Home » ਰਾਜਨੀਤੀ » ਪਰਵਿੰਦਰ ਝੋਟਾ ਕਤਲਕਾਂਡ:ਇਨਸਾਫ ਕਮੇਟੀ ਦੇ ਸੱਦੇ ਮੁਤਾਬਿਕ ਵਿਧਾਇਕਾ ਦੀ ਰਿਹਾਇਸ਼ ‘ਤੇ ਚਿਪਕਾਇਆ ‘ਲਾਹਨਤ ਪੱਤਰ’,ਪ੍ਰਦਰਸ਼ਨ ਵੀ ਕੀਤਾ

ਪਰਵਿੰਦਰ ਝੋਟਾ ਕਤਲਕਾਂਡ:ਇਨਸਾਫ ਕਮੇਟੀ ਦੇ ਸੱਦੇ ਮੁਤਾਬਿਕ ਵਿਧਾਇਕਾ ਦੀ ਰਿਹਾਇਸ਼ ‘ਤੇ ਚਿਪਕਾਇਆ ‘ਲਾਹਨਤ ਪੱਤਰ’,ਪ੍ਰਦਰਸ਼ਨ ਵੀ ਕੀਤਾ

News Portal Development Companies In India

ਤਲਵੰਡੀ ਸਾਬੋ,19 ਅਕਤੂਬਰ (ਅੰਮ੍ਰਿਤ ਮਲਕਾਣਾ ) ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੇ ਕਤਲ ਉਪਰੰਤ ਇਨਸਾਫ਼ ਲਈ ਗਠਿਤ ਐਕਸ਼ਨ ਕਮੇਟੀ ਦੇ ਸੱਦੇ ‘ਤੇ ਅੱਜ ਇਲਾਕੇ ਦੀਆਂ ਇਨਸਾਫ ਪਸੰਦ ਧਿਰਾਂ,ਕਿਸਾਨ ਜਥੇਬੰਦੀਆਂ ‘ਤੇ ਸਿਆਸੀ ਜ਼ਮਾਤਾਂ ਦੇ ਆਗੂਆਂ ਨੇ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਦੀ ਰਿਹਾਇਸ਼ ਕਮ-ਦਫ਼ਤਰ ਦੀ ਕੰਧ ‘ਤੇ ਲਾਹਨਤ ਪੱਤਰ ਚਿਪਕਾਇਆ ਅਤੇ ਬਾਅਦ ਦੁਪਹਿਰ 3 ਵਜੇ ਤੱਕ ਸ਼ਾਂਤਮਈ ਪਰ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਪ੍ਰਦਰਸ਼ਨ ਨੂੰ ਸੰਬੋਧਨ ਦੌਰਾਨ ਭਾਕਿਯੂ (ਸਿੱਧੂਪੁਰ) ਆਗੂਆਂ,ਜ਼ਮਹੂਰੀ ਕਿਸਾਨ ਸਭਾ ਦੇ ਸੁਖਮੰਦਰ ਸਿੰਘ ਧਾਲੀਵਾਲ,ਖੇਤ ਮਜ਼ਦੂਰ ਸਭਾ ਦੇ ਮੱਖਣ ਸਿੰਘ,ਸ਼੍ਰੋਮਣੀ ਅਕਾਲੀ ਦਲ (ਬਾਦਲ) ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਜਦੋਂ ਪੰਜਾਬ ਨਸ਼ਿਆਂ ਦਾ ਵੱਡਾ ਪ੍ਰਕੋਪ ਝੱਲ ਰਿਹਾ ਹੈ ਅਤੇ ਨਸ਼ਾ ਤਸਕਰਾਂ ਨੇ ਪੰਜਾਬ ਦੇ ਇੱਕ ਨੌਜਵਾਨ ਨੂੰ ਸ਼ਰੇਆਮ ਦਿਨ ਦਿਹਾੜੇ ਕਤਲ ਕਰ ਦਿੱਤਾ ਹੈ ਤਾਂ ਲੋਕਾਂ ਦੀਆਂ ਵੋਟਾਂ ਸਦਕਾ ਵਿਧਾਇਕੀ ਦਾ ਆਨੰਦ ਮਾਣ ਰਹੇ ਸੂਬੇ ਦੀ ਸੱਤਾਧਿਰ ਆਮ ਆਦਮੀ ਪਾਰਟੀ ਦੇ ਲੱਗਪੱਗ 94 ਵਿਧਾਇਕ ਬਿਲਕੁਲ ਚੁੱਪ ਕਰਕੇ ਬੈਠੇ ਹਨ।ਉਨਾਂ ਕਿਹਾ ਕਿ ਹੁਣ ਚੁੱਪੀ ਧਾਰੀ ਬੈਠੇ ਇੰਨ੍ਹਾਂ ਵਿਧਾਇਕਾਂ ਅਤੇ ਸੱਤਾਧਿਰ ਆਗੂਆਂ ਤੋਂ ਲੋਕ 2027 ਚੋਣਾਂ ਚ ਪੂਰਾ ਹਿਸਾਬ ਲੈਣਗੇ।ਉਕਤ ਪ੍ਰਦਰਸ਼ਨ ‘ਚ ਵੱਡੀ ਗਿਣਤੀ ਕਿਸਾਨਾਂ ਤੋਂ ਇਲਾਵਾ ਅਕਾਲੀ ਦਲ (ਬ) ਦੇ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਸਾਬਕਾ ਪ੍ਰਧਾਨ ਨਗਰ ਪੰਚਾਇਤ,ਜਸਵਿੰਦਰ ਸਿੰਘ ਜ਼ੈਲਦਾਰ,ਚਰਨਾ ਸਿੰਘ ਭਾਗੀਵਾਂਦਰ,ਭਿੰਦਾ ਸਿੰਘ ਜੱਜਲ,ਮਨਜੀਤ ਭਾਗੀਵਾਂਦਰ,ਹਰਤਾਬਲ ਸਿੰਘ ਸੁੱਖੀ,ਕੁਲਦੀਪ ਸਿੰਘ ਭੁੱਖਿਆਂਵਾਲੀ,ਸੰਦੀਪ ਸਿੰਘ ਨਿੱਕਾ,ਲੀਲਾ ਸਿੰਘ ਧਾਲੀਵਾਲ,ਕਾਂਗਰਸ ਦੇ ਮਰਹੂਮ ਆਗੂ ਖੁਸ਼ਬਾਜ ਸਿੰਘ ਜਟਾਣਾ ਧੜੇ ਦੇ ਹਰਬੰਸ ਸਿੰਘ ਸਾਬਕਾ ਕਾ.ਪ੍ਰਧਾਨ ਨਗਰ ਕੌਂਸਲ,ਸ਼ੁਭਮ ਸੈਣੀ,ਨਾਨਕ ਸ਼ੇਖਪੁਰਾ,ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਕੁਲਦੀਪ ਸਿੰਘ ਗੋਸਲ ਆਦਿ ਮੌਜੂਦ ਸਨ।

Leave a Comment

Will the middle class get relief from the first general budget of Modi 3.0?