Home » ਰਾਜਨੀਤੀ » ਬਠਿੰਡਾ ਦਿਹਾਤੀ ‘ਚ ਅੱੈਮ.ਅੱੈਲ.ਏ ਅਤੇ ਹਲਕਾ ਇੰਚਾਰਜ ਦੇ ਘਰ ਪਹੁੰਚਾਏ ਲਾਹਣਤ-ਪੱਤਰ

ਬਠਿੰਡਾ ਦਿਹਾਤੀ ‘ਚ ਅੱੈਮ.ਅੱੈਲ.ਏ ਅਤੇ ਹਲਕਾ ਇੰਚਾਰਜ ਦੇ ਘਰ ਪਹੁੰਚਾਏ ਲਾਹਣਤ-ਪੱਤਰ

News Portal Development Companies In India

ਸੰਗਤ ਮੰਡੀ,19 ਅਕਤੂਬਰ (ਅਮਨ ਸਰਦਾਰਗੜ੍ਹ) ਅਕਾਲੀਦਲ ਵਾਰਿਸ ਪੰਜਾਬ ਦੇ ਬਠਿੰਡਾ ਦਿਹਾਤੀ ਦੀ ਟੀਮ ਵਲੋਂ ਹਲਕਾ ਸੇਵਾਦਰ ਹਰਮੰਦਰ ਸਿੰਘ ਗੁਲਾਬਗੜ੍ਹ ਦੀ ਅਗਵਾਈ ‘ਚ ਮਜੂਦਾ ਸਰਕਾਰ ਦੇ ਹਲਕਾ ਇੰਚਾਰਜ ਗੋਪਾਲ ਕੋਟਫੱਤਾ ਦੇ ਦਫ਼ਤਰ ਅਤੇ ਐੱਮ.ਐੱਲ.ਏ ਅਮਿਤ ਰਤਨ ਕੋਟਫੱਤਾ ਦੀ ਰਿਹਾਇਸ਼ ‘ਤੇ ਲਾਹਨਤ ਪੱਤਰ ਲਾਏ ਗਏ ਙ ਜਿਕਰਯੋਗ ਹੈ ਕਿ ਪਿਛਲੇ ਦਿਨੀ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਮਾਨਸਾ ਦਾ ਨਸ਼ਾ ਤਸਕਰ ਮੈਡੀਕਲ ਵਾਲੇ ਨੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਜਿਸਦੇ ਚੱਲਦੇ ਪੂਰੇ ਪੰਜਾਬ ਅਤੇ ਮਾਨਸਾ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਹਨ ਭਾਈ ਹਰਮੰਦਰ ਸਿੰਘ ਗੁਲਾਬਗੜ੍ਹ ਨੇ ਕਿਹਾ ਕਿ ਸੰਗਰਸ਼ ਕਮੇਟੀ ਮਾਨਸਾ ਵੱਲੋਂ ਕਾਲ ਦਿੱਤੀ ਗਈ ਸੀ ਕਿ ਪੰਜਾਬ ਸਰਕਾਰ ਦੇ ਸਮੱੁਚੇ ਅੱੈਮ.ਐੱਲ.ਏ ਜੋ ਇਸ ਮਸਲੇ ‘ਤੇ ਚੁੱਪ ਹਨ ਉਨ੍ਹਾਂ ਨੂੰ ਪੰਜਾਬ ਭਰ ‘ਚ ਅੱਜ ਲਾਹਨਤ ਪੱਤਰ ਦਿੱਤੇ ਜਾਣ ਜਿਸ ਤਹਿਤ ਅੱਜ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉਨ੍ਹਾਂ ਐੱਮ.ਅੱੈਲ.ਏ ਨੂੰ ਸੁਨੇਹਾ ਲਾਇਆ ਕਿ ਮੁੱਖਮੰਤਰੀ ਭਗਵੰਤ ਮਾਨ ‘ਤੇ ਦਬਾਅ ਬਣਾਕੇ ਸਮੇਤ ਡੀ.ਜੀ.ਪੀ ਦਾ ਅਸਤੀਫ਼ਾ ਮੰਗਣ, ਜੇ ਅਜਿਹਾ ਨਹੀਂ ਕਰਦੇ ਤਾਂ ਉਹ ਆਪ ਅਸਤੀਫ਼ਾ ਦੇ ਕੇ ਪਰਵਿੰਦਰ ਝੋਟੇ ਦੇ ਇਨਸਾਫ਼ ਲਈ ਨਾਅਰਾ ਮਾਰਨ ਹਲਕੇ ਦੇ ਪਿੰਡਾਂ ‘ਚੋਂ ਪਹੁੰਚੇ ਲੋਕਾਂ ਨੂੰ ਮੀਤ ਪ੍ਰਧਾਨ ਬਠਿੰਡਾ ਪ੍ਰਗਟ ਸਿੰਘ ਵਿਰਕ, ਸੀਨੀਅਰ ਮੀਤ ਪ੍ਰਧਾਨ ਯੂਥ ਬਠਿੰਡਾ ਸੁਖਜਿੰਦਰ ਸਿੰਘ ਜੱਸੀ ਨੇ ਸੰਬੋਧਨ ਕੀਤਾ ਇਸਤੋਂ ਇਲਾਵਾ ਅਹੁਦੇਦਾਰਾਂ ਵਿੱਚ ਸੀਨੀਅਰ ਮੀਤ ਪ੍ਰਧਾਨ ਸਤਵਿੰਦਰ ਸਿੰਘ, ਜਿਲ੍ਹਾ ਕਮੇਟੀ ਤੋਂ ਅਵਤਾਰ ਸਿੰਘ, ਬਲਾਕ ਪ੍ਰਧਾਨ ਮੇਜਰ ਸਿੰਘ ਜੱਸੀ, ਬਲਾਕ ਪ੍ਰਧਾਨ ਗੁਰਜਿੰਦਰ ਸਿੱਧੂ, ਯੂਥ ਆਗੂ ਪਰਮਜੀਤ ਵਿੱਕੀ, ਇਸਤਰੀ ਵਿੰਗ ਤੋਂ ਬੀਬੀ ਮਨਵੀਰ ਕੌਰ ਤਿਉਣਾ, ਬਾਬਾ ਸੁਖਰਾਜ ਸਿੰਘ ਖਾਜੀ ਪਥਰਾਲਾ, ਸਰਕਲ ਪ੍ਰਧਾਨ ਭੁਪਿੰਦਰ ਗਰੇਵਾਲ,ਰਾਜਵੀਰ ਰਾਇਕੇ, ਕੁਲਦੀਪ ਕੋਟਲੀ, ਸੁਖਮਿੰਦਰ ਜੈਸਿੰਘ, ਸਤਪਾਲ ਧੁਨੀਕੇ, ਲਵਪ੍ਰੀਤ ਧੁਨੀਕੇ, ਜਿੰਦਲ ਬਹਿਮਣ ਦੀਵਾਨਾ, ਹਰਮੇਲ ਬਹਿਮਣ ਦੀਵਾਨਾ, ਸਮੇਤ ਵੱਡੀ ਗਿਣਤੀ ‘ਚ ਲੋਕਾਂ ਨੇ ਸ਼ਾਮੂਲੀਅਤ ਕੀਤੀ

Leave a Comment

Will the middle class get relief from the first general budget of Modi 3.0?