Home » ਸਿੱਖਿਆ » ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਉਣਾ ਪੁਜਾਰੀਆਂ ਦੇ 7 ਸਕਾਊਟ ਨੇ ਲਾਇਆ ਹਾਈਕਿੰਗ ਅਤੇ ਟ੍ਰੈਕਿੰਗ ਕੈਂਪ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਉਣਾ ਪੁਜਾਰੀਆਂ ਦੇ 7 ਸਕਾਊਟ ਨੇ ਲਾਇਆ ਹਾਈਕਿੰਗ ਅਤੇ ਟ੍ਰੈਕਿੰਗ ਕੈਂਪ

News Portal Development Companies In India

 


​ਤਲਵੰਡੀ ਸਾਬੋ,18 ਅਕਤੂਬਰ(ਅੰਮ੍ਰਿਤ ਮਲਕਾਣਾ)ਭਾਰਤ ਸਕਾਊਟਸ ਐਂਡ ਗਾਈਡਜ਼ ਪੰਜਾਬ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਉਣਾ ਪੁਜਾਰੀਆਂ ਦੇ 7 ਸਕਾਊਟ ਨੇ ਹਾਈਕਿੰਗ ਅਤੇ ਟ੍ਰੈਕਿੰਗ ਕੈਂਪ ਲਗਾਇਆ। ਇੱਥੇ ਜ਼ਿਕਰਯੋਗ ਹੈ ਕਿ 12 ਤੋਂ 15 ਅਕਤੂਬਰ ਤੱਕ ਸਟੇਟ ਟ੍ਰੇਨਿੰਗ ਸੈਂਟਰ ਤਾਰਾਦੇਵੀ, ਸ਼ਿਮਲਾ ਵਿਖੇ ਲੱਗੇ ਇਸ ਕੈਂਪ ਵਿੱਚ ਸਕੂਲ ਦੇ ਸਕਾਊਟਸ ਨੇ ਪੰਜਾਬੀ ਲੈਕਚਰਾਰ ਚੰਦਰ ਸ਼ੇਖਰ ਦੀ ਅਗਵਾਈ ਵਿੱਚ ਭਾਗ ਲਿਆ । ਸਕਾਊਟ ਰੁਪਿੰਦਰ ਸਿੰਘ, ਤੇਜਿੰਦਰ ਸਿੰਘ, ਐਸ਼ਵੀਰ ਸਿੰਘ, ਹੁਸਨਪ੍ਰੀਤ ਸਿੰਘ, ਅਨਮੋਲ ਸਿੰਘ, ਸੁਖਮਨਜੋਤ ਸਿੰਘ ਅਤੇ ਗੁਰਨੂਰ ਸਿੰਘ ਨੇ ਹਾਈਕਿੰਗ ਅਤੇ ਟ੍ਰੈਕਿੰਗ ਵਿੱਚ ਰਾਜ ਪੱਧਰੀ ਸਰਟੀਫਿਕੇਟ ਪ੍ਰਾਪਤ ਕੀਤਾ।
ਉਕਤ ਬੱਚਿਆਂ ਨੂੰ ਤਾਰਾ ਦੇਵੀ ਮੰਦਰ ਤੱਕ ਟ੍ਰੈਕਿੰਗ, ਸੰਕਟ ਮੋਚਨ ਮੰਦਰ, ਜਾਖੂ ਮੰਦਰ, ਇੰਡੀਅਨ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼, ਹਿਮਾਚਲ ਵਿਧਾਨ ਸਭਾ, ਲੱਕੜ ਬਾਜ਼ਾਰ, ਮਾਲ ਰੋਡ ਅਤੇ ਰਿਜ ਮੈਦਾਨ ਦੇਖਣ ਦਾ ਮੌਕਾ ਮਿਿਲਆ। ਇਸ ਦੇ ਨਾਲ ਹੀ ਬੱਚਿਆਂ ਨੇ ਵੱਖ-ਵੱਖ ਸਕਾਊਟ ਗਤੀਵਿਧੀਆਂ ਵਿੱਚ ਭਾਗ ਲੈ ਕੇ ਆਪਣੇ ਅਧਿਆਪਕਾਂ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ।
​ਇਸ ਮੌਕੇ ਓਂਕਾਰ ਸਿੰਘ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਪੰਜਾਬ (ਸਕਾਊਟ) ਵੱਲੋਂ ਬੱਚਿਆਂ ਨੂੰ ਰਾਜ ਪੁਰਸਕਾਰ ਦਿੱਤੇ ਗਏ। ਇਸ ਮੌਕੇ ਲੈਕਚਰਾਰ ਚੰਦਰ ਸ਼ੇਖਰ ਯੂਨਿਟ ਇੰਚਾਰਜ ਨੇ ਉਕਤ ਕੈਂਪ ‘ਚ ਭਾਗ ਲੈਣ ਲਈ ਮੌਕਾ ਦੇਣ ‘ਤੇ ਰਾਜੀਵ ਛਾਬੜਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਠਿੰਡਾ, ਹਰਪ੍ਰੀਤ ਕੌਰ ਇੰਚਾਰਜ ਪ੍ਰਿੰਸੀਪਲ ਸਸਸਸ ਤਿਉਣਾ ਪੁਜਾਰੀਆਂ, ਅੰਮ੍ਰਿਤਪਾਲ ਸਿੰਘ ਬਰਾੜ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਸਕਾਊਟ ਬਠਿੰਡਾ ਅਤੇ ਰਜਨੀਸ਼ ਬਾਂਸਲ ਜ਼ਿਲ੍ਹਾ ਟ੍ਰੇਨਿੰਗ ਕਮਿਸ਼ਨਰ ਸਕਾਊਟ ਬਠਿੰਡਾ ਦਾ ਧੰਨਵਾਦ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਬਠਿੰਡਾ ਤੋਂ 200 ਦੇ ਕਰੀਬ ਬੱਚਿਆਂ ਨੇ ਇਸ ਕੈਂਪ ਵਿੱਚ ਭਾਗ ਲਿਆ।
​ਸਕੂਲ ਦੇ ਬੱਚਿਆਂ ਦੀ ਵਾਪਸੀ ਮੌਕੇ ਐਸ.ਐਮ.ਸੀ. ਕਮੇਟੀ ਦੇ ਚੇਅਰਮੈਨ ਜੀਤ ਸਿੰਘ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਬੱਚਿਆਂ ‘ਤੇ ਸਮੂਹ ਸਟਾਫ਼ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਸ਼ਖ਼ਸੀਅਤ ਵਿਕਾਸ ਦੇ ਕੈਂਪ ਲਗਾਤਾਰ ਲੱਗਣੇ ਚਾਹੀਦੇ ਹਨ ਅਤੇ ਵੱਧ ਤੋਂ ਵੱਧ ਵਿਿਦਆਰਥੀਆਂ ਨੂੰ ਇਸ ਮੂਵਮੈਂਟ ਨਾਲ ਜੁੜਨਾ ਚਾਹੀਦਾ ਹੈ।

Leave a Comment

Will the middle class get relief from the first general budget of Modi 3.0?