
ਤਲਵੰਡੀ ਸਾਬੋ, 07 ਨਵੰਬਰ:(ਅੰਮ੍ਰਿਤ ਮਲਕਾਣਾ)ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਦੀ ਐਲੂਮਨੀ ਦੇ ਸੀਨੀਅਰ ਮੈਂਬਰ, ਅੱੈਮਆਰਐੱਸ ਪੀਟੀਯੂ ਬਠਿੰਡਾ ਦੇ ਸਾਬਕਾ ਵਾਈਸ ਚਾਂਸਲਰ ਅਤੇ ਸ਼ੋਭਿਤ ਯੂਨੀਵਰਸਿਟੀ ਗੰਗੋਹ ਸਹਾਰਨਪੁਰ ਦੇ ਵਾਈਸ ਚਾਂਸਲਰ ਡਾਕਟਰ ਬੂਟਾ ਸਿੰਘ ਸਿੱਧੂ ਦਾ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਕਰਵਾਏ ਗਏ ਨੈਸ਼ਨਲ ਲੈਵਲ ਟੈਕ-ਫੈਸਟ (ਆਰਮੈਗਡਨ-26.1) ਸਮਾਰੋਹ ਦੌਰਾਨ, ਆਈ.ਅੱੈਸ.ਟੀ.ਈ. ਲੀਡਰਸ਼ਿਪ ਐਕਸੀਲੈਂਸ ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਸ ਸਮਾਰੋਹ ਮੌਕੇ ਇੰਡੀਅਨ ਸੁਸਾਇਟੀ ਫ਼ਾਰ ਟੈਕਨੀਕਲ ਐਜੂਕੇਸ਼ਨ (ਆਈ.ਅੱੈਸ.ਟੀ.ਈ), ਨਵੀਂ ਦਿੱਲੀ ਵੱਲੋਂ ਐਗਜ਼ੈਕਟਿਵ ਸੈਕਟਰੀ ਡਾ. ਐੱਸ. ਐੱਮ. ਅਲੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਡਾ. ਐੱਸ.ਅੱੈਮ. ਅਲੀ ਨੇ ਡਾ. ਬੂਟਾ ਸਿੰਘ ਸਿੱਧੂ, ਵਾਈਸ ਚਾਂਸਲਰ, ਸ਼ੋਭਿਤ ਯੂਨੀਵਰਸਿਟੀ, ਨੂੰ ਉਨ੍ਹਾਂ ਦੀਆਂ ਇੰਜੀਨੀਅਰਿੰਗ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਦੇ ਚਲਦੇ ਆਈ.ਅੱੈਸ.ਟੀ.ਈ. ਲੀਡਰਸ਼ਿਪ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਐਵਾਰਡ ਵਿਚ ਸਰਟੀਫਿਕੇਟ, ਮੈਡਲ, ਸ਼ੀਲਡ ਅਤੇ ਫੁਲਕਾਰੀ ਸ਼ਾਮਲ ਹਨ।
ਸੰਸਥਾ ਦੇ ਚੇਅਰਮੈਨ ਗੁਨਿੰਦਰ ਸਿੰਘ ਜਵੰਧਾ ਵੱਲੋਂ ਕਨਵੈਨਸ਼ਨ ਵਿੱਚ ਆਈ.ਐੱਸ.ਟੀ.ਈ. ਲੀਡਰਸ਼ਿਪ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਵਾਈਸ ਚਾਂਸਲਰ ਪ੍ਰੋਫੈਸਰ ਡਾਕਟਰ ਬੂਟਾ ਸਿੰਘ ਸਿੱਧੂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਸੰਸਥਾ ਵਿਚ ਪਹੁੰਚਣ ਲਈ ਧੰਨਵਾਦ ਕੀਤਾ। ਇਸ ਮੌਕੇ ਡਾ. ਬੂਟਾ ਸਿੰਘ ਸਿੱਧੂ, ਵਾਈਸ ਚਾਂਸਲਰ, ਸ਼ੋਭਿਤ ਯੂਨੀਵਰਸਿਟੀ ਗੰਗੋਹ, ਵੱਲੋਂ ਐਵਾਰਡ ਮਿਲਣ ਤੇ ਖੁਸ਼ੀ ਪ੍ਰਗਟਾਈ ਅਤੇ ਸੰਸਥਾ ਦੇ ਚੇਅਰਮੈਨ ਗੁਨਿੰਦਰ ਸਿੰਘ ਜਵੰਧਾ, ਡਾਰੈਕਟਰ ਡਾਕਟਰ ਤਨੂਜਾ ਸ਼੍ਰੀਵਾਸਤਵਾ ਦਾ ਧੰਨਵਾਦ ਕੀਤਾ ਅਤੇ ਬਚਨਵੱਧਤਾ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਇੰਜੀਨੀਅਰਿੰਗ ਦੇ ਖੇਤਰ ਵਿੱਚ ਆਪਣੀਆ ਸੇਵਾਵਾਂ ਹੋਰ ਵਧੀਆ ਢੰਗ ਨਾਲ ਨਿਭਾਉਣਗੇ। ਇਸ ਮੌਕਾ ਡਾ. ਮਨੋਜ ਕੁਮਾਰ, ਵਾਈਸ ਚਾਂਸਲਰ, ਡੀ.ਏ.ਵੀ. ਯੂਨੀਵਰਸਿਟੀ, ਜਲੰਧਰ, ਡਾ. ਵਿਕਾਸ ਚਾਵਲਾ, ਸੈਕਸ਼ਨ ਚੇਅਰਮੈਨ, ਆਈ.ਐਸ.ਟੀ.ਈ (ਐਸ.ਐਮ.ਸੀ.) ਅਤੇ ਪ੍ਰੋਫੈਸਰ, ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਆਈ.ਕੇ.ਜੀ. ਪੀਟੀਯੂ, ਡਾ. ਮਨੀਕਾਂਤ ਪਾਸਵਾਨ, ਡਾਇਰੈਕਟਰ, ਸਲਾਈਟ, ਲੌਂਗੋਵਾਲ, ਡਾ. ਮਨਜੀਤ ਸਿੰਘ, ਪੈਟਰਨ ਆਈ.ਐਸ.ਟੀ.ਈ (ਐਸ.ਐਮ.ਸੀ.) ਅਤੇ ਡੀਨ ਸੀ.ਓ.ਏ.ਈ.ਟੀ.,ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ, ਡਾ. ਸਤਵਿੰਦਰ ਸਿੰਘ, ਪ੍ਰੋਫੈਸਰ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ, ਹੁਸ਼ਿਆਰਪੁਰ ਕੈਂਪਸ, ਕੁਐਸਟ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮੋਹਾਲੀ, ਡਾ. ਐਸ. ਕੇ. ਗਾਂਧੀ, ਸੈਕਟਰੀ ਆਈ.ਐਸ.ਟੀ.ਈ ਨਾਰਥ ਸੈਕਸ਼ਨ ਅਤੇ ਪ੍ਰਿੰਸੀਪਲ, ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵੀ ਹਾਜ਼ਰ ਸਨ। ਇਸ ਮੌਕੇ ਭਾਈ ਗੁਰਦਾਸ ਗਰੁੱਪ ਦੇ ਸੈਕਟਰੀ, ਬਲਜਿੰਦਰ ਕੌਰ ਜਵੰਧਾ, ਡਾਕਟਰ ਸੁਵਰੀਤ ਕੌਰ, ਡਾ. ਤਨੂਜਾ ਸ੍ਰੀਵਾਸਤਵਾ, ਕੈਂਪਸ ਡਾਇਰੈਕਟਰ, ਭਾਈ ਗੁਰਦਾਸ ਗਰੁੱਪ ਨੇ ਵੀ ਆਈ.ਐਸ.ਟੀ.ਈ. ਲੀਡਰਸ਼ਿਪ ਐਕਸੀਲੈਂਸ ਐਵਾਰਡ ਮਿਲਣ ‘ਤੇ ਪ੍ਰੋਫੈਸਰ ਡਾਕਟਰ ਬੂਟਾ ਸਿੰਘ ਵਾਈਸ ਚਾਂਸਲਰ ਨੂੰ ਵਧਾਈ ਦਿੱਤੀ।









