ਨਸ਼ਾ ਮੁਕਤ ਪੰਜਾਬ ਲਈ ਕੈਮਿਸਟਾਂ ਨੂੰ ਰਿਕਾਰਡ ਮੁਕੰਮਲ ਰੱਖਣ ਅਤੇ ਡਰੱਗ ਇੰਸਪੈਕਟਰ ਨੂੰ ਸਹਿਯੋਗ ਦੇਣ ਦੀ ਅਪੀਲ
ਚੈਕਿੰਗ ਦੇ ਨਾਮ ’ਤੇ ਕੈਮਿਸਟਾਂ ਨੂੰ ਨਾਜਾਇਜ਼ ਪ੍ਰੇਸ਼ਾਨ ਕਰਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਦਲਜੀਤ ਸਿੰਘ ਜੇਠੂਕੇ

ਬਠਿੰਡਾ, 3 ਨਵੰਬਰ (ਅੰਮ੍ਰਿਤ ਮਲਕਾਣਾ/ਸੰਦੀਪ ਸ਼ੇਰਗਿੱਲ) ਦੀ ਬਠਿੰਡਾ ਰੂਰਲ ਕੈਮਿਸਟ ਐਸੋਸੀਏਸ਼ਨ ਰਜਿ. ਨੰਬਰ 85 ਵੱਲੋਂ ਜ਼ਿਲ੍ਹਾ ਪੱਧਰੀ ਅਹਿਮ ਮੀਟਿੰਗ ਬਠਿੰਡਾ ਵਿਖੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਜੇਠੂਕੇ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਲਗਭਗ 200 ਮੈਂਬਰਾਂ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਰਾਮਪੁਰਾ ਫੂਲ, ਭੁੱਚੋ ਮੰਡੀ, ਭਾਈ ਰੂਪਾ, ਗੋਨੇਆਣਾ ਅਤੇ ਤਲਵੰਡੀ ਸਾਬੋ ਸਮੇਤ ਵੱਖ-ਵੱਖ ਬਲਾਕਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਜੇਠੂਕੇ, ਜ਼ਿਲ੍ਹਾ ਮੀਤ ਪ੍ਰਧਾਨ ਅਜਾਇਬ ਸਿੰਘ ਪੂਹਲਾ, ਬਲਾਕ ਰਾਮਪੁਰਾ ਦੇ ਪ੍ਰਧਾਨ ਮਨਜਿੰਦਰ ਸ਼ਰਮਾ, ਬਲਾਕ ਤਲਵੰਡੀ ਸਾਬੋ ਦੇ ਪ੍ਰਧਾਨ ਜਸਵਿੰਦਰ ਸਿੰਘ ਮਲਕਾਣਾ, ਬਲਾਕ ਭੁੱਚੋ ਮੰਡੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕਲਿਆਣ, ਬਲਾਕ ਭਾਈ ਰੂਪਾ ਦੇ ਪ੍ਰਧਾਨ ਅਜਾਇਬ ਸਿੰਘ ਅਤੇ ਬਲਾਕ ਗੋਨੇਆਣਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਵੱਖ-ਵੱਖ ਵਿਿਸ਼ਆਂ ’ਤੇ ਆਪਣੇ ਵਿਚਾਰ ਪੇਸ਼ ਕੀਤੇ।ਮੀਟਿੰਗ ਦਾ ਮੁੱਖ ਏਜੰਡਾ ਨਸ਼ਾ ਮੁਕਤ ਪੰਜਾਬ ਰੱਖਿਆ ਗਿਆ। ਇਸ ਮੌਕੇ ਸਮੂਹ ਕੈਮਿਸਟਾਂ ਨੂੰ ਆਪਣੇ ਮੈਡੀਕਲ ਸਟੋਰਾਂ ਦਾ ਰਿਕਾਰਡ ਨਿਯਮਾਂ ਅਨੁਸਾਰ ਮੁਕੰਮਲ ਅਤੇ ਅਪਡੇਟ ਰੱਖਣ ਦੀ ਅਪੀਲ ਕੀਤੀ ਗਈ। ਇਸ ਦੇ ਨਾਲ ਹੀ ਡਰੱਗ ਇੰਸਪੈਕਟਰ ਵੱਲੋਂ ਕੀਤੀ ਜਾਣ ਵਾਲੀ ਕਾਨੂੰਨੀ ਚੈਕਿੰਗ ਦੌਰਾਨ ਪੂਰਾ ਸਹਿਯੋਗ ਦੇਣ ਲਈ ਵੀ ਕਿਹਾ ਗਿਆ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਕੈਮਿਸਟ ਭਾਈਚਾਰਾ ਇਸ ਮੁਹਿੰਮ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ ਲਈ ਵਚਨਬੱਧ ਹੈ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਜੇਠੂਕੇ ਨੇ ਕਿਹਾ ਕਿ ਬਠਿੰਡਾ ਰੂਰਲ ਕੈਮਿਸਟ ਐਸੋਸੀਏਸ਼ਨ ਦੇ ਮੈਂਬਰ ਕਾਨੂੰਨ ਅਨੁਸਾਰ ਆਪਣਾ ਕਾਰੋਬਾਰ ਕਰ ਰਹੇ ਹਨ ਅਤੇ ਪਿੰਡਾਂ, ਕਸਬਿਆਂ ਤੇ ਬਸਤੀਆਂ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਚੈਕਿੰਗ ਦੇ ਨਾਮ ’ਤੇ ਕਿਸੇ ਵੀ ਕੈਮਿਸਟ ਨੂੰ ਨਾਜਾਇਜ਼ ਤੌਰ ’ਤੇ ਪ੍ਰੇਸ਼ਾਨ ਕੀਤਾ ਗਿਆ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕਿਸੇ ਵੀ ਕੈਮਿਸਟ ਵਿਰੁੱਧ ਕਾਰਵਾਈ ਕਰਦੇ ਸਮੇਂ ਕਾਨੂੰਨੀ ਨਿਯਮਾਂ ਅਤੇ ਤੱਥਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਅਤੇ ਕਿਸੇ ਨੂੰ ਬੇਵਜ੍ਹਾ ਪ੍ਰੇਸ਼ਾਨ ਜਾਂ ਬਦਨਾਮ ਨਾ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਕੈਮਿਸਟ ਕਿੱਤੇ ਦਾ ਸਮਾਜ ਵਿੱਚ ਅਹਿਮ ਰੁਤਬਾ ਅਤੇ ਸਨਮਾਨ ਹੈ, ਜਿਸ ਨੂੰ ਬਰਕਰਾਰ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ। ਐਸੋਸੀਏਸ਼ਨ ਦੇ ਮੈਂਬਰ ਸਿਹਤ ਵਿਭਾਗ ਨਾਲ ਮਿਲ ਕੇ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ।ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਨਸ਼ਿਆਂ ਦੇ ਖ਼ਾਤਮੇ ਲਈ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਹਰ ਸੰਭਵ ਸਹਿਯੋਗ ਦੇਵੇਗੀ। ਇਸ ਦੇ ਨਾਲ ਹੀ ਇਮਾਨਦਾਰੀ ਨਾਲ ਕੰਮ ਕਰ ਰਹੇ ਕੈਮਿਸਟਾਂ ਦੇ ਮਾਣ-ਸਨਮਾਨ ਅਤੇ ਹੱਕਾਂ ਦੀ ਰਾਖੀ ਲਈ ਵੀ ਹਮੇਸ਼ਾ ਇਕਜੁੱਟ ਹੋ ਕੇ ਖੜ੍ਹੀ ਰਹੇਗੀ।ਇਸ ਮੌਕੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਸ਼ਹੀਦ ਪਰਵਿੰਦਰ ਸਿੰਘ ਝੋਟਾ ਦੀ ਅਣਮੁੱਲੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਹਰਚਰਨ ਸਿੰਘ ਚੱਠਾ ਵਾਈਸ ਪ੍ਰਧਾਨ, ਬੂਟਾ ਸਿੰਘ ਜੀਵਨ ਸਿੰਘ ਵਾਲਾ, ਨਵਦੀਪ ਸਿੰਘ ਨਥੇਹਾ, ਗਗਨਦੀਪ ਸਿੰਘ ਸਿੱਗੋ, ਲਖਵਿੰਦਰ ਸਿੰਘ ਸਿੱਗੋ, ਅਵਤਾਰ ਸਿੰਘ ਕੋਲੇ ਆਣਾ, ਜੋਗਿੰਦਰ ਸਿੰਘ ਨਥੇਹਾ, ਅੰਮ੍ਰਿਤ ਪਾਲ ਕਲਾਲਵਾਲਾ, ਮਨਜੀਤ ਸਿੰਘ ਪੱਕਾ ਕਲਾਂ, ਬਲਵੀਰ ਸਿੰਘ ਸਿੱਗੋ, ਲਖਵਿੰਦਰ ਸਿੰਘ ਕਮਾਲੂ ਸਵੈਚ, ਹਰਮੰਦਰ ਸਿੰਘ ਕਮਾਲੂ ਸਵੈਚ, ਗੁਰਪ੍ਰੀਤ ਸਿੰਘ ਰਾਜਗੜ੍ਹ ਕੁੱਬੇ, ਕਰਨ ਸਿੰਘ ਪੱਕਾ ਕਲਾਂ, ਸੁਖਮੰਦਰ ਸਿੰਘ ਲਹਿਰੀ, ਪ੍ਰਮਜੀਤ ਸਿੰਘ ਮਾਹੀਨੰਗਲ, ਪਰਵਿੰਦਰ ਸਿੰਘ ਗਿਆਨਾ, ਅਜੀਤਪਾਲ ਸਿੰਘ ਤਿਉਣਾ, ਸੁਰਜੀਤ ਸਿੰਘ ਸੇਖੂ, ਹਰਭਗਵਾਨ ਸਿੰਘ ਕੋਟਬਖਤੂ, ਮਹਿੰਦਰ ਸਿੰਘ ਮਲਕਾਣਾ, ਸੁਖਪਾਲ ਸਿੰਘ ਬਹਿਮਣ ਜੱਸਾ, ਹੈਪੀ ਸਿੱਗੋ, ਮਨਪ੍ਰੀਤ ਸਿੰਘ ਭਗਵਾਨਗੜ੍ਹ, ਜੱਗਾ ਬੰਗੀ, ਮੰਦਰ ਫੁਲੋਖਾਰੀ, ਗੁਰਦੀਪ ਸਿੰਘ ਗਿਆਨਾ, ਪ੍ਰਮਜੀਤ ਸਿੰਘ ਚੱਠੇਵਾਲਾ, ਸ਼ਿਵਰਾਜ ਸਿੰਘ ਸਿੱਗੋ, ਗੁਰਜੋਤ ਸਿੰਘ ਗਿਆਨਾ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਮਲਕਾਣਾ, ਪ੍ਰੈੱਸ ਸਕੱਤਰ ਬਲਕਾਰ ਸਿੰਘ ਜੱਜਲ, ਕੈਸ਼ੀਅਰ ਵਿਜੇ ਸੇਖੂ ਅਤੇ ਬੂਟਾ ਸਿੰਘ ਬੰਗੀ ਸਮੇਤ ਹੋਰ ਮੈਂਬਰ ਹਾਜ਼ਰ ਸਨ।









