Home » ਸਿੱਖਿਆ » ਉਡਾਣ ਐਜੂਕੇਸ਼ਨ ਸੁਸਾਇਟੀ ਵੱਲੋਂ ਸਟੇਟ ਅਵਾਰਡੀ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ

ਉਡਾਣ ਐਜੂਕੇਸ਼ਨ ਸੁਸਾਇਟੀ ਵੱਲੋਂ ਸਟੇਟ ਅਵਾਰਡੀ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ

News Portal Development Companies In India

ਤਲਵੰਡੀ ਸਾਬੋ 18 ਸਤੰਬਰ (ਅੰਮ੍ਰਿਤ ਮਲਕਾਣਾ ) ਤਲਵੰਡੀ ਸਾਬੋ ਨਗਰ ਦੀ ਉਡਾਣ ਐਜੂਕੇਸ਼ਨ ਸੁਸਾਇਟੀ ਵੱਲੋਂ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਰਾਜ ਪੁਰਸਕਾਰ ਨਾਲ ਸਨਮਾਨਿਤ ਤਿੰਨ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਸਮਾਗਮ ਡਾ. ਬੂਟਾ ਸਿੰਘ ਸੇਵਾਮੁਕਤ ਉੱਪ ਕੁਲਪਤੀ ਅਤੇ ਉਡਾਣ ਐਜੂਕੇਸ਼ਨ ਸੁਸਾਇਟੀ ਦੇ ਸਰਪ੍ਰਸਤ ਦੀ ਅਗਵਾਈ ਹੇਠ ਕਰਵਾਇਆ ਗਿਆ ਜਦੋਂਕਿ ਇਸ ਮੌਕੇ ਸੁਸਾਇਟੀ ਦੇ ਬਾਨੀ ਹਰਬੰਸ ਸਿੰਘ ਸੰਧੂ ਸੇਵਾਮੁਕਤ ਡੀ.ਪੀ.ਆਈ ਪੰਜਾਬ ਨੇ ਵੀ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਸੁਖਰਾਜ ਸਿੰਘ ਧਿੰਗੜ ਨੇ ਆਏ ਹੋਏ ਮਹਿਮਾਨਾਂ,ਅਧਿਆਪਕਾਂ ਅਤੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਿਆ।ਉਨ੍ਹਾਂ ਨੇ ਸਟੇਟ ਅਵਾਰਡ ਨਾਲ ਸਨਮਾਨਿਤ ਅਧਿਆਪਕਾਂ ਡਾ. ਗੁਰਦੀਪ ਸਿੰਘ ਸਿੱਧੂ ਪ੍ਰਿੰਸੀਪਲ ਮੈਰੀਟੋਰੀਅਸ ਸਕੂਲ ਬਠਿੰਡਾ,ਤਜਿੰਦਰ ਸਿੰਘ ਈ.ਟੀ.ਟੀ. ਅਧਿਆਪਕ ਬਹਿਣੀਵਾਲ ਅਤੇ ਸੁਖਰਾਜ ਸਿੰਘ ਸੰਦੋਹਾ ਮੁੱਖ ਅਧਿਆਪਕ ਸਰਕਾਰੀ ਸਕੂਲ ਧਿੰਗੜ ਦੀਆਂ ਸਿੱਖਿਆ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।ਸੰਸਥਾ ਦੇ ਬਾਨੀ ਹਰਬੰਸ ਸਿੰਘ ਸੰਧੂ ਨੇ ਕਿਹਾ ਕਿ ਅਧਿਆਪਕ ਸਮਾਜ ਅਤੇ ਦੇਸ਼ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਇਮਾਨਦਾਰੀ ਤੇ ਸਮਰਪਣ ਨਾਲ ਆਪਣੀ ਡਿਊਟੀ ਨਿਭਾਉਣ ਵਾਲੇ ਅਧਿਆਪਕਾਂ ਦਾ ਸਨਮਾਨ ਕਰਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।ਇਸ ਮੌਕੇ ਤਿੰਨਾਂ ਸਟੇਟ ਅਵਾਰਡੀ ਅਧਿਆਪਕਾਂ ਨੂੰ ਸਨਮਾਨਿਤ ਕਰਦਿਆਂ ਉਨਾਂ ਨੂੰ ਭਵਿੱਖ ਵਿੱਚ ਵੀ ਸਿੱਖਿਆ ਦੇ ਖੇਤਰ ਵਿੱਚ ਹੋਰ ਉਤਸ਼ਾਹ ਅਤੇ ਸਮਰਪਣ ਨਾਲ ਸੇਵਾਵਾਂ ਨਿਭਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ।ਸਮਾਗਮ ਵਿੱਚ ਕੇਹਰ ਸਿੰਘ ਸੰਧੂ ਸੇਵਾਮੁਕਤ ਐੱਸ.ਡੀ.ਓ,ਜੋਗਿੰਦਰ ਸਿੰਘ ਮੁੱਖ ਅਧਿਆਪਕ,ਜਸਵੀਰ ਸਿੰਘ ਢਿੱਲੋਂ ਪ੍ਰਿੰਸੀਪਲ ਦੇਸਰਾਜ ਸੈਕੰਡਰੀ ਸਕੂਲ ਬਠਿੰਡਾ,ਸੇਵਮੁਕਤ ਇੰਸਪੈਕਟਰ ਸਮਸ਼ੇਰ ਸਿੰਘ,ਡਾ.ਦਰਸ਼ਨ ਸਿੰਘ ਭੱਮੇ ਵਿਸ਼ੇਸ ਤੌਰ ‘ਤੇ ਮੌਜੂਦ ਰਹੇ।ਅੰਤ ਵਿੱਚ ਉਡਾਣ ਐਜੂਕੇਸ਼ਨ ਸੁਸਾਇਟੀ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ ਜਦੋਂਕਿ ਸਨਮਾਨ ਸਮਾਗਮ ‘ਚ ਅਮਰਜੀਤ ਸਿੰਘ ਲੈਕਚਰਾਰ,ਰੂਪ ਸਿੰਘ ਲੈਕਚਰਾਰ,ਲਖਬੀਰ ਸਿੰਘ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਅਤੇ ਪਰਮਿੰਦਰ ਸਿੰਘ ਵੀ ਹਾਜ਼ਰ ਸਨ।

 

Leave a Comment

Will the middle class get relief from the first general budget of Modi 3.0?