Home » ਸਿਹਤ » ਵਨ ਹੈਲਥ ਡੇ: ਵਨ ਹੈਲਥ ਡੇ ਦਵਾਈਆਂ ਦੀ ਗਲਤ ਵਰਤੋਂ ਨੂੰ ਰੋਕਣ ਅਤੇ ਵਾਤਾਵਰਣ ਦੀ ਸੰਭਾਲ ਲਈ ਸਾਰੇ ਵਿਭਾਗਾਂ ਨੂੰ ਮਿਲ ਕੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ-ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ

ਵਨ ਹੈਲਥ ਡੇ: ਵਨ ਹੈਲਥ ਡੇ ਦਵਾਈਆਂ ਦੀ ਗਲਤ ਵਰਤੋਂ ਨੂੰ ਰੋਕਣ ਅਤੇ ਵਾਤਾਵਰਣ ਦੀ ਸੰਭਾਲ ਲਈ ਸਾਰੇ ਵਿਭਾਗਾਂ ਨੂੰ ਮਿਲ ਕੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ-ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ

News Portal Development Companies In India

ਵਨ ਹੈਲਥ ਡੇ ਹਰ ਸਾਲ ਤਿੰਨ ਨਵੰਬਰ ਨੂੰ ਮਨਾਇਆ ਜਾਂਦਾ ਹੈ ਇਹ ਦਿਨ ਮਨੁੱਖਾਂ,ਜਾਨਵਰਾਂ ਪੌਦਿਆਂ, ਅਤੇ ਵਾਤਾਵਰਣ ਦੀ ਸਿਹਤ ਦੇ ਆਪਸੀ ਸਬੰਧਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਵਨ ਹੈਲਥ ਡੇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ ਨੇ ਦੱਸਿਆ ਕਿ 19 ਵੀ ਅਤੇ 20ਵੀਂ ਸਦੀ ਵਿੱਚ ਰਡੋਲਫ ਵਰਚੋ ਨੇ ਜੁਨੋਸਿਸ(ਜਾਨਵਰਾਂ ਤੋਂ ਇਨਸਾਨਾਂ ਨੂੰ ਹੋਣ ਵਾਲੀਆਂ ਬਿਮਾਰੀਆਂ) ਵਰਗੇ ਸ਼ਬਦਾਂ ਦੀ ਵਰਤੋਂ ਕੀਤੀ। ਬਾਅਦ ਵਿੱਚ ਡਾਕਟਰ ਕੈਲਵਿਨ ਸ਼ਬਾਬ ਨੇ ਵਨ ਮੈਡੀਸਨ ਦਾ ਵਿਚਾਰ ਪੇਸ਼ ਕੀਤਾ ਕਿ ਮਨੁੱਖੀ ਅਤੇ ਪਸ਼ੂ ਚਕਿਸਤਾ ਇੱਕ ਦੂਜੇ ਨਾਲ ਜੁੜੇ ਹੋਏ ਹਨ, ਜਿਸ ਦਾ ਮਤਲਬ ਸੀ ਕਿ ਮਨੁੱਖ ਅਤੇ ਪਸ਼ੂਆਂ ਦੀ ਦਵਾਈ ਨੂੰ ਵੱਖ ਵੱਖ ਨਹੀਂ ਸਮਝਣਾ ਚਾਹੀਦਾ ਕਿਉਂਕਿ ਕਈ ਬਿਮਾਰੀਆਂ ਜਾਨਵਰਾਂ ਤੋਂ ਇਨਸਾਨਾਂ ਵਿੱਚ ਫੈਲਦੀਆਂ ਹਨ। ਵਾਇਲਡਲਾਈਫ ਕੰਜਰਵੇਸਨ ਸੋਸਾਇਟੀ ਨੇ 2004 ਵਿੱਚ 12 ਮੈਨਹਟਨ ਸਿਧਾਂਤ ਜਾਰੀ ਕੀਤੇ,ਜਿਨ੍ਹਾਂ ਨੇ ਮਨੁੱਖਾਂ,ਪਾਲਤੂ ਜਾਨਵਰਾਂ ਅਤੇ ਜੰਗਲੀ ਜੀਵਾਂ ਵਿੱਚ ਬਿਮਾਰੀਆਂ ਦੀ ਰੋਕਥਾਮ ਲਈ ਅੰਤਰ- ਅਨੁਸ਼ਾਸਨੀ ਪਹੁੰਚ ਦੀ ਮੰਗ ਕੀਤੀ। ਡਾਕਟਰ ਸ਼ਰਮਾ ਨੇ ਦੱਸਿਆ ਕਿ 2007 ਅਤੇ 2008 ਵਿੱਚ ਨਵੀਂ ਦਿੱਲੀ ਅਤੇ ਸ਼ਰਮ ਅਲ ਸ਼ੇਖ ਦੀਆਂ ਕਾਨਫਰੰਸਾਂ ਵਿੱਚ ਏਵੀਅਨ ਫਲੂ ਵਰਗੀਆਂ ਬਿਮਾਰੀਆਂ ਨਾਲ ਨਜਿਠਣ ਲਈ ਵਨ ਹੈਲਥ ਰਣਨੀਤੀ ਨੂੰ ਅਧਿਕਾਰਤ ਤੌਰ ‘ਤੇ ਅਪਣਾਇਆ ਗਿਆ।ਇਸ ਤੋਂ ਬਾਅਦ ਅਨੇਕਾਂ ਸੰਸਥਾਵਾਂ ਨੇ ਇਸ ਨੂੰ ਵਿਸ਼ਵ ਪੱਧਰ ‘ਤੇ ਅੱਗੇ ਵਧਾਇਆ। ਵਨ ਹੈਲਥ ਡੇ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਮਨੁੱਖ ਦੀ ਸਿਹਤ, ਜਾਨਵਰਾਂ ਦੀ ਸਿਹਤ ਅਤੇ ਸਾਡੇ ਵਾਤਾਵਰਣ (ਹਵਾ, ਮਿੱਟੀ, ਪਾਣੀ) ਦੀ ਸਿਹਤ ਇੱਕ-ਦੂਜੇ ‘ਤੇ ਨਿਰਭਰ ਹਨ। ਜੇਕਰ ਵਾਤਾਵਰਨ ਜਾਂ ਜਾਨਵਰ ਬਿਮਾਰ ਹੋਣਗੇ ਤਾਂ ਮਨੁੱਖ ਵੀ ਸੁਰੱਖਿਅਤ ਨਹੀਂ ਰਹਿ ਸਕਦੇ। ਦੁਨੀਆਂ ਵਿੱਚ ਲਗਭਗ 150 ਤੋਂ ਵੱਧ ਬਿਮਾਰੀਆਂ ਅਜਿਹੀਆਂ ਹਨ ਜੋ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦੀਆਂ ਹਨ ਜਿਵੇਂ ਕਿ (ਰੇਬੀਜ, ਈਬੋਲਾ, ਕੋਵਿਡ 19) ਵਨ ਹੈਲਥ ਪਹੁੰਚ ਇਹਨਾਂ ਬਿਮਾਰੀਆਂ ਨੂੰ ਸ਼ੁਰੂਆਤੀ ਪੱਧਰ ‘ਤੇ ਰੋਕਣ ਵਿੱਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਵਨ ਹੈਲਥ ਡੇ ਦਵਾਈਆਂ ਦੀ ਗਲਤ ਵਰਤੋਂ ਨੂੰ ਰੋਕਣ ਅਤੇ ਵਾਤਾਵਰਣ ਦੀ ਸੰਭਾਲ ਲਈ ਸਾਰੇ ਵਿਭਾਗਾਂ (ਮੈਡੀਕਲ ਡਾਕਟਰ,ਵੈਟਰਨਰੀ ਡਾਕਟਰ, ਵਾਤਾਵਰਣ ਵਿਿਗਆਨੀ) ਨੂੰ ਮਿਲ ਕੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ।

 

Leave a Comment

Will the middle class get relief from the first general budget of Modi 3.0?