ਬਹੁਪੱਖੀ ਸਾਹਿਤਕਾਰ ਜਸਪਾਲ ਜੱਸੀ ਦਾ ਹੋਇਆ ਵਿਸ਼ੇਸ਼ ਸਨਮਾਨ

ਬਠਿੰਡਾ, 15 ਅਕਤੂਬਰ (ਗੁਰਸੇਵਕ ਸਿੰਘ ਚੁੱਘੇ ਖੁਰਦ )ਪਿਛਲੇ ਦਿਨੀਂ ਸਾਹਿਤ ਜਾਗ੍ਰਿਤੀ ਸਭਾ ਰਜਿ: ਬਠਿੰਡਾ ਵੱਲੋਂ ਰੈੱਡ ਕਰਾਸ ਭਵਨ ਬਠਿੰਡਾ ਵਿਖੇ ਜਿੱਥੇ ਪੰਜਾਬੀ ਲੇਖਕ “ਜਸਪਾਲ ਜੱਸੀ” ਦਾ ਪੰਜਾਬੀ ਸਾਹਿਤ ਨੂੰ ਦੇਣ ਲਈ ਸਨਮਾਨ ਕੀਤਾ ਗਿਆ, ਉੱਥੇ ਹੀ ਪੰਜਾਬੀ ਦੀਆਂ ਦੋ ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਗਈਆਂ ਜਿਸ ਵਿੱਚ ਪਹਿਲੀ ਕਿਤਾਬ “ਮਨਜੀਤ ਸਿੰਘ ਜੀਤ” ਜੀ ਦੀ ਸਵੈ ਜੀਵਨੀ ‘ਯਾਦਾਂ ਦੀਆਂ ਉਦਾਸ ਗਲੀਆਂ’ ਅਤੇ ਦੂਜੀ ਕਿਤਾਬ ‘ਸਿਫ਼ਰ ਤੋਂ ਸਫ਼ਰ’ ਤੱਕ ਮੋਹਨਪ੍ਰੀਤ ਸਿੰਘ ਪੱਤੜ ਕਨੇਡਾ ਦੀ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਰਦਾਰ ਸਤਬੀਰ ਸਿੰਘ ਸਿਫ਼ਰ ਪ੍ਰਧਾਨ,ਵਿਸ਼ਵ ਪੰਜਾਬੀ ਸਭਾ ਕਨੇਡਾ, ਭਾਰਤ ਇਕਾਈ ਸਨ। ਅੱਜ ਦੇ ਮੁੱਖ ਮਹਿਮਾਨ ਡਾਕਟਰ ਦਵਿੰਦਰ ਸ਼ੈਫੀ ਉੱਘੇ ਸ਼ਾਇਰ, ਚਿੰਤਕ ਅਤੇ ਆਲੋਚਕ ਸਨ।ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਡਾਕਟਰ ਸੁਖਪ੍ਰੀਤ ਕਾਲੜਾ ਜੀ ,ਜਸਪਾਲ ਮਾਨਖੇੜਾ ਜੀ ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਜਨਕ ਰਾਜ ਜਨਕ ਉੱਘੇ ਗ਼ਜ਼ਲਗੋ ਤੇ ਸੁਖਦਰਸ਼ਨ ਗਰਗ ਉੱਘੇ ਰੂਬਾਈਗੋ ਸਨ।
ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜੀਤ ਜੀ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀਓ ਆਇਆਂ ਨੂੰ ਜੀ ਕਿਹਾ ਤੇ ਉਸ ਤੋਂ ਬਾਅਦ “ਜਸਪਾਲ ਜੱਸੀ” ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਨਮਾਨ ਪੱਤਰ ਨੂੰ ਅਵਤਾਰ ਸਿੰਘ ਬਾਹੀਆ ਜੀ ਨੇ ਪੜ੍ਹਿਆ।