Home » ਰਾਜਨੀਤੀ » Today in focus:ਚਰਨਜੀਤ ਸਿੰਘ ਚੰਨੀ 17 ਨੂੰ ਤਖਤ ਸ੍ਰੀ ਦਮਦਮਾ ਸਾਹਿਬ ਹੋਣਗੇ ਨਤਮਸਤਕ-ਸੁਖਦੇਵ ਸਿੰਘ ਚਹਿਲ

Today in focus:ਚਰਨਜੀਤ ਸਿੰਘ ਚੰਨੀ 17 ਨੂੰ ਤਖਤ ਸ੍ਰੀ ਦਮਦਮਾ ਸਾਹਿਬ ਹੋਣਗੇ ਨਤਮਸਤਕ-ਸੁਖਦੇਵ ਸਿੰਘ ਚਹਿਲ

News Portal Development Companies In India


ਤਲਵੰਡੀ ਸਾਬੋ 07 ਨਵੰਬਰ (ਅੰਮ੍ਰਿਤ ਮਲਕਾਣਾ ) ਕਾਂਗਰਸ ਪਾਰਟੀ ਦੇ ਸੀਨੀਅਰ ਆਗੂ,ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਆਪਣੀ ਸਾਈਕਲ ਯਾਤਰਾ ਦੌਰਾਨ ਤਲਵੰਡੀ ਸਾਬੋ ਪਹੁੰਚ ਕੇ 17 ਨਵੰਬਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣਗੇ।ਉਕਤ ਜਾਣਕਾਰੀ ਹਲਕਾ ਤਲਵੰਡੀ ਸਾਬੋ ਚ ਕਾਂਗਰਸ ਪਾਰਟੀ ਵੱਲੋਂ ਸਰਗਰਮ,ਸੀਨੀਅਰ ਆਗੂ ਸੁਖਦੇਵ ਸਿੰਘ ਚਹਿਲ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਦਿੱਤੀ।
ਸੁਖਦੇਵ ਸਿੰਘ ਚਹਿਲ ਨੇ ਦੱਸਿਆ ਕਿ ਪੰਜਾਬੀ ਦੀ ਜਵਾਨੀ ਨੂੰ ਸੰਭਾਲਣ ਵਾਸਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੂਬੇ ਦੇ ਵੱਖ ਵੱਖ ਹਿੱਸਿਆਂ ਚ ਸਾਈਕਲ ਯਾਤਰਾ ਕੱਢੀ ਜਾ ਰਹੀ ਹੈ ਅਤੇ ਉਸੇ ਲੜੀ ਚ ਉਨ੍ਹਾਂ ਦੀ ਸਾਈਕਲ ਯਾਤਰਾ 17 ਨਵੰਬਰ ਨੂੰ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਚੋਂ ਗੁਜਰੇਗੀ ਅਤੇ ਇਸੇ ਦੌਰਾਨ ਸਾਬਕਾ ਮੁੱਖ ਮੰਤਰੀ ਚੰਨੀ ਤਖਤ ਸ੍ਰੀ ਦਮਦਮਾ ਸਾਹਿਬ ਵੀ ਨਤਮਸਤਕ ਹੋਣਗੇ।ਸੁਖਦੇਵ ਸਿੰਘ ਚਹਿਲ ਨੇ ਦਾਅਵਾ ਕੀਤਾ ਕਿ ਹਲਕਾ ਤਲਵੰਡੀ ਸਾਬੋ ਚ ਪੁੱਜਣ ਤੇ ਚਰਨਜੀਤ ਸਿੰਘ ਚੰਨੀ ਦੀ ਸਾਈਕਲ ਯਾਤਰਾ ਦਾ ਉਹ ਹਲਕੇ ਦੇ ਵੱਡੀ ਗਿਣਤੀ ਕਾਂਗਰਸੀ ਆਗੂਆਂ ਤੇ ਵਰਕਰਾਂ ਸਮੇਤ ਸਵਾਗਤ ਕਰਨਗੇ।

Leave a Comment

Will the middle class get relief from the first general budget of Modi 3.0?