– ਪਿੰਡ ਰਾਏਕੇ ਕਲਾਂ ਤੋਂ ਵੀਰਪਾਲ ਕੌਰ, ਪਿੰਡ ਬਾਂਡੀ ਤੋ ਕਰਮਜੀਤ ਕੌਰ ਅਤੇ ਪਿੰਡ ਕੁੱਟੀ ਤੋਂ ਲਖਵੀਰ ਕੌਰ ਹੋਏ ਸਨਮਾਨਿਤ-
– ਆਸ਼ਾ ਦਿਵਸ ਦੀ ਸ਼ੁਰੂਆਤ, ਹਰ ਸਾਲ ਮਨਾਇਆ ਜਾਵੇਗਾ ਆਸ਼ਾ ਦਿਵਸ

ਸੰਗਤ ਮੰਡੀ ,27 ਅਪ੍ਰੈਲ(ਯ ਪ )
ਸਿਵਲ ਸਰਜਨ ਬਠਿੰਡਾ ਡਾ: ਤਪਿੰਦਰਜੋਤ ਕੌਸ਼ਲ ਦੀਆਂ ਹਦਾਇਤਾਂ ਅਨੁਸਾਰ ਸਮੁਦਾਇਕ ਸਿਹਤ ਕੇਂਦਰ (ਸੀ.ਐਚ.ਸੀ.) ਸੰਗਤ ਵਿਖੇ ਅੱਜ ਪਹਿਲਾ ਆਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ ਲੋਕਾਂ ਨੂੰ ਬਿਹਤਰੀਨ ਸੇਵਾਵਾਂ ਦੇਣ ਬਦਲੇ ਤਿੰਨ ਆਸ਼ਾ ਪਿੰਡ ਰਾਏਕੇ ਕਲਾਂ ਤੋਂ ਵੀਰਪਾਲ ਕੌਰ, ਪਿੰਡ ਬਾਂਡੀ ਤੋ ਕਰਮਜੀਤ ਕੌਰ ਅਤੇ ਪਿੰਡ ਕੁੱਟੀ ਤੋਂ ਲਖਵੀਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਸ਼ਾ ਨੂੰ ਡਾ ਪਾਮਿਲ ਬਾਂਸਲ ਵੱਲੋਂ ਪ੍ਰਸ਼ੰਸਾ ਪੱਤਰ ਜਾਰੀ ਕਰਕੇ ਹੌਸਲਾ ਅਫਜਾਈ ਕੀਤੀ ਗਈ।
ਆਸ਼ਾ ਨੂੰ ਸੰਬੋਧਿਤ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ: ਪਾਮਿਲ ਬਾਂਸਲ ਨੇ ਕਿਹਾ ਕਿ ਆਸ਼ਾ ਵਰਕਰ ਸਿਹਤ ਵਿਭਾਗ ਅਤੇ ਨਾਗਰਿਕਾਂ ਵਿਚਕਾਰ ਇੱਕ ਅਹਿਮ ਕੜੀ ਹਨ ਜੋ ਸਿਹਤ ਸੇਵਾਵਾਂ ਨੂੰ ਘਰ ਘਰ ਤੱਕ ਪਹੁੰਚਾਉਂਦੀਆਂ ਹਨ ਅਤੇ ਨਾਲ ਹੀ ਨਾਗਰਿਕਾਂ ਦੀਆਂ ਸਿਹਤ ਮੁਸ਼ਕਿਲਾਂ ਬਾਰੇ ਜਾਣਕਾਰੀ ਸਿਹਤ ਅਧਿਕਾਰੀਆਂ ਤੱਕ ਵੀ ਪਹੁੰਚਾਉਂਦੀਆਂ ਹਨ। ਜੱਚਾ—ਬੱਚਾ ਦੀ ਸਿਹਤ ਸੰਭਾਲ ਵਿੱਚ ਆਸ਼ਾ ਵਰਕਰ ਦੀ ਵੱਡੀ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਸ਼ਾ ਦੀ ਮਹੱਤਤਾ ਨੂੰ ਦੇਖਦੇ ਹੋਏ ਹਰ ਸਾਲ ਇਹ ਦਿਵਸ ਮਨਾਉਣ ਦਾ ਸ਼ਲਾਘਾਯੋਗ ਫੈਸਲਾ ਕੀਤਾ ਹੈ ਜਿਸ ਨਾਲ ਆਸ਼ਾ ਵਰਕਰਾਂ ਦਾ ਮਨੋਬਲ ਹੋਰ ਵਧੇਗਾ।
ਆਈ.ਈ.ਸੀ. ਗਤੀਵਿਧੀਆਂ ਦੇ ਨੋਡਲ ਅਧਿਕਾਰੀ ਅਤੇ ਬਲਾਕ ਪ੍ਰਸਾਰ ਸਿੱਖਿਅਕ ਸਾਹਿਲ ਪੁਰੀ ਨੇ ਦੱਸਿਆ ਕਿ ਇਸ ਮੌਕੇ ਸਾਲ ਭਰ ਵਿੱਚ ਸਭ ਤੋਂ ਵੱਧ ਕੰਮ ਕਰਨ ਵਾਲੀਆਂ ਤਿੰਨ ਆਸ਼ਾ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਸਮੂਹ ਆਸ਼ਾ ਵਰਕਰਾਂ ਨੂੰ ਇਨਾਮ ਪ੍ਰਾਪਤ ਕਰਨ ਵਾਲੀਆਂ ਆਸ਼ਾ ਵਰਕਰਾਂ ਵਾਂਗ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਜੇਤੂਆਂ ਨੂੰ ਵਧਾਈ ਦਿੱਤੀ।
ਉਹਨਾ ਨੇ ਕਿਹਾ ਕਿ ਇਸ ਤਰਾਂ ਪ੍ਰੋਗਰਾਮ ਨਾਲ ਸਿਹਤ ਕਰਮਚਾਰੀ ਵਿੱਚ ਇੱਕ ਦੂਜੇ ਤੋਂ ਵੱਧ ਕੇ ਕੰਮ ਕਰਨ ਲਈ ਪ੍ਰੋਤਸਾਹਿਤ ਹੋਣਗੇ।