ਜਸਪਾਲ ਜੱਸੀ ਦੇ ਉੱਪਰ ਪੰਜਾਬੀ ਦੇ ਉੱਘੇ ਵਿਦਵਾਨ ਕਹਾਣੀਕਾਰ, ਆਲੋਚਕ ਡਾਕਟਰ ਪ੍ਰਦੀਪ ਕੌੜਾ ਨੇ ਜਸਪਾਲ ਜੱਸੀ ਦੀਆਂ ਪੰਜ ਕਿਤਾਬਾਂ ਉੱਪਰ ਪੇਪਰ ਪੜ੍ਹਿਆ।ਉਹਨਾਂ ਤੋਂ ਬਾਅਦ ਮਨਜੀਤ ਸਿੰਘ ਜੀ ਦੀ ਕਿਤਾਬ “ਯਾਦਾਂ ਦੀਆਂ ਉਦਾਸ ਗਲੀਆਂ” ਰਿਲੀਜ਼ ਕੀਤੀ ਗਈ ਤੇ ਪੰਜਾਬੀ ਦੇ ਉੱਘੇ ਵਿਦਵਾਨ ਆਲੋਚਕ ਗੁਰਦੇਵ ਖੋਖਰ ਜੀ ਨੇ ਪਰਚਾ ਪੜ੍ਹਿਆ। ਤੀਜੇ ਨੰਬਰ ‘ਤੇ ਮੋਹਨਪ੍ਰੀਤ ਸਿੰਘ ਪੱਤੜ ਜੀ ਦੀ ਕਿਤਾਬ ਸਿਫ਼ਰ ਤੋਂ ਸਫਰ ਤੱਕ ਰਿਲੀਜ਼ ਕੀਤੀ ਗਈ ਜਿਸ ਦੇ ਉੱਤੇ ਪੇਪਰ ਪੰਜਾਬੀ ਦੇ ਉੱਘੇ ਚਿੰਤਕ ਜਸਕਰਨ ਸਿੰਘ ਸਿਵੀਆਂ ਨੇ ਪੇਪਰ ਪੜ੍ਹਿਆ।ਇਸ ਫੰਕਸ਼ਨ ਦੇ ਮੌਕੇ ‘ਤੇ ਪੰਜਾਬੀ ਦੇ ਉੱਘੇ ਵਿਦਵਾਨ ਸੁਹਿੰਦਰਬੀਰ ਜੀ ਵਿਸ਼ੇਸ਼ ਰੂਪ ਵਿੱਚ ਪਹੁੰਚੇ ਹੋਏ ਸਨ। ਇਸ ਮੌਕੇ ਚੇਅਰਮੈਨ ਨੀਲ ਗਰਗ ਜੀ, ਪੰਜਾਬ ਸਰਕਾਰ ਜੋ ਜਸਪਾਲ ਜੱਸੀ ਦੇ ਗਰਾਈਂ ਵੀ ਹਨ ਵਿਸ਼ੇਸ਼ ਰੂਪ ਵਿੱਚ ਪਹੁੰਚੇ ਤੇ ਆਪਣੇ ਵਿਚਾਰ ਰੱਖੇ।
ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ।ਕਵੀਆਂ ਵਿੱਚ ਪ੍ਰੋਫ਼ੈਸਰ ਤਰਸੇਮ ਨਰੂਲਾ, ਪ੍ਰੋਫ਼ੈਸਰ ਹਰਦਰਸ਼ਨ ਸੋਹਲ, ਜਗਦੀਸ਼ ਰਾਏ ਬਾਂਸਲ, ਦਲਜੀਤ ਬੰਗੀ, ਗੁਰਸੇਵਕ ਚੁੱਘੇ, ਰਾਜਵੀਰ ਕੌਰ, ਇਕਬਾਲ ਪੀਟੀ,ਪੋਰਿੰਦਰ ਸਿੰਗਲਾ, ਸਤਪਾਲ ਬਰਾੜ, ਰੂਪ ਚੰਦ ਸ਼ਰਮਾ, ਪ੍ਰਿੰਸੀਪਲ ਜਸਬੀਰ ਸਿੰਘ ਢਿੱਲੋਂ, ਜਨਕ ਸ਼ਰਮੀਲਾ ਅਮਰਜੀਤ ਸਿੰਘ ਪੇਂਟਰ ਤੇ ਰਿਟਾਇਰਡ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਦਾਰ ਹਰਦੀਪ ਸਿੰਘ ਤੱਗੜ ਜੀ ਤੇ ਲਾਲ ਚੰਦ ਸਿੰਘ ਵੀ ਵਿਸ਼ੇਸ਼ ਰੂਪ ਪਹੁੰਚੇ ਹੋਏ ਸਨ।