
ਤਲਵੰਡੀ ਸਾਬੋ,7 ਨਵੰਬਰ(ਅੰਮ੍ਰਿਤ ਮਲਕਾਣਾ) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਤਲਵੰਡੀ ਸਾਬੋ ਵੱਲੋਂ ਵਿਿਦਆਰਥੀ ਸਖਸ਼ੀਅਤ ਉਸਾਰੀ ਨੂੰ ਸਮਰਪਿਤ ਵਿਖੇ ਅੰਤਰ ਸਕੂਲ ਯੁਵਕ ਮੇਲਾ ਸਥਾਨਕ ਖ਼ਾਲਸਾ ਸੀ. ਸੈ.ਗਰਲਜ਼ ਸਕੂਲ, ਤਲਵੰਡੀ ਸਾਬੋ ਵਿਖੇ ਕਰਵਾਇਆ ਗਿਆ ਜਿਸ ਵਿਚ 20 ਸਕੂਲਾਂ ਦੇ 250 ਵਿਿਦਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਵਿਿਦਆਰਥੀਆਂ ਅੰਦਰ ਨੈਤਿਕ ਕਦਰਾਂ-ਕੀਮਤਾਂ, ਸਾਹਿਤਕ ਰੁਚੀਆਂ, ਸਿੱਖ ਵਿਰਸੇ ਅਤੇ ਸਿਰਜਣਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਵਿਿਦਆਰਥੀਆਂ ਦੇ ਕਵਿਤਾ ਉਚਾਰਣ,ਕੁਇਜ਼, ਸੁੰਦਰ ਲਿਖਾਈ, ਕਵੀਸ਼ਰੀ ਅਤੇ ਦਸਤਾਰ ਸਜਾਉਣ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਿਦਆਰਥੀਆਂ ਨੂੰ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਨੈਤਿਕ ਸਿੱਖਿਆ ਪ੍ਰੀਖਿਆ ਵਿੱਚ ਮੈਰਿਟ ਸੂਚੀ ਵਿੱਚ ਸਥਾਨ ਹਾਸਲ ਕਰਨ ਵਾਲੇ 50 ਵਿਿਦਆਰਥੀਆਂ ਨੂੰ ਨਕਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਸਮਾਗਮ ਦੌਰਾਨ ਸ.ਹਰਬੰਸ ਸਿੰਘ ਸੰਧੂ ਰਿਟਾਇਰਡ ਡੀ.ਪੀ.ਆਈ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਪ੍ਰਿੰਸੀਪਲ ਗੁਰਮੀਤ ਕੌਰ, ਮੈਡਮ ਪਰਮਪ੍ਰੀਤ ਕੌਰ ਬਠਿੰਡਾ, ਦਰਸ਼ਨ ਸਿੰਘ ਚੱਠਾ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਹੋਏ। ਸਮਾਗਮ ਦੀ ਸ਼ੁਰੂਆਤ ਵਿਚ ਸ਼ਮਸ਼ੇਰ ਸਿੰਘ ਖੇਤਰ ਸਕੱਤਰ ਨੇ ਸਮੂਹ ਅਧਿਆਪਕਾ ਅਤੇ ਵਿਿਦਆਰਥੀਆਂ ਨੂੰ ਜੀ ਆਇਆ ਆਖਿਆ। ਜੱਜਮੈਂਟ ਦੀ ਭੂਮਿਕਾ ਉਸਤਾਦ ਰੇਵਤੀ ਪ੍ਰਸਾਦਿ ਰਾਸ਼ਟਰਪਤੀ ਅਵਾਰਡੀ, ਡਾ.ਦਰਸ਼ਨ ਸਿੰਘ ਭੰਮੇ ਜੀ, ਕੁਲਵਿੰਦਰ ਸਿੰਘ ਗੋਨਿਆਣਾ, ਸ.ਸੁਖਮਿੰਦਰ ਸਿੰਘ ਭਾਗੀਵਾਂਦਰ, ਅੰਮ੍ਰਿਤਪਾਲ ਸਿੰਘ ਮਲਕਾਣਾ, ਅਮਨਪ੍ਰੀਤ ਸਿੰਘ ਗਿੱਦੜਬਾਹਾ, ਸੁਖਵੀਰ ਕੌਰ, ਅਰਵਿੰਦਰ ਸਿੰਘ ਨੇ ਨਿਭਾਈ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਗੁਰਤੇਜ ਸਿੰਘ ਮਲਕਾਣਾ, ਅਰਸ਼ਵੀਰ ਸਿੰਘ, ਪਰਮਿੰਦਰ ਸਿੰਘ, ਨਵਜੋਤ ਸਿੰਘ, ਹਰਪਾਲ ਸਿੰਘ ਮੈਡਮ ਸੰਦੀਪ ਕੌਰ, ਮੈਡਮ ਯਾਦਵਿੰਦਰ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਵੱਖ–ਵੱਖ ਮੁਕਾਬਲਿਆਂ ਦੇ ਪ੍ਰਾਪਤ ਨਤੀਜੇ ਇਸ ਪ੍ਰਕਾਰ ਰਹੇ ਹਨ : ਕਵਿਤਾ ਮੁਕਾਬਲੇ ਵਿਚ ਪੁਸ਼ਪਿੰਦਰ ਕੌਰ, ਬਾਬਾ ਧਰਮ ਦਾਸ ਕੰਨਿਆ ਵਿਿਦਆਲਿਆ, ਲੇਲੇਵਾਲਾ ਨੇ ਪਹਿਲਾ ਸਥਾਨ, ਗੁਰਸ਼ਰਨਜੀਤ ਕੌਰ ਖਾਲਸਾ ਸੀ. ਸ. ਸਕੂਲ ਨੇ ਦੂਸਰਾ ਅਤੇ ਜੋਤਸਰੂਪ ਕੌਰ, ਅਕਾਲ ਅਕੈਡਮੀ ਦਮਦਮਾ ਸਾਹਿਬ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕਵੀਸ਼ਰੀ ਮੁਕਾਬਲੇ ਵਿੱਚ ਸ਼ਹੀਦ ਬਾਬਾ ਜੋਰਾਵਰ ਸਿੰਘ ਪਬ. ਸਕੂਲ ਜੋਧਪੁਰ ਪਾਖਰ ਨੇ ਪਹਿਲਾ, ਮਾਤਾ ਸੁੰਦਰੀ ਪਬਲਿਕ ਸਕੂਲ ਕੋਟ ਸ਼ਮੀਰ ਦੀ ਟੀਮ ਨੇ ਦੂਜਾ ਅਤੇ ਅਕਾਲ ਅਕੈਡਮੀ ਬੰਗੀ ਨਿਹਾਲ ਸਿੰਘ ਵਾਲਾ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਸੁੰਦਰ ਲਿਖਾਈ ਵਿੱਚ ਖੁਸ਼ਮਨਪ੍ਰੀਤ ਕੌਰ ਖਾਲਸਾ ਸੀ.ਸੈ. ਸਕੂਲ ਲੜਕੀਆਂ ਨੇ ਪਹਿਲਾ, ਹਰਮਨ ਸਿੰਘ, ਖ਼ਾਲਸਾ ਸੀ. ਸ.ਸਕੂਲ ਲੜਕੇ ਨੇ ਦੂਸਰਾ ਅਤੇ ਖੁਸ਼ਵੀਰ ਕੌਰ ਪੈਰਾਡਈਜ ਪਬ. ਸਕੂਲ ਸੀਗੋ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਕੁਇਜ਼ ਮੁਕਾਬਲੇ ਵਿੱਚ ਮਾਸਟਰ ਮਾਇੰਡ ਪਬ. ਸਕੂਲ ਬੰਗੀ ਰੁਘੂੁ ਦੀ ਟੀਮ ਨੇ ਪਹਿਲਾ, ਸੁਦੇਸ਼ ਵਾਟਿਕਾ ਸੀ. ਸੈ. ਸਕੂਲ ਭਾਗੀਵਾਂਦਰ ਦੀ ਟੀਮ ਨੇ ਦੂਸਰਾ ਅਤੇ ਅਕਾਲ ਅਕੈਡਮੀ ਦਮਦਮਾ ਸਾਹਿਬ ਨੇ ਤੀਜਾ ਸਥਾਨ ਹਾਸਿਲ ਕੀਤਾ। ਦਸਤਾਰ ਮੁਕਾਬਲਾ ਜੂਨੀਅਰ ਗਰੁੱਪ ਵਿੱਚ ਗੁਰਪ੍ਰੀਤ ਸਿੰਘ,ਮਾਤਾ ਸੁੰਦਰੀ ਪਬਲਿਕ ਸਕੂਲ ਕੋਟ ਸ਼ਮੀਰ ਨੇ ਪਹਿਲਾ, ਰਜਿੰਦਰ ਸਿੰਘ ਪਬਲਿਕ ਸਕੂਲ ਸੀਗੋ ਨੇ ਦੂਸਰਾ ਅਤੇ ਵਾਰਸ ਨੂਰ ਸਿੰਘ ਅਕਾਲ ਅਕੈਡਮੀ ਦਮਦਮਾ ਸਾਹਿਬ ਨੇ ਤੀਸਰਾ ਸਥਾਨ ਹਾਸਿਲ ਕੀਤਾ। ਦਸਤਾਰ ਸਜਾਉਣ ਸੀਨੀ ਗਰੁੱਪ ਰਣਬੀਰ ਸਿੰਘ ਪੈਰਾਡਈਜ ਪਬਲਿਕ ਸਕੂਲ ਸੀਗੋਂ ਨੇ ਪਹਿਲਾ, ਏਕਮ ਸਿੰਘ, ਖਾਲਸਾ ਸੀ ਸੈ ਸਕੂਲ ਨੇ ਦੂਸਰਾ ਅਤੇ ਕਰਨਵੀਰ ਸਿੰਘ ਪੈਰਾਡਈਜ ਪਬ ਸਕੂਲ ਨੇ ਤੀਸਰਾ ਸਥਾਨ ਹਾਸਿਲ ਕੀਤਾ। ਦੁਮਾਲਾ ਸਜਾਉਣ ਲੜਕੀਆਂ ਵਿੱਚ ਏਕਮਨੂਰ ਕੌਰ, ਅਕਾਲ ਅਕੈਡਮੀ ਬਾਘਾ ਨੇ ਪਹਿਲਾ, ਸਿਦਕ ਕੌਰ ਅਕਾਲ ਅਕੈਡਮੀ ਦਮਦਮਾ ਸਾਹਿਬ ਨੇ ਦੂਜਾ ਅਤੇ ਸਿਮਰਤ ਕੌਰ, ਸ਼ਹੀਦ ਬਾਬਾ ਜੋਰਾਵਰ ਸਿੰਘ ਸਕੂਲ ਜੋਧਪੁਰ ਪਾਖਰ ਨੇ ਤੀਸਰਾ ਸਥਾਨ ਹਾਸਲ ਕੀਤਾ।









