Home » ਤਾਜ਼ਾ ਖ਼ਬਰਾਂ » ਐੱਸ.ਐੱਮ.ਓ ਵੱਲੋਂ ਖੂਨ ਦਾਨ ਕਰਕੇ ਕੀਤੀ ਕੈਂਪ ਦੀ ਸ਼ੁਰੂਆਤ

ਐੱਸ.ਐੱਮ.ਓ ਵੱਲੋਂ ਖੂਨ ਦਾਨ ਕਰਕੇ ਕੀਤੀ ਕੈਂਪ ਦੀ ਸ਼ੁਰੂਆਤ

News Portal Development Companies In India

ਤਲਵੰਡੀ ਸਾਬੋ,15 ਅਪ੍ਰੈਲ (ਅੰਮ੍ਰਿਤ ਮਲਕਾਣਾ )

ਵਿਸਾਖੀ ਮੇਲੇ ਦੇ ਦੌਰਾਨ ਸਿਵਲ ਹਸਪਤਾਲ (SDH) ਤਲਵੰਡੀ ਸਾਬੋ ਵਿੱਚ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੇਲੇ ਦੇ ਦੂਜੇ ਦਿਨ ਸੀਨੀਅਰ ਮੈਡੀਕਲ ਅਫਸਰ ਡਾ. ਰਵੀ ਕਾਂਤ ਗੁਪਤਾ ਵੱਲੋਂ ਖੁਦ ਖੂਨਦਾਨ ਕਰਕੇ ਕੈੰਪ ਦਾ ਆਗਾਜ਼ ਕੀਤਾ।ਉਹਨਾਂ ਦੀ ਪ੍ਰੇਰਨਾ ਸਦਕਾ ਸਿਹਤ ਕਰਮਚਾਰੀਆਂ ਅਤੇ ਪੁਲਿਸ ਕਰਮਚਾਰੀਆਂ ਸਮੇਤ 65 ਲੋਕਾਂ ਨੇ ਖੂਨ ਦਾਨ ਕੀਤਾ। ਇਸ ਮੌਕੇ ਡਾ. ਅੰਕੁਰ ਸਿੰਗਲਾ ਮਨੋਰੋਗ ਮਾਹਰ ਨੇ ਵੀ ਰਕਤ ਦਾਨ ਕਰਕੇ ਲੋਕਾਂ ਨੂੰ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਜਗਸੀਰ ਸਿੰਘ (ਸਬ ਇੰਸਪੈਕਟਰ, ਪੰਜਾਬ ਪੁਲਿਸ), ਸੁਰਿੰਦਰ ਸ਼ਰਮਾ (ਹੈੱਡ ਕਾਂਸਟੇਬਲ, ਪੰਜਾਬ ਪੁਲਿਸ), ਸੀਨੀਅਰ ਲੈਬ ਟੈਕਨੀਸ਼ੀਅਨ ਬਲਦੇਵ ਸਿੰਘ ਰੋਮਾਨਾ, ਸੀਨੀਅਰ ਫਾਰਮੇਸੀ ਅਫਸਰ ਜਸਬੀਰ ਸਿੰਘ, ਰੇਡੀਓਗ੍ਰਾਫਰ ਵਰਿੰਦਰ ਸਿੰਘ, ਫਾਰਮੇਸੀ ਅਫਸਰ ਗਗਨਦੀਪ ਕੌਰ ਸੰਧੂ ਵੱਲੋਂ ਵੀ ਬਲੱਡ ਡੋਨੇਸ਼ਨ ਕੀਤਾ।ਡਾ. ਰਵੀ ਕਾਂਤ ਗੁਪਤਾ ਨੇ ਦੱਸਿਆ ਕਿ ਰਕਤ ਦਾਨ ਇੱਕ ਮਹਾਨ ਸੇਵਾ ਹੈ ਜੋ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ। ਉਨ੍ਹਾਂ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਰਕਤ ਦਾਨ ਕਰਕੇ ਸਮਾਜਿਕ ਜ਼ਿੰਮੇਵਾਰੀ ਨਿਭਾਈ ਜਾਵੇ।
ਇਸ ਮੌਕੇ ਬਲਡ ਬੈਂਕ ਬਠਿੰਡਾ ਦੀ ਟੀਮ ਨੇ ਬਲੱਡ ਟ੍ਰਾਂਸਫੀਊਜ਼ਨ ਅਫ਼ਸਰ ਡਾ ਰੀਤੀਕਾ, ਡਾ ਪ੍ਰਭਜੋਤ ਕੌਰ ਪੈਥੌਲੋਜਿਸਟ, ਡਾ ਗੁਨਜਨ ਪੈਥੌਲੋਜਿਸਟ ਦੀ ਅਗਵਾਈ ਹੇਠ ਖੂਨ ਇੱਕਤਰ ਕੀਤਾ ਅਤੇ ਖੂਨ ਦਾਨੀਆਂ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਅਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਕੈਂਪ ਦੌਰਾਨ ਹਸਪਤਾਲ ਦੇ ਸਟਾਫ ਅਤੇ ਹੋਰ ਸਹਿਯੋਗੀਆਂ ਦੀ ਹਾਜ਼ਰੀ ਵੀ ਰਹੀ ਅਤੇ ਸਭ ਨੇ ਇਸ ਉਪਰਾਲੇ ਦੀ ਸਰਾਹਨਾ ਕੀਤੀ।

Leave a Comment

Will the middle class get relief from the first general budget of Modi 3.0?