ਇਸ ਮੌਕੇ ਜਸਪਾਲ ਜੱਸੀ ਦੇ ਰਿਸ਼ਤੇਦਾਰ, ਸੱਜਣ, ਮਿੱਤਰ, ਪਿਆਰੇ ਵੀ ਹਾਜ਼ਰ ਸਨ ਅਤੇ ਰਿਟਾਇਰਡ ਡੀਐਸਪੀ ਸ੍ਰੀ ਮਹਿੰਦਰ ਪਾਲ ਘਈ ਜੀ, ਵੀਨਾ ਘਈ, ਰਿਟਾਇਰਡ ਬੈਂਕ ਮੈਨੇਜਰ ਗੋਪਾਲ ਕ੍ਰਿਸ਼ਨ ਜੀ, ਪ੍ਰਿੰਸੀਪਲ ਸੁਸ਼ਮਾ ਮਹਿਤਾ ਜੀ, ਮਿਸਟਰ ਭਰਤ ਚੇਅਰਮੈਨ ਲਾਈਫ ਲਾਈਨ ਚੈਰੀਟੇਬਲ ਲੈਬ ਬਠਿੰਡਾ, ਪ੍ਰੋਫ਼ੈਸਰ ਡਾਕਟਰ ਰਿਸ਼ਮ,ਸ਼੍ਰੀ ਆਰ ਕੇ ਸਿਆਲ, ਅਨੀਤਾ ਸਿਆਲ ਜੀ,ਬੁਡਲਾਡਾ ਵੈਲਫ਼ੇਅਰ ਕਲੱਬ ਦੇ ਪ੍ਰਧਾਨ ਭੂਸ਼ਨ ਸ਼ਰਮਾ ਜੀ, ਤੀਰਥ ਬੱਤਰਾ ਜੀ, ਹੇਮ ਰਾਜ ਕਾਂਸਲ ਸਾਹਿਬ ਤੇ ਹੋਰ ਕਲੱਬ ਮੈਂਬਰ ਵੀ ਪਹੁੰਚੇ ਹੋਏ ਸਨ।
ਜਸਪਾਲ ਜੱਸੀ ਜੀ ਦੇ ਸਵਾਗਤ ਦੇ ਲਈ ਸਵੇਰ ਦੀ ਸੈਰ ਬੇ ਫ਼ਿਕਰੇ ਕਲੱਬ ਦੇ ਪ੍ਰਧਾਨ ਸੰਜੀਵ ਜੀ, ਉਹਨਾਂ ਦੇ ਨਾਲ ਪ੍ਰੋਫ਼ੈਸਰ ਸ਼ਿਵ ਕੁਮਾਰ ਜੀ,ਸੁਖਦੇਵ ਮਿੱਤਲ ਜੀ,ਵਿਨੋਦ ਬਾਂਸਲ ਜੀ, ਬਰਜਿੰਦਰ ਸਿੰਘ ਰਣਜੀਤ ਸਿੰਘ ਤੇ ਸਮੁੱਚੀ ਟੀਮ ਪਹੁੰਚੀ ਹੋਈ ਸੀ। ਦੋਵੇਂ ਕਿਤਾਬਾਂ ਤੋਂ ਇਲਾਵਾ ਜਸਪਾਲ ਜੱਸੀ ਦੀ ਸੰਪੂਰਨ ਰਚਨਾ ਉੱਤੇ ਖੁੱਲ੍ਹ ਕੇ ਵਿਚਾਰ ਚਰਚਾ ਹੋਈ। ਡਾਕਟਰ ਦਵਿੰਦਰ ਸੈਫ਼ੀ ਜੀ ਨੇ ਆਪਣੇ ਵਿਚਾਰ ਰੱਖੇ।ਅਖ਼ੀਰ ਵਿਚ ਲਛਮਣ ਮਲੂਕਾ ਜੀ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਸਨਮਾਨਿਤ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਕਵੀ ਦਰਬਾਰ ਵਿੱਚ ਸੁਰਿੰਦਰ ਪ੍ਰੀਤ ਘਣੀਆ ਜੀ ਨੇ ਵੀ ਆਪਣੀ ਹਾਜ਼ਰੀ ਲਗਵਾਈ।ਇਸ ਤੋਂ ਇਲਾਵਾ ਵੀ ਪੰਜਾਬੀ ਦੇ ਕਈ ਹੋਰ ਉੱਘੇ ਵਿਦਵਾਨ ਜਿਵੇਂ ਗ਼ਜ਼ਲਗੋ ਰਣਬੀਰ ਰਾਣਾ, ਜਸ ਬਠਿੰਡਾ ਜੀ ਵੀ ਪਹੁੰਚੇ ਹੋਏ ਸਨ।ਸਟੇਜ ਸਕੱਤਰ ਦੀ ਭੂਮਿਕਾ ਸਾਹਿਤ ਜਾਗਰਤੀ ਸਭਾ ਰਜਿਸਟਰ ਬਠਿੰਡਾ ਦੇ ਸਕੱਤਰ ਐਡਵੋਕੇਟ ਗੁਰਵਿੰਦਰ ਸਿੰਘ ਤੇ ਅਵਤਾਰ ਸਿੰਘ ਬਾਹੀਆ ਜੀ ਨੇ ਬਾਖ਼ੂਬੀ ਨਿਭਾਈ।









