Home » ਰਾਜਨੀਤੀ » ਸਤਪਾਲ ਅਨਜਾਨਾ ਬਹੁਜਨ ਸਮਾਜ ਪਾਰਟੀ ਰਾਮਾਂ ਮੰਡੀ ਦੇ ਪ੍ਰਧਾਨ ਚੁਣੇ ਗਏ;ਪੁਰਾਣੀ ਟੀਮ ਭੰਗ ਕਰਕੇ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਕੀਤੀ ਚੋਣ

ਸਤਪਾਲ ਅਨਜਾਨਾ ਬਹੁਜਨ ਸਮਾਜ ਪਾਰਟੀ ਰਾਮਾਂ ਮੰਡੀ ਦੇ ਪ੍ਰਧਾਨ ਚੁਣੇ ਗਏ;ਪੁਰਾਣੀ ਟੀਮ ਭੰਗ ਕਰਕੇ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਕੀਤੀ ਚੋਣ

News Portal Development Companies In India

ਰਾਮਾਂ ਮੰਡੀ, 18 ਅਕਤੂਬਰ(ਰਾਮਪਾਲ ਅਰੋੜਾ) ਬਹੁਜਨ ਸਮਾਜ ਪਾਰਟੀ ਰਾਮਾਂ ਮੰਡੀ ਦੀ ਇੱਕ ਮੀਟਿੰਗ ਸਥਾਨਕ ਡਾ. ਅੰਬੇਡਕਰ ਨਗਰ, ਕਮਾਲੂ ਰੋਡ ਵਿਖੇ ਰਾਜੀਵ ਕੁਮਾਰ ਜ਼ਿਲ੍ਹਾ ਸਕੱਤਰ ਅਤੇ ਰਵੀ ਕੁਮਾਰ ਹਲਕਾ ਇੰਚਾਰਜ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਪਾਰਟੀ ਦੀ ਪੁਰਾਣੀ ਟੀਮ ਭੰਗ ਕਰਕੇ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਚੋਣ ਵਿੱਚ ਬਹੁਜਨ ਸਮਾਜ ਪਾਰਟੀ ਰਾਮਾਂ ਟੀਮ ਦਾ ਸਤਪਾਲ ਅਨਜਾਨਾ ਨੂੰ ਪ੍ਰਧਾਨ, ਰਾਮ ਪ੍ਰਕਾਸ਼ ਸਿੰਗਲ ਨੂੰ ਮੀਤ ਪ੍ਰਧਾਨ, ਸ਼ਹਿਨਸ਼ਾਹ ਸਿੰਘ ਨੂੰ ਜਨਰਲ ਸਕੱਤਰ, ਰਿੰਕੂ ਕੁਮਾਰ ਊਜੀਨਵਾਲ ਨੂੰ ਸਕੱਤਰ, ਪ੍ਰਕਾਸ਼ ਚੰਦ ਨੂੰ ਕਨਵੀਨਰ ਅਤੇ ਤੋਤਾ ਰਾਮ ਸੋਕਰੀਆ ਨੂੰ ਖ਼ਜ਼ਾਨਚੀ ਚੁਣਿਆ ਗਿਆ।ਇਸ ਤੋਂ ਇਲਾਵਾ ਮੰਗਾ ਸਿੰਘ ਖ਼ਾਲਸਾ, ਲਾਭ ਸਿੰਘ, ਰਵੀ ਕੁਮਾਰ, ਬਿੱਲੂ ਸਿੰਘ, ਗੁਰਮੇਲ ਸਿੰਘ ਖ਼ਾਲਸਾ, ਅਮਿਤ ਕੁਮਾਰ, ਪਰਮਾਨੰਦ, ਪ੍ਰਗਟ, ਦਵਿੰਦਰ ਕੁਮਾਰ ਅਤੇ ਫੁੱਲਾ ਸਿੰਘ ਨੂੰ ਕਾਰਜਕਾਰਨੀ ਮੈਂਬਰ ਬਣਾਇਆ ਗਿਆ।ਇਸ ਮੌਕੇ ਪਾਰਟੀ ਦੇ ਵਰਕਰਾਂ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਪਾਰਟੀ ਦੇ ਮਫ਼ਲਰ ਭੇਟ ਕਰਕੇ ਸਨਮਾਨਿਤ ਕੀਤਾ।

Leave a Comment

Will the middle class get relief from the first general budget of Modi 3.0?