ਨੈਤਿਕ ਕਦਰਾਂ ਕੀਮਤਾਂ ਦੇ ਖੋਰੇ ਦਰਮਿਆਨ ਮਾਤਾ ਸਾਹਿਬ ਕੌਰ ਦਾ ਜੀਵਨ ਸਾਡੇ ਲਈ ਸਭ ਤੋਂ ਵੱਡਾ ਪ੍ਰੇਰਣਾ ਸ੍ਰੋਤ-ਜਥੇ:ਬਾਬਾ ਟੇਕ ਸਿੰਘ


ਤਲਵੰਡੀ ਸਾਬੋ ,03 ਨਵੰਬਰ (ਅੰਮ੍ਰਿਤ ਮਲਕਾਣਾ ) ਖ਼ਾਲਸੇ ਦੀ ਮਾਤਾ,ਮਾਤਾ ਸਾਹਿਬ ਕੌਰ ਦੇ ਪਾਵਨ ਜਨਮ ਦਿਹਾੜੇ ਮੌਕੇ ਸਿੱਖ ਕੌਮ ਦੇ ਚੌਥੇ ਤਖ਼ਤ,ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਚੱਲ ਰਹੇ ਧਾਰਮਿਕ ਸਮਾਗਮਾਂ ਦੀ ਲੜੀ ‘ਚ ਅੱਜ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਸੰਗਤਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਕੂਲਾਂ/ਕਾਲਜਾਂ ਦੀਆਂ ਿਿਵਦਆਰਥਣਾਂ ਨੇ ਹਾਜ਼ਰੀਆਂ ਭਰੀਆਂ।ਸਭ ਤੋਂ ਪਹਿਲਾਂ ਗੁਰਦੁਆਰਾ ਮਾਤਾ ਸਾਹਿਬ ਕੌਰ,ਮਾਤਾ ਸੁੰਦਰ ਕੌਰ ਜੀ ਵਿਖੇ ਪਿਛਲੇ ਦਿਨਾਂ ਤੋਂ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਅਰਦਾਸ ਤਖ਼ਤ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਨੇ ਕੀਤੀ।ਭੋਗ ਉਪਰੰਤ ਤਖਤ ਸਾਹਿਬ ਕੰਪਲੈਕਸ ‘ਚ ਖੁੱਲ੍ਹੇ ਪੰਡਾਲ ‘ਚ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ।ਗੁਰਮਤਿ ਸਮਾਗਮ ‘ਚ ਸ਼੍ਰੋਮਣੀ ਕਮੇਟੀ ਦੇ ਸਕੂਲਾਂ/ਕਾਲਜਾਂ ਦੀਆਂ ਿਿਵਦਆਰਥਣਾਂ ਨੇ ਕਥਾ, ਕੀਰਤਨ,ਜੋਸ਼ੀਲੀਆਂ ਵੀਰ-ਰਸੀ ਵਾਰਾਂ ਅਤੇ ਕਾਵਿ ਰਚਨਾਵਾਂ ਰਾਹੀਂ ਖ਼ਾਲਸਈ ਜਾਹੋ-ਜਲਾਲ ਦਾ ਮਾਹੌਲ ਸਿਰਜਿਆ।ਸੰਗਤਾਂ ਨੂੰ ਸੰਬੋਧਨ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਮਾਤਾ ਸਾਹਿਬ ਕੌਰ ਜੀ ਦੇ ਲਾਸਾਨੀ ਜੀਵਨ ਅਤੇ ਪੰਥਕ ਦੇਣ ‘ਤੇ ਵਿਸਥਾਰਪੂਰਵਕ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਅੱਜ ਦੇ ਪਦਾਰਥਵਾਦੀ ਦੌਰ ਵਿੱਚ ਜਦੋਂ ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਖੋਰਾ ਲੱਗ ਰਿਹੈ, ਮਾਤਾ ਜੀ ਦਾ ਜੀਵਨ ਸਾਡੇ ਲਈ ਸਭ ਤੋਂ ਵੱਡਾ ਪ੍ਰੇਰਨਾ-ਸਰੋਤ ਹੈ।ਸਿੰਘ ਸਾਹਿਬ ਨੇ ਸਮੁੱਚੀ ਕੌਮ,ਖ਼ਾਸ ਕਰ ਨੌਜਵਾਨ ਪੀੜ੍ਹੀ ਨੂੰ ਖੰਡੇ-ਬਾਟੇ ਦੀ ਦਾਤ ਹਾਸਿਲ ਕਰਕੇੇ ਮਾਤਾ ਜੀ ਦੇ ਦਰਸਾਏ ਗੁਰਮਤਿ ਮਾਰਗ ‘ਤੇ ਚੱਲ ਕੇ ਪੰਥਕ ਏਕਤਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।

