Home » ਸਾਹਿਤ » litrature:ਮੇਜਰ ਡਾਕਟਰ ਯਾਦਵਿੰਦਰ ਸਿੰਘ ਸਿੱਧੂ ਮੈਮੋਰੀਅਲ ਸਾਹਿਤ ਸਭਾ ਲਹਿਰਾ ਮੁਹੱਬਤ ਵੱਲੋਂ ਕਰਾਇਆ ਗਿਆ ਸਾਹਿਤਕ ਸਮਾਗਮ ਯਾਦਗਾਰੀ ਹੋ ਨਿ~ਬੜਿਆ

litrature:ਮੇਜਰ ਡਾਕਟਰ ਯਾਦਵਿੰਦਰ ਸਿੰਘ ਸਿੱਧੂ ਮੈਮੋਰੀਅਲ ਸਾਹਿਤ ਸਭਾ ਲਹਿਰਾ ਮੁਹੱਬਤ ਵੱਲੋਂ ਕਰਾਇਆ ਗਿਆ ਸਾਹਿਤਕ ਸਮਾਗਮ ਯਾਦਗਾਰੀ ਹੋ ਨਿ~ਬੜਿਆ

News Portal Development Companies In India

ਬਠਿੰਡਾ, 7 ਨਵੰਬਰ( ਗੁਰਸੇਵਕ ਸਿੰਘ ਚੁੱਘੇ ਖੁਰਦ )ਪਿਛਲੇ ਦਿਨੀਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਲਹਿਰਾ ਮੁਹੱਬਤ ਵਿਖੇ ਮੇਜਰ ਡਾ.ਯਾਦਵਿੰਦਰ ਸਿੰਘ ਸਿੱਧੂ ਮੈਮੋਰੀਅਲ ਸਾਹਿਤ ਸਭਾ ਲਹਿਰਾ ਮੁਹੱਬਤ ਵੱਲੋਂ ਇਕ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕਰਵਾਇਆ ਗਿਆ ਇਸ ਮੌਕੇ ਸਰਦਾਰ ਯਾਦਵਿੰਦਰ ਸਿੰਘ ਖੋਖਰ ( ਖੋਖਰ ਹੋਬੀ ਟੈਕ. ਪਿੰਡ ਸਿਰੀਏ ਵਾਲਾ ) ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।ਪ੍ਰਧਾਨਗੀ ਮੰਡਲ ਵਿੱਚ ਡਾ. ਰੂੜ ਸਿੰਘ ਸਿੱਧੂ ( ਸਹਾਇਕ ਡਾਇਰੈਕਟਰ ਬਾਗਬਾਨੀ ਰਿਟਾ.), ਡਾ. ਬਲਵੀਰ ਸਿੰਘ ਸਿੱਧੂ ( ਸਰਪ੍ਰਸਤ )ਬਲਜਿੰਦਰ ਸਿੰਘ ਸਿੱਧੂ ( ਪ੍ਰਿੰਸੀਪਲ ਰਿਟਾ. ),ਸਰਦਾਰ ਜਗਜੀਤ ਸਿੰਘ ਢਿੱਲੋਂ ( ਸੁਪਰਡੈਂਟ ਬਿਜਲੀ ਬੋਰਡ ਰਿਟਾ.)
ਸਰਦਾਰ ਚਰਨਜੀਤ ਸਿੰਘ ਸਿੱਧੂ( ਪੱਤਰ ਪ੍ਰੇਰਕ ਰੋਜ਼ਨਾ ਅਜੀਤ )ਅਤੇ ਅਮਰਜੀਤ ਸਿੰਘ ‘ਜੀਤ ‘ ਗ਼ਜ਼ਲਗੋ ਸ਼ਾਮਲ ਸਨ।ਪ੍ਰੋਗਰਾਮ ਦਾ ਆਗਾਜ਼ ਗੁਰੂ ਰਾਮਦਾਸ ਪਬਲਿਕ ਸਕੂਲ ਲਹਿਰਾ ਮੁਹੱਬਤ ਦੇ ਬੱਚਿਆਂ ਨੇ ਧਾਰਮਿਕ ਗੀਤ ਗਾ ਕੇ ਕੀਤਾ ਇਸ ਮੌਕੇ ਸਕੂਲ ਦੀਆਂ ਬੱਚੀਆਂ ਨੇ ਕਵੀਸ਼ਰੀ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ , ਸਕੂਲ ਦੇ ਬੱਚਿਆਂ ਵੱਲੋਂ ਅਜੋਕੇ ਪੰਜਾਬ ਦੀ ਨੌਜੁਆਨੀ ਵਿੱਚ ਫੈਲ ਰਹੀਆਂ ਵਿਸੰਗਤੀਆਂ ਦੀ ਉਘੜਦੀ ਤਸਵੀਰ ਵੀ ਆਪਣੀਆਂ ਸਕਿੱਟਾਂ ਰਾਹੀਂ ਪੇਸ਼ ਕੀਤੀ। ਗ਼ਜ਼ਲਗੋ ਅਮਰਜੀਤ ਸਿੰਘ ਜੀਤ ਨੇ ਜਿੱਥੇ ਆਪਣੀਆਂ ਗ਼ਜ਼ਲਾਂ ਪੇਸ਼ ਕੀਤੀਆਂ ਉੱਥੇ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ। ਉਹਨਾਂ ਮਰਹੂਮ ਮੇਜਰ ਡਾਕਟਰ ਯਾਦਵਿੰਦਰ ਸਿੰਘ ਸਿੱਧੂ ਨਾਲ ਸੰਬੰਧਤ ਆਪਣੀਆਂ ਯਾਦਾਂ ਵੀ ਪਾਠਕਾਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਮੁੱਖ ਮਹਿਮਾਨ ਯਾਦਵਿੰਦਰ ਸਿੰਘ ਖੋਖਰ ਨੇ ਵੀ ਮਰਹੂਮ ਦੋਸਤ ਨਾਲ ਬਿਤਾਏ ਪਲਾਂ ਦੀ ਯਾਦ ਸਾਂਝੀ ਕੀਤੀ ਅਤੇ ਉਹਨਾਂ ਸਕੂਲ ਦੇ ਬੱਚਿਆਂ ਨੂੰ ਇਨਾਮ ਵੀ ਤਕਸੀਮ ਕੀਤੇ ।ਮੁੱਖ ਮਹਿਮਾਨ ਨੇ ਆਉਣ ਵਾਲੇ ਸਮੇਂ ਵਿਚ ਵੀ ਸਾਹਿਤ ਸਭਾ ਦੀ ਹਰ ਸੰਭਵ ਮਦਦ ਦਾ ਐਲਾਨ ਵੀ ਕੀਤਾ।ਇਸ ਮੌਕੇ ਡਾ ਬਲਵੀਰ ਸਿੰਘ ਸਿੱਧੂ ਵੱਲੋਂ ਲਿਖੀ ਉਹਨਾਂ ਪਲੇਠੀ ਗਦ ਰਚਨਾ” ਹੱਡੀਂ ਹੰਢਾਇਆ ਘੱਲੂਘਾਰਾ ” ਲੋਕ ਅਰਪਣ ਕੀਤੀ ਗਈ ਜੋ ਕਿ 1984 ਦੀ ਸਿੱਖ ਨਸਲਕੁਸ਼ੀ ਦਾ ਅੱਖੀਂ ਦੇਖਿਆ ਹਾਲ ਵਰਣਨ ਕਰਦੀ ਲਿਖਤ , ਪੁਸਤਕ ਦੇ ਰੂਪ ਵਿੱਚ ਹੈ।ਪ੍ਰਿੰਸੀਪਲ ਬਲਜਿੰਦਰ ਸਿੰਘ ਸਿੱਧੂ ਹੁਰਾਂ ਨੇ ਪੁਸਤਕ ਦੀ ਜਾਣ ਪਹਿਚਾਣ ਕਰਾਉਂਦਾ ਪਰਚਾ ਪੜਿਆ। ਵੱਖੋ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ। ਸਮਾਗਮ ਦੇ ਅਖੀਰ ਵਿੱਚ ਸਮੂਹ ਸਰੋਤਿਆਂ ਤੇ ਸਾਹਿਤਕਾਰਾਂ ਦਾ ਡਾ. ਬਲਵੀਰ ਸਿੰਘ ਸਿੱਧੂ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਸਮਾਗਮ ਵਿੱਚ ਭਾਗ ਲੈਣ ਵਾਲੇ ਸਾਹਿਤਕਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਗਿਆ। ਇਸ ਮੌਕੇ ਸਮੂਹ ਨਗਰ ਨਿਵਾਸੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।

Leave a Comment

Will the middle class get relief from the first general budget of Modi 3.0?