Home » ਸਿੱਖਿਆ » ਸ. ਬਲਵੀਰ ਸਿੰਘ (ਲੈਕਚਰਾਰ ਪੰਜਾਬੀ) 29 ਸਾਲਾਂ ਦੀ ਬੇਦਾਗ਼ ਸੇਵਾ ਤੋਂ ਬਾਅਦ ਸੇਵਾ ਮੁਕਤ

ਸ. ਬਲਵੀਰ ਸਿੰਘ (ਲੈਕਚਰਾਰ ਪੰਜਾਬੀ) 29 ਸਾਲਾਂ ਦੀ ਬੇਦਾਗ਼ ਸੇਵਾ ਤੋਂ ਬਾਅਦ ਸੇਵਾ ਮੁਕਤ

News Portal Development Companies In India

ਕੋਟ-ਭਾਰਾ (ਸੰਦੀਪ ਸ਼ੇਰਗਿੱਲ)ਪੰਜਾਬੀ ਦੇ ਪ੍ਰਸਿੱਧ ਅਧਿਆਪਕ ਅਤੇ ਲੈਕਚਰਾਰ ਸ. ਬਲਵੀਰ ਸਿੰਘ, ਜਿਨ੍ਹਾਂ ਦਾ ਜਨਮ 05-10-1968 ਨੂੰ ਪਿੰਡ ਜੌੜਕੀਆਂ ਵਿਖੇ ਪਿਤਾ ਸ. ਰੂਪ ਸਿੰਘ ਅਤੇ ਮਾਤਾ ਤੇਜ ਕੌਰ ਦੇ ਘਰ ਹੋਇਆ ਸੀ, ਆਪਣੀ ਸਿੱਖਿਆ ਦੇ ਖੇਤਰ ਵਿੱਚ 29 ਸਾਲ, 08 ਮਹੀਨੇ ਅਤੇ 18 ਦਿਨ ਦੀਆਂ ਬੇਦਾਗ਼ ਸੇਵਾਵਾਂ ਪੂਰੀਆਂ ਕਰਨ ਉਪਰੰਤ ਮਿਤੀ 31-10-2026 ਨੂੰ ਸੇਵਾ ਮੁਕਤ ਹੋ ਗਏ ਹਨ। ਸ. ਬਲਵੀਰ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਜੌੜਕੀਆਂ ਅਤੇ ਮਾਨਸਾ ਬੀ.ਈ. ਤੋਂ ਕੀਤੀ। ਇਸ ਤੋਂ ਬਾਅਦ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ, ਐੱਮ.ਈ.ਰੀਜਨਲ ਸੈਂਟਰ ਬਠਿੰਡਾ ਅਤੇ ਬੀ.ਐੱਡ. ਖ਼ਾਲਸਾ ਐਜੂਕੇਸ਼ਨ ਕਾਲਜ ਮੁਕਤਸਰ ਤੋਂ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਨੇ ਆਪਣੇ ਅਧਿਆਪਕ ਜੀਵਨ ਦੀ ਸ਼ੁਰੂਆਤ 14-02-1997 ਨੂੰ ਸ.ਮਿੰ.ਸ.ਗੋਲੇਵਾਲਾ ਵਿਖੇ ਪੰਜਾਬੀ ਮਾਸਟਰ ਵਜੋਂ ਕੀਤੀ ਅਤੇ ਲੰਬਾ ਸਮਾਂ ਵੱਖ-ਵੱਖ ਸਕੂਲਾਂ (ਜਿਵੇਂ ਕਿ ਸ.ਮਿੰ.ਸ.ਗਹਿੜੀ ਬਾਰਾਂ ਸਿੰਘ, ਸ.ਸ.ਸ.ਕੋਠੇ ਚੇਤ ਸਿੰਘ ਅਤੇ ਆਖ਼ਰ ਵਿੱਚ ਸ.ਸ.ਸ.ਕੋਟ ਭਾਰਾ) ਵਿੱਚ ਸੇਵਾਵਾਂ ਨਿਭਾਈਆਂ। ਮਿਤੀ 03-08-2022 ਨੂੰ ਉਹ ਪੰਜਾਬੀ ਪ੍ਰੋਮੋਸ਼ਨ ਹੋਣ ਉਪਰੰਤ ਲੈਕਚਰਾਰ ਪੰਜਾਬੀ ਵਜੋਂ ਸੇਵਾ ਨਿਭਾ ਰਹੇ ਸਨ। ਉਨ੍ਹਾਂ ਦਾ ਵਿਆਹ ਮਿਤੀ 28-07-1996 ਨੂੰ ਸ੍ਰੀ ਪਦਮਾ ਗੁਪਤਾ ਪੁੱਤਰੀ ਸ੍ਰ. ਰਾਮ ਜੀ ਦਾਸ ਵਾਸੀ ਬਠਿੰਡਾ ਨਾਲ ਹੋਇਆ। ਉਨ੍ਹਾਂ ਦੇ ਪਰਿਵਾਰ ਵਿੱਚ ਇੱਕ ਬੇਟੀ ਪਲਕਦੀਪ (ਜੋ ਕਿ ਮੈਡੀਕਲ ਅਫ਼ਸਰ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਉਨ੍ਹਾਂ ਦੇ ਪਤੀ ਡਾ: ਹਿਮਾਨਪ੍ਰੀਤ ਵੀ ਮੈਡੀਕਲ ਅਫ਼ਸਰ ਹਨ) ਅਤੇ ਇੱਕ ਬੇਟਾ ਅਨਮੋਲਦੀਪ ਸਿੰਘ (ਜੋ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਹਨ) ਹਨ। ਇੰਚਾਰਜ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ-ਭਾਰਾ (ਬਠਿੰਡਾ) ਵੱਲੋਂ ਸ. ਬਲਵੀਰ ਸਿੰਘ ਦੇ ਉੱਜਵਲ ਭਵਿੱਖ, ਚੰਗੀ ਸਿਹਤ ਅਤੇ ਲੰਬੀ ਉਮਰ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ ਹਨ।

Leave a Comment

Will the middle class get relief from the first general budget of Modi 3.0?