
ਤਲਵੰਡੀ ਸਾਬੋ, 03 ਨਵੰਬਰ(ਅੰਮ੍ਰਿਤ ਮਲਕਾਣਾ)ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਦੇ ਪੁਰਾਣੇ ਵਿਿਦਆਰਥੀਆਂ ਵੱਲੋਂ ਬਣਾਏ ਗਰੁੱਪ “ਯਾਰਾਂ ਨਾਲ ਬਹਾਰਾਂ” ਵੱਲੋਂ ਸਮੇਂ ਸਮੇਂ ਤੇ ਸਮਾਗਮ ਕੀਤੇ ਜਾਂਦੇ ਹਨ ।ਇਸੇ ਲੜੀ ਤਹਿਤ ਬੀਤੇ ਦਿਨੀ ਰੈੱਡ ਪਰਲ ਪੈਲੇਸ ਵਿਖੇ ਹੋਏ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਗਰੁੱਪ ਦੇ ਸੀਨੀਅਰ ਮੈਂਬਰ ਪ੍ਰੋਫੈਸਰ ਹਰਜਸਪਾਲ ਸਿੰਘ ਸਿੱਧੂ ਸਮੇਤ ਪੰਜ ਜਣਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਪੰਜਾਬ ਰੈਵਨਿਊ ਅਫ਼ਿਸਰ ਯੂਨੀਅਨ ਦੇ ਸੂਬਾ ਪ੍ਰਧਾਨ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰਕਿੰਗ ਕਮੇਟੀ ਦੇ ਆਗੂ ਪ੍ਰਿੰਸੀਪਲ ਜਸਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਗਰੁੱਪ ਨਾਲ ਸੰਬੰਧਿਤ ਪੁਰਾਣੇ ਸਾਥੀਆਂ ਦੇ ਸੇਵਾ ਮੁਕਤੀ ਜਾਂ ਕੋਈ ਹੋਰ ਵੱਡੀ ਪ੍ਰਾਪਤੀ ਹੋਣ ਦੀ ਖੁਸ਼ੀ ਵਿੱਚ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਵਾਰ ਵਿਿਦਅਕ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਅਤੇ ਮੌਜੂਦਾ ਸਮੇਂ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਬਤੌਰ ਡਾਇਰੈਕਟਰ ਕੈਂਪਸ ਵਧੀਆ ਸੇਵਾਵਾਂ ਨਿਭਾਉਣ ਬਦਲੇ ਪ੍ਰੋਫੈਸਰ ਹਰਜਸਪਾਲ ਸਿੰਘ ਸਿੱਧੂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਅਧਿਆਪਕ ਆਗੂ ਅਤੇ ਪ੍ਰਸਿੱਧ ਗੀਤਕਾਰ ਸ਼ੇਖਰ ਤਲਵੰਡੀ ਨੂੰ ਬਤੌਰ ਲੈਕਚਰਾਰ ਪਦਉਨਤ ਹੋਣ ਤੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਕੌਰੇਆਣਾ ਨੂੰ ਰਾਜਨੀਤੀ ਅਤੇ ਸਮਾਜ ਸੇਵਾ ਵਿੱਚ ਵਡਮੁੱਲੀਆਂ ਸੇਵਾਵਾਂ ਦੇਣ ਬਦਲੇ ਐਡਵੋਕੇਟ ਗੁਰਵਿੰਦਰ ਸਿੰਘ ਬੱਬੀ ਨੂੰ ਸਮਾਜ ਸੇਵਾ, ਅਤੇ ਕੁਲਵੰਤ ਸਿੰਘ ਸਰਾਂ ਨੂੰ ਸਮਾਜ ਸੇਵਾ ਵਿੱਚ ਵਡਮੁੱਲਾ ਯੋਗਦਾਨ ਪਾਉਣ ਬਦਲੇ “ਯਾਰਾਂ ਨਾਲ ਬਹਾਰਾਂ” ਗਰੁੱਪ ਵੱਲੋਂ ਸਨਮਾਨਿਤ ਕੀਤਾ ਗਿਆ। ਡਾਕਟਰ ਬੂਟਾ ਸਿੰਘ ਸਿੱਧੂ ਨੂੰ ਸ਼ੋਭੀਤ ਯੂਨੀਵਰਸਿਟੀ ਵਿਖੇ ਬਤੌਰ ਵਾਈਸ ਚਾਂਸਲਰ ਅਹੁਦਾ ਸੰਭਾਲਣ ‘ਤੇ ਲੋਈ ਦੇ ਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਪ੍ਰੋਫੈਸਰ ਡਾਕਟਰ ਬੂਟਾ ਸਿੰਘ ਸਿੱਧੂ, ਇੰਜਨੀਅਰ ਸਤਪਾਲ ਸਿੰਘ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਕੈਂਪਸ ਪ੍ਰੋਫੈਸਰ ਹਰਜਸਪਾਲ ਸਿੰਘ ਸਿੱਧੂ ਨੇ ਵਰਕਿੰਗ ਕਮੇਟੀ ਦੀ ਤਾਰੀਫ ਕਰਦਿਆਂ ਕਿਹਾ ਕਿ ਅਜਿਹੀਆਂ ਮਿੱਤਰ ਮਿਲਣੀਆਂ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਹੁੰਦੀਆਂ ਹਨ ਅਤੇ ਸਾਨੂੰ ਆਪਣੇ ਅਤੀਤ ਨਾਲ ਜੋੜਦੀਆਂ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਇਸ ਗਰੁੱਪ ਨੂੰ ਰਜਿਸਟਰਡ ਕਰਵਾ ਕੇ ਹੋਰ ਸਮਾਜਿਕ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਗੁਰੂ ਕਾਸ਼ੀ ਕਾਲਜ ਦੇ ਪੁਰਾਣੇ ਵਿਿਦਆਰਥੀ ਰਹੇ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਵੱਲੋਂ ਪਹਿਲੀ ਵਾਰ ਸ਼ਾਮਿਲ ਹੁੰਦਿਆਂ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਆਪਣੀ ਸੁਰੀਲੀ ਆਵਾਜ਼ ਵਿੱਚ ਗੀਤਾਂ ਦੀ ਛਹਿਬਰ ਲਾ ਕੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ।ਸਮਾਗਮ ਦੌਰਾਨ ਸਮਾਜ ਸੇਵੀ ਤੇ ਸੀਨੀਅਰ ਕਾਂਗਰਸ ਆਗੂ ਖੁਸ਼ਦੀਪ ਸਿੰਘ ਬੱਬੀ ਚੱਠਾ, ਗੁਰਪਾਲ ਸਿੰਘ ਢਿੱਲੋ ਡੀਐਫਓ, ਪਰਮਜੀਤ ਸਿੰਘ ਨੱਤ ਈਓ ਇੰਪਰੂਵਮੈਂਟ ਟਰਸਟ ਜਲੰਧਰ, ਸੁਭਾਸ਼ ਸ਼ਰਮਾ, ਤੇਜਾ ਸਿੰਘ ਭਾਗੀਵਾਂਦਰ, ਉਜਾਗਰ ਸਿੰਘ ਢਿੱਲੋ ਮੈਨੇਜਿੰਗ ਡਾਇਰੈਕਟਰ ਰੈਡ ਪਰਲ ਪੈਲੇਸ, ਦਰਸ਼ਨ ਸਿੰਘ ਪੂਹਲਾ, ਗਿਆਨ ਪ੍ਰੀਤ ਸਿੰਘ ਔਲਖ ਅਤੇ ਸਮਾਜ ਸੇਵੀ ਰਕੇਸ਼ ਕੁਮਾਰ ਜੈਤੋ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।