ਸੰਗਤਾਂ ਦੇ ਰੂ-ਬ-ਰੂ ਹੁੰਦਿਆਂ ਸ਼੍ਰੋਮਣੀ ਕਮੇਟੀ ਅੰਤ੍ਰਿਗ ਮੈਂਬਰ ਬੀਬੀ ਹਰਜਿੰਦਰ ਕੌਰ ਨੇ ਆਪਣੇ ਪ੍ਰਭਾਵਸ਼ਾਲੀ ਸੰਦੇਸ਼ ਵਿੱਚ ਕਿਹਾ ਕਿ “ਸਮਕਾਲੀ ਸਮਾਜ ਵਿੱਚ ਸਿੱਖ ਔਰਤ ਦੇ ਨਾਂ ਨਾਲ ਲੱਗਦੇ ‘ਕੌਰ’ ਸ਼ਬਦ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ‘ਕੌਰ’ ਕੇਵਲ ਇੱਕ ਨਾਂ ਨਹੀਂ, ਸਗੋਂ ਸਵੈ-ਮਾਣ, ਸੁਤੰਤਰਤਾ ਅਤੇ ਉੱਚੇ-ਸੁੱਚੇ ਆਚਰਣ ਦਾ ਪ੍ਰਤੀਕ ਹੈ।ਉਨਾਂ ਨੇ ਸਿੱਖ ਬੀਬੀਆਂ ਨੂੰ ਪਰਿਵਾਰਾਂ ਅੰਦਰ ਗੁਰਮੁਖੀ ਸੱਭਿਆਚਾਰ ਦਾ ਸੰਚਾਰ ਕਰਨ ਦੀ ਅਪੀਲ ਕੀਤੀ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਆਪਣੇ ਸ਼ਾਨਾਮੱਤੇ ਵਿਰਸੇ ਨਾਲ ਜੁੜੀਆਂ ਰਹਿਣ।”ਸਮਾਪਤੀ ਮੌਕੇ ਤਖ਼ਤ ਸਾਹਿਬ ਪੁੱਜੀਆਂ ਸ਼ਖ਼ਸੀਅਤਾਂ,ਰਾਗੀ ਜਥਿਆਂ ਅਤੇ ਵਿੱਦਿਅਕ ਅਦਾਰਿਆਂ ਦੇ ਹੋਣਹਾਰ ਿਿਵਦਆਰਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਸਮਾਗਮ ‘ਚ ਅਵਤਾਰ ਸਿੰਘ ਬਣਵਾਲਾ ਮੈਂਬਰ ਧਰਮ ਪ੍ਰਚਾਰ,ਬੀਬੀ ਜੋਗਿੰਦਰ ਕੌਰ,ਸੁਰਜੀਤ ਸਿੰਘ ਰਾਇਪੁਰ,ਜਗਸੀਰ ਸਿੰਘ ਮਾਂਗੇਆਣਾ ਤਿੰਨੇ ਮੈਂਬਰ ਸ਼੍ਰੋਮਣੀ ਕਮੇਟੀ,ਸੁਖਮਿੰਦਰ ਸਿੰਘ ਸਕੱਤਰ ਵਿੱਦਿਆ,ਨਰਿੰਦਰਜੀਤ ਸਿੰਘ ਮੈਨੇਜਰ ਤਖਤ ਸਾਹਿਬ,ਭੋਲਾ ਸਿੰਘ ਇੰਚਾਰਜ ਸਬ ਆਫਿਸ ਧਰਮ ਪ੍ਰਚਾਰ,ਡਾ. ਰਜਿੰਦਰ ਕੌਰ ਡਿਪਟੀ ਡਾਇਰੈਕਟਰ,ਗੁਰਦੇਵ ਸਿੰਘ ਸੰਧੂ,ਗੁਰਸੇਵਕ ਸਿੰਘ ਕਿੰਗਰਾ,ਮਨਦੀਪ ਮਾਖਾ,ਰਵਿੰਦਰ ਸਿੰਘ ਖਾਲਸਾ ਪ੍ਰਿੰਸੀਪਲ ਗੁਰਮਤਿ ਿਿਵਦਆਲਾ,ਮਨੋਰਮਾ ਸਮਾਘ ਪ੍ਰਿੰਸੀਪਲ ਮਾਤਾ ਸਾਹਿਬ ਕੌਰ ਗਰਲਜ ਕਾਲਜ ਸਮੇਤ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ/ਅਧਿਆਪਕ ਹਾਜ਼ਰ ਸਨ।









