲਾਕੇ ਦੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ‘ਚ ਸ਼ਾਮਿਲ ਹੋਣ ਲਾ ਸੱਦਾ ਦਿੱਤਾ।